Tue. Jul 23rd, 2019

ਗੁਰੂ ਘਰ ਦੀ ਪ੍ਰੀਤਵਾਨ ਸਵਰਨ ਕੌਰ ਗਿੱਲ ਨਹੀਂ ਰਹੇ

ਗੁਰੂ ਘਰ ਦੀ ਪ੍ਰੀਤਵਾਨ ਸਵਰਨ ਕੌਰ ਗਿੱਲ ਨਹੀਂ ਰਹੇ
ਸ਼ਰਧਾ ਤੇ ਸੇਵਾ ਦੇ ਝਰੋਖੇ ਦੇ ਪਲਾਂ ਦੀ ਦਾਸਤਾਂ
ਸਾਰੀ ਉਮਰ ਗੁਰੂ ਦੇ ਲੜ ਲੱਗ ਸੇਵਾ ਵਿਚ ਲੀਨ ਰਹੇ
ਹਰੇਕ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਸੇਵਾ ਕੀਤੀ

ਸਵਰਨ ਕੌਰ ਗਿੱਲ ਬਹੁਤ ਹੀ ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਸਨ। ਜਿਨਾ ਦਾ ਜਨਮ 1946 ਅਕਤੂਬਰ ਦੀ ਪਹਿਲੀ ਤਾਰੀਖ ਨੂੰ ਲਾਇਲਪੁਰ ਚੱਕ ਨੰਬਰ 74 ਲਾਇਲਪੁਰ ਪਾਕਿਸਤਾਨ ਵਿਖੇ ਹੋਇਆ। ਪਾਕਿਸਤਾਨ ਦੀ ਵੰਡ ਉਪਰੰਤ ਉਹਨਾਂ ਦਾ ਪਰਿਵਾਰ ਪੰਜਾਬ ਦੇ ਖੰਨਾ ਜਿਲੇ ਦੇ ਪਿੰਡ ਮੋਹਨ ਵਿਖੇ ਵੱਸੇ। ਜਿਥੇ ਉਹਨਾਂ ਆਪਣੀ ਸਿੱਖਿਆ ਹਾਸਲ ਕੀਤੀ। ਉਨਾ ਦਿਨਾਂ ਵਿਚ ਬੱਚੀਆਂ ਨੂੰ ਕੇਵਲ ਚਿੱਠੀ ਪੜਨ ਜੋਗੀ ਵਿਦਿਆ ਹੀ ਦਿਵਾਉਂਦੇ ਸਨ। ਸ਼ੁਰੂ ਤੋਂ ਹੀ ਉਹਨਾਂ ਦੀ ਰੁਚੀ ਗੁਰੂ ਘਰ ਜਾ ਕੇ ਸੇਵਾ ਕਰਨੀ ਅਤੇ ਧਾਰਮਿਕ ਸਮਾਗਮਾਂ ਵਿਚ ਆਪਣੇ ਆਪ ਨੂੰ ਲੀਨ ਕਰਨ ਦੀ ਪ੍ਰਕ੍ਰਿਆ ਰਹੀ।ਉਸ ਸਮੇ ਵਿਚ ਸ਼ਾਦੀ ਬਹੁਤ ਛੇਤੀ ਕਰ ਦਿੱਤੀ ਜਾਂਦੀ ਸੀ। ਜਿਸ ਕਰਕੇ ਨਵੰਬਰ 18 ਸੰਨ 1963 ਨੂੰ ਉਹਨਾਂ ਦੀ ਸ਼ਾਦੀ ਜਸਮੇਰ ਸਿੰਘ ਗਿੱਲ ਜੋ ਦਿੱਲੀ ਦੇ ਉੱਘੇ ਟਰਾਂਸਪੋਟਰ ਨਾਲ ਹੋ ਗਈ।
ਦਿੱਲੀ ਵਿਖੇ ਵੀ ਉਹਨਾਂ ਦੀ ਕਈ ਗੁਰੂ ਘਰਾਂ ਨਾਲ ਸਾਂਝ ਰਹੀ ਸੀ।ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵਿਚ ਵੀ ਉਹ ਸ਼ਾਮਿਲ ਹੋ ਕੇ ਪਾਠ ਕਰਨ ਅਤੇ ਪ੍ਰੀਵਾਰਾਂ ਵਿਚ ਜਾ ਕੇ ਸ਼ੁੱਧ ਪਾਠ ਕਰਨ ਵੱਲ ਆਪਣੇ ਆਪ ਨੂੰ ਪ੍ਰੇਰਿਤ ਰੱਖਿਆ ਹੋਇਆਂ ਸੀ। ਬੰਗਲਾ ਸਾਹਿਬ ਗੁਰੂ ਘਰ ਦੇ ਸਮਾਗਮਾਂ ਵਿਚ ਉਂਨਾਂ ਅਹਿਮ ਰੁਚੀ ਜਤਾਈ। ਗੁਰੂ ਦੀ ਅਪਾਰ ਕ੍ਰਿਪਾ ਸਦਕਾ ਤਿੰਨ ਪੁੱਤਰਾਂ ਦਾ ਮਾਣ ਪ੍ਰਾਪਤ ਹੋਇਆਂ। ਜਿਨਾਂ ਨੂੰ ਅੱਛੀ ਤਾਲੀਮ ਅਤੇ ਸੰਸਕਾਰ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾਂ ਕੀਤਾ। ਜ਼ਿਹਨਾਂ ਵਿਚ ਕੁਲਜੀਤ ਸਿੰਘ ਗਿੱਲ ਵੱਡੇ ਪੁੱਤਰ ਵਜੋਂ ਮੈਰੀਲੈਂਡ ਵਿਚ ਵਧੀਆਂ ਕਾਰੋਬਾਰੀ ਵਜੋਂ ਜਾਣੇ ਜਾਂਦੇ ਹਨ। ਜਦ ਕਿ ਬਲਜੀਤ ਸਿੰਘ ਗਿੱਲ ਗੈਸ ਸਟੇਸ਼ਨ ਦੇ ਬਿਜ਼ਨਸ ਵਿਚ ਆਪਣੀ ਕਾਰੋਬਾਰੀ ਨਿਭਾ ਰਹੇ ਹਨ। ਜਦ ਕਿ ਸਭ ਤੋਂ ਛੋਟੇ ਸੁਖਜੀਤ ਸਿੰਘ ਗਿੱਲ ਜੋ ਟੈਕਸੀ ਬਿਜ਼ਨਸ ਦੇ ਮਸ਼ਹੂਰ ਖਿਤਾਬੀ ਹਨ। ਪਰ ਅੱਜ ਕੱਲ• ਬਿਲਡਿੰਗ ਉਸਾਰੀ ਦੇ ਕਾਰੋਬਾਰ ਰਾਹੀਂ ਆਪਣੀ ਪ੍ਰਤਿਭਾ ਨੂੰ ਉਜਾਗਰ ਕਰ ਰਹੇ ਹਨ। ਸਾਰੇ ਬੱਚੇ ਹੀ ਅਮਰੀਕਾ ਵਿਚ ਵਧੀਆਂ ਕਾਰੋਬਾਰੀ ਹਨ।
ਮਾਤਾ ਸਵਰਨ ਕੌਰ ਗਿੱਲ 1996 ਵਿਚ ਗ੍ਰੀਨ ਕਾਰਡ ਪ੍ਰਾਪਤ ਹੋਣ ਉਪਰੰਤ ਅਮਰੀਕਾ ਵਿਚ ਆਏ ਜਿਥੇ ਉਹਨਾਂ ਨੇ ਗੁਰੂ ਘਰਾਂ ਨਾਲ ਆਪਣਾ ਰਾਬਤਾ ਕਾਇਮ ਰੱਖਿਆ ਤੇ ਸਮਾਜਿਕ ਕੰਮਾਂ ਵਿਚ ਅਥਾਹ ਯੋਗਦਾਨ ਪਾਇਆ। ਭਾਵੇਂ ਉਹਨਾਂ ਦਾ ਅਮਰੀਕਾ ਵਿਚ ਮਨ ਟਿਕਿਆ ਨਹੀਂ ਪਰ ਉਹਨਾਂ ਦੀ ਅਵਾਜਾਈ ਭਾਰਤ-ਅਮਰੀਕਾ ਆਮ ਰਹੀ। ਇਕ ਵਾਰ ਅਚਾਨਕ ਪੇਟ ਦਰਦ ਹੋਈ ਜੋ ਇਕ ਨਾ ਮੁਰਾਦ ਬਿਮਾਰੀ ਵਜੋਂ ਉਭਰੀ, ਪਰ ਗੁਰੂ ਦੀ ਕ੍ਰਿਪਾ ਸਦਕਾ ਇਸ ਤੋਂ ਨਿਜਾਤ ਤਾਂ ਮਿਲ ਗਈ ਸੀ। ਪਰ ਅਮਰੀਕਾ ਜੋਗੀ ਹੀ ਸਵਰਨ ਕੌਰ ਗਿੱਲ ਰਹਿ ਗਈ। ਕਿਉਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਇਨਾਂ ਦੀ ਆਕਸੀਜਨ ਘੱਟਣ ਕਰਕੇ, ਇੰਨਾ ਨੂੰ ਲਗਾਤਾਰ ਸਫਰ ਕਰਨਾ ਠੀਕ ਨਹੀਂ ਹੈ । ਕਿਉਂਕਿ ਇੰਨਾਂ ਨੂੰ ਵਾਧੂ ਆਕਸੀਜਨ ਦੀ ਲੋੜ ਮਹਿਸੂਸ ਹੁੰਦੀ ਰਹੇਗੀ। ਪਰ ਅਚਾਨਕ ਹਰਨੀਆ ਦੀ ਸ਼ਿਕਾਇਤ ਹੋਣ ਕਰਕੇ ਡਾਕਟਰਾਂ ਵਲੋਂ ਅਪ੍ਰੇਸ਼ਨ ਕਰਨ ਤੋਂ ਨਾਂਹ ਨੂੰ ਤਰਜੀਹ ਦਿੱਤੀ। ਪਰ ਜਾਨ ਹਾਪਕਿਨ ਦੇ ਮਾਹਿਰਾਂ ਵੱਲੋਂ ਇਸ ਤੇ ਰਿਸਰਚ ਕਰਨ ਦਾ ਮਨ ਬਣਾ ਲਿਆਂ ਅਤੇ ਅਪ੍ਰੇਸ਼ਨ ਦਾ ਫੈਸਲਾ ਕਰ ਦਿੱਤਾ ਜਿਸ ਵਿੱਚ ਡਾਕਟਰ ਡਿਸਾਹੀ ਸਹਿਮਤ ਨਹੀਂ ਸਨ। ਪਰ ਆਕਸੀਜਨ ਦੀ ਘਾਟ ਕਰਕੇ ਉਹ ਇਸ ਫ਼ਾਨੀ ਸੰਸਾਰ ਤੋਂ ਰੁਕਸਤ ਹੋ ਗਏ।
ਜਿਉਂ ਹੀ ਉਹਨਾ ਦੇ ਵਿਦਾ ਹੋਣ ਦੀ ਖਬਰ ਚਹੇਤਿਆਂ ਕੋਲ ਪਹੁੰਚੀ ਤਾਂ ਹਰ ਕੋਈ ਉਹਨਾਂ ਦੇ ਵਿਛੋੜੇ ਵਿਚ ਡੁੱਬਿਆ ਅਪਨਾ ਅਫ਼ਸੋਸ ਸਾਂਝਾਂ ਕਰ ਰਿਹਾ ਸੀ। ਇਸ ਘਟਨਾ ਸਮੇਂ ਬੀਬੀ ਸਵਰਨ ਕੌਰ ਗਿੱਲ ਦੇ ਪਤੀ ਭਾਰਤ ਵਿਚ ਸਨ। ਜ਼ਿਹਨਾਂ ਨੂੰ ਅਜਿਹੀ ਖਬਰ ਨੇ ਝੰਜੋੜ ਕੇ ਰੱਖ ਦਿੱਤਾ। ਉਹਨਾਂ ਦੇ ਅਮਰੀਕਾ ਪਹੁੰਚਣ ਤੇ ਸੰਖੇਪ ਮਿਲਣੀ ਦੌਰਾਨ ਉਂਨਾਂ ਦੱਸਿਆ ਕਿ ਪਤਨੀ ਦਾ ਸਾਥ ਛੁੱਟਣਾ ਇਕ ਅਪਾਹਜ ਹੋਣਾ ਹੈ। ਅਧੂਰੀ ਜ਼ਿੰਦਗੀ ਅਤੇ ਇਕੱਲੇਪਣ ਵਿਚ ਰਹਿ ਜਾਣ ਦਾ ਸੰਕੇਤ ਹਮੇਸ਼ਾ ਮੈਨੂੰ ਟੁਬੰਦਾ ਰਹੇਗਾ।ਜਿਸਨੂੰ ਰਹਿੰਦੇ ਸਵਾਸਾਂ ਤੱਕ ਝੱਲਣਾ ਜ਼ਿੰਦਗੀ ਦਾ ਸਫਰ ਹੈ।ਹਮੇਸ਼ਾ ਮੇਰੀ ਹਮਸਾਥੀ ਦੀ ਵਿਛੜੀ ਰੂਹ ਮੇਰਾ ਸਾਥ ਦੇਵੇਗੀ। ਪਰਿਵਾਰਕ ਮੈਬਰ ਉਹਨਾਂ ਵਲੋਂ ਪਾਏ ਪੂਰਨਿਆਂ ਤੇ ਚੱਲਣ ਨੂੰ ਤਰਜ਼ੀਹ ਦੇਣਗੇ। ਪ੍ਰਮਾਤਮਾ ਉਹਨਾਂ ਨੂੰ ਆਪਣੇ ਕੋਲ ਵਾਸਾ ਦੇਵੇ ਅਤੇ ਪਰਿਵਾਰ ਨੂੰ ਜੋੜੀ ਰੱਖੇ ,ਤਾਂ ਜੋ ਮੈਂ ਸਵਰਨ ਕੌਰ ਗਿੱਲ ਦੀਆ ਯਾਦਾਂ ਦੇ ਸਾਏ ਵਿਚ ਆਪਣੀ ਜ਼ਿੰਦਗੀ ਨੂੰ ਲੀਨ ਰੱਖਾ। ਇਹੀ ਮੇਰੀ ਸੱਚੀ ਸ਼ਰਧਾ ਤੇ ਸ਼ਰਧਾਜਲੀ ਮੇਰੀ ਸਾਥਣ ਨੂੰ ਹੋਵੇਗੀ।

ਵੱਲੋਂ: ਡਾ: ਸੁਰਿੰਦਰ ਸਿੰਘ ਗਿੱਲ
ਮੈਰੀਲੈਂਡ (ਅਮਰੀਕਾ)

Leave a Reply

Your email address will not be published. Required fields are marked *

%d bloggers like this: