ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਚ ਹਾਕਮ ਵਾਲਾ ਵਾਸੀਆਂ ਨੇ ਡਾ.ਨਿਸ਼ਾਨ ਸਿੰਘ ਦੀ ਚੋਣ ਮੁਹਿੰਮ ਨੂੰ ਲਿਆ ਆਪਣੇ ‘ਹੱਥ’

ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਚ ਹਾਕਮ ਵਾਲਾ ਵਾਸੀਆਂ ਨੇ ਡਾ.ਨਿਸ਼ਾਨ ਸਿੰਘ ਦੀ ਚੋਣ ਮੁਹਿੰਮ ਨੂੰ ਲਿਆ ਆਪਣੇ ‘ਹੱਥ’

ਬੋਹਾ,13 ਦਸੰਬਰ(ਜਸਪਾਲ ਸਿੰਘ ਜੱਸੀ):ਵਿਧਾਨ ਸਭਾ ਹਲਕਾ ਬੁਢਲਾਡਾ ਦੇ ਉਮੀਦਵਾਰ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦੇ ਸਮੂਹ ਲੋਕਾਂ ਨੇ ਆਪਣੇ ਪਿੰਡ ਦੇ ਵਸਨੀਕ ਨੂੰ ਇਸ ਖੇਤਰ ਚੋ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਮਿਲਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਪਿੰਡ ਦੇ ਲੋਕਲ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਇਆ।ਇਸ ਮੌਕੇ ਕਾਂਗਰਸ ਸਮੇਤ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਜੁੜੇ ਦਰਜਨਾਂ ਪਰਿਵਾਰਾਂ ਨੇ ਡਾ.ਨਿਸਾਨ ਸਿੰਘ ਦੀ ਚੋਣ ਮੁਹਿੰਮ ਚ ਸ਼ਾਮਿਲ ਹੋਣ ਲਈ, ਆਪਣੀਆਂ ਪਾਰਟੀਆਂ ਛੱਡਕੇ ਸ੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਐਲਾਣ ਕੀਤਾ, ਜਿੰਨਾਂ ਨੂੰ ਆਗੂਆਂ ਦੁਆਰਾ ਸਿਰੋਪਾਓ ਪਾਕੇ ਪਾਰਟੀ ਚ ਸਵਾਗਤ ਕੀਤਾ ਗਿਆ।ਜਿਸ ਦੌਰਾਨ ਸਮੂਹ ਪਿੰਡ ਵਾਸੀਆਂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨੇ ਉਨਾਂ ਦੇ ਪਿੰਡ ਨੂੰ ਵੱਡਾ ਮਾਣ ਦਿੱਤਾ ਹੈ।ਇਸ ਲਈ ਪਿੰਡ ਵਾਸੀ ਡਾ.ਨਿਸ਼ਾਨ ਸਿੰਘ ਦੀ ਚੋਣ ਨੂੰ ਆਪਣੀ ਚੋਣ ਸਮਝਕੇ ਲੜਨਗੇ ਅਤੇ ਜੱਦੀ ਪਿੰਡ ਦੇ ਲੋਕ ਹਲਕੇ ਦੇ ਸਮੂਹ ਪਿੰਡਾਂ ਚ ਚੋਣ ਮੁਹਿੰਮ ਵਿੱਢਣਗੇ।ਲੋਕਾਂ ਕਿਹਾ ਕਿ ਭਾਂਵੇ ਪਿੰਡ ਦੇ ਲੋਕ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਹਨ ਪਰ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਦੀ ਚੋਣ ਉਹ ਪਾਰਟੀ ਹਿੱਤਾਂ ਤੋ ਉੱਪਰ ਉੱਠਕੇ ਲੜਨਗੇ।ਇਸ ਮੌਕੇ ਗੱਠਜੋੜ ਦੇ ਉਮੀਦਵਾਰ ਨੇ ਭਾਵੁਕ ਸ਼ਬਦਾਂ ਚ ਕਿਹਾ ਕਿ ਇਸ ਪਿੰਡ ਦੀ ਮਿੱਟੀ ਦਾ ਉਨਾਂ ਦੇ ਸਿਰ ਬਹੁਤ ਕਰਜਾ ਹੈ, ਉਹ ਜਦ ਵੀ ਪਿੰਡ ਆਉਦੇ ਹਨ,ਤਾਂ ਪਿੰਡ ਦੇ ਲੋਕਾਂ ਨੂੰ ਮਿਲਕੇ ਉਨਾਂ ਨੂੰ ਰੁਹਾਨੀ ਖੁਸ਼ੀ ਮਿਲਦੀ ਹੈ।ਉਨਾਂ ਕਿਹਾ ਜੇ ਵਾਹਿਗੁਰੂ ਜੀ ਕ੍ਰਿਪਾ ਨਾਲ ਉਨਾਂ ਨੂੰ ਵਿਧਾਇਕ ਵਜੋ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਇਸ ਵਿਧਾਨ ਸਭਾ ਖੇਤਰ ਚ ਸਿਹਤ ਸਹੂਲਤਾਂ ਚ ਵਾਧਾ ਕਰਨ ਲਈ ਆਪਣੇ ਸਿਰ ਜੋੜ-ਯਤਨ ਕਰਨਗੇ।ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਬਰ ਮਨਜੀਤ ਸਿੰਘ ਬੱਪੀਆਣਾ,ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ,ਪਟਵਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਪਟਵਰੀ,ਸੋ੍ਰਮਣੀ ਅਕਾਲੀ ਦਲ ਦੇ ਜਨਰਲ ਕੌਸਲ ਮੈਬਰ ਹੰਸਾ ਸਿੰਘ ਬੀ.ਈ.ਓ,ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜੋਗਾ ਸਿੰਘ ,ਬਲਾਕ ਸੰਮਤੀ ਮੈਬਰ ਦਵਿੰਦਰ ਸਿੰਘ ਥਿੰਦ,ਸਰਪੰਚ ਜਸਵਿੰਦਰ ਕੌਰ ਤੇਜੇ,ਅਮਿੰਤਪਾਲ ਸਿੰਘ ਹਾਕਮ ਵਾਲਾ,ਮਨਜੀਤ ਸਿੰਘ ਥਿੰਦ ਆਦਿ ਬੁਲਾਰਿਆਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋ ਵਿਧਾਨ ਸਭਾ ਹਲਕਾ ਬੁਢਲਾਡਾ ਤੋ ਡਾ ਨਿਸ਼ਾਨ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਪਾਰਟੀ ਦਾ ਦੂਰ ਅੰਦੇਸ਼ੀ ਵਾਲਾ ਫੈਸਲਾ ਦੱਸਿਆ ਤੇ ਕਿਹਾ ਕਿ ਉਨਾਂ ਵਰਗੇ ਸਾਫ ਸੁਥਰੇ,ਪੜ੍ਹੇ ਲਿਖੇ ਤੇ ਇਮਾਨਦਾਰ ਅਕਸ਼ ਵਾਲੇ ਉਮੀਦਵਾਰ ਦੇ ਵਿਧਾਨ ਸਭਾ ਪੁੱਜਣ ਨਾਲ ਇਸ ਪੱਛੜੇ ਖੇਤਰ ਨੂੰ ਵੱਡਾ ਲਾਭ ਪੁੱਜੇਗਾ।ਇਸ ਮੌਕੇ ਕਾਂਗਰਸ ਦੀ ਟਿਕਟ ਤੋ ਬਲਾਕ ਸੰਮਤੀ ਦੀ ਚੋਣ ਲੜਨ ਵਾਲੇ ਬਲਵਿੰਦਰ ਸਿੰਘ ਲਹਿਰੀ, ਕਾਮਰੇਡ ਨਿਰਭੈਅ ਸਿੰਘ, ਜਗਸੀਰ ਸਿੰਘ, ਬਲਰਾਜ ਸਿੰਘ, ਬਲੌਰ ਸਿੰਘ, ਗੁਰਬਾਜ ਸਿੰਘ, ਪਾਲੂ ਸਿੰਘ, ਅਮਰੀਕ ਸਿੰਘ, ਗੁਰਮੇਲ ਸਿੰਘ, ਜੱਗੀ ਸਿੰਘ ਸਮੇਤ ਦਰਜਨਾਂ ਪਰਿਵਾਰਾਂ ਨੇ ਅਕਾਲੀ ਦਲ ਚ ਸ਼ਾਮਲ ਹੋਣ ਦਾ ਐਲਾਣ ਕੀਤਾ।

Share Button

Leave a Reply

Your email address will not be published. Required fields are marked *

%d bloggers like this: