ਗੁਰੂ ਗੋਬਿੰਦ ਸਿੰਘ ਜੀ ਗੁਰੂ ਜੀ ਮਰਦ ਨੂੰ ਸਿੰਘ ਔਰਤ ਨੂੰ ਕੌਰ ਦਾ ਨਾਂਮ ਦੇ ਗਏ

ss1

ਗੁਰੂ ਗੋਬਿੰਦ ਸਿੰਘ ਜੀ ਗੁਰੂ ਜੀ ਮਰਦ ਨੂੰ ਸਿੰਘ ਔਰਤ ਨੂੰ ਕੌਰ ਦਾ ਨਾਂਮ ਦੇ ਗਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

satwinder_7@hotmail.com

ਇਤਿਹਾਸ ਦੀਆਂ ਕਿਤਾਬਾਂ ਮਿਟਾ ਦੇਣ ਸਾੜਨ ਨਾਲ ਸੱਚ ਦੀ ਅਸਲੀਅਤ ਨਹੀਂ ਮਿਟਣੀ। ਬਹੁਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਨਹੀਂ ਲਿਖਿਆ। ਜੋ ਦਸਮ ਗ੍ਰੰਥ ਤੁਹਾਨੂੰ ਗੰਦਾ ਲੱਗਦਾ ਹੈ। ਕੀ ਉਹ ਗੰਦ ਤੁਸੀਂ ਛੱਡ ਦਿੱਤਾ ਹੈ? ਕੀ ਤੁਹਾਡੇ ਮਾਪੇ, ਤੁਸੀਂ, ਤੁਹਾਡੇ ਬੱਚੇ, ਆਲ਼ੇ ਦੁਆਲੇ ਦੇ ਲੋਕ ਕੁਦਰਤ ਬਗੈਰ ਸੈਕਸ ਤੋਂ ਪੈਦਾ ਹੋਏ ਹਨ? ਪਹਿਲਾਂ ਆਪੋ-ਆਪਣੇ ਘਰੋਂ ਵਿਚੋਂ ਗੁਰਾਂ ਤੇ ਸ਼ਹੀਦਾਂ ਦੀਆਂ ਬੇਜਾਨ ਪੇਪਰ ਦੀਆਂ ਮੂਰਤਾਂ ਕੱਢੋ। ਗੱਡੀਆਂ ‘ਤੇ ਫੋਂਟੋ ਲਗਾਉਣ ਨਾਲ ਚਮਤਕਾਰ ਨਹੀਂ ਹੋਣਾਂ। ਤਸਵੀਰਾਂ ਪੂਜਣ ਦੀ ਥਾਂ ਉਨ੍ਹਾਂ ਦੇ ਦੱਸੇ ਰਸਤੇ ‘ਤੇ ਚੱਲਣ ਦੀ ਲੋੜ ਹੈ। ਭਾਈ ਗੁਰਦਾਸ ਜੀ ਦੀ ਵਾਰ ਹੈ।ਮੜ੍ਹੀ ਮਸਾਣੀਂ ਜੇ ਮਿਲੇ, ਵਿਚਿ ਖੁਡਾਂ ਚੂਹੈ॥ ਜੇ ਮੜੀਆਂ ਮਸਾਣਾਂ ਵਿੱਚ ਵਾਸ ਕਰਨ ਨਾਲ ਰੱਬ ਮਿਲਦਾ ਹੋਵੇ ਤਾਂ ਉੱਥੇ ਖੱਡਾਂ ਵਿਚ ਚੂਹੇ ਰਹਿੰਦੇ ਹਨ। ਮਿਲੈ ਨ ਵਡੀ ਆਰਜਾ, ਬਿਸੀਅਰੁ ਵਿਹੁ ਲੂਹੈ॥ ਜੇ ਲੰਬੀ ਉਮਰ ਭੋਗ ਕੇ ਰੱਬ ਮਿਲਦਾ ਹੋਵੇ, ਤਾਂ ਸੱਪ ਦੀ ਉਮਰ ਬਹੁਤ ਲੰਬੀ ਹੁੰਦੀ ਹੈ। ਬਾਣੀ ਪੜ੍ਹਦਿਆਂ ਆਪਣੇ ਅੰਦਰੋਂ ਔਗੁਣ ਦੂਰ ਕਰਨ ਦੀ ਜਾਚ ਆ ਜਾਵੇ, ਬੰਦਾ ਗੁਣ ਧਾਰਨ ਕਰਨ ਦੀ ਥਾਂ ਭੇਖ ਨਾਲ ਜੁੜ ਗਿਆ ਹੈ।
ਸਿੱਖ ਧਰਮ ਸਾਰੇ ਜਗਤ ਦਾ ਸਾਂਝਾਂ ਧਰਮ ਹੈ। ਸਾਰੇ ਮਨੁੱਖ ਇੱਕ ਹੀ ਜੋਤ ਦੇ ਬਣੇ ਹਨ। ਹਿੰਦੂ ਮੁਸਲਮਾਨ ਇਸਾਈ ਹੋਰ ਸਬ ਲਈ ਸਾਂਝਾਂ ਧਰਮ ਹੈ। ਸਿੱਖ ਧਰਮ ਵਿੱਚ 10 ਗੁਰੂ ਹਨ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਉਨ੍ਹਾਂ ਦੇ ਬਚਨ ਸਾਡੇ ਵਿੱਚ ਹਾਜ਼ਰ ਹਨ। ਜਗਤ ਦੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਪੰਥ ਦੇ ਬਾਨੀ ਹਨ। ਗੁਰੂ ਸਭ ਤੋਂ ਵੱਡਾ, ਊਚਾ, ਸੂਚਾ ਸੋਹਣਾ, ਪਿਆਰਾ ਸ਼ਕਤੀ ਸ਼ਾਲੀ ਰਸਤਾ ਦਿਖਾਉਂਦਾ ਹੈ। ਸਿੱਖ ਧਰਮ ਵੀ ਗੁਰੂ ਵਿੱਚ ਯਕੀਨ ਕਰਦਾ ਹੈ। ਪੰਜ ਪਿਆਰੇ ਸੰਗਤ ਨੂੰ ਜਦੋਂ ਅੰਮ੍ਰਿਤ ਛਕਾਉਂਦੇ ਹਨ। ਗੁਰੂ ਪਿਆਰੇ ਸਾਰੇ ਯਕੀਨ ਕਰਦੇ ਹਨ। ਆਪ ਗੁਰੂ ਗੋਬਿੰਦ ਸਿੰਘ ਉੱਥੇ ਹਾਜ਼ਰ ਹੁੰਦੇ ਹਨ।1699 ਵਿਸਾਖ ਨੂੰ ਪਹਿਲੀ ਵਾਰ ਗੁਰੂ ਗੋਬਿੰਦ ਰਾਏ ਜੀ ਨੇ ਅੰਮ੍ਰਿਤ ਛਕਾਇਆਂ ਹੈ। ਵਿਸਾਖੀ ਖ਼ੁਸ਼ੀ ਦਾ ਪ੍ਰਤੀਕ ਹੈ। ਕਿਸਾਨ ਹਾੜੀ ਦੀ ਫ਼ਸਲ ਸੰਭਾਲ ਲੈਂਦੇ ਹਨ। ਜੋੜ ਮੇਲੇ ਲੱਗਦੇ ਹਨ। ਖ਼ੁਸ਼ੀ ਵਿੱਚ ਸਭ ਦਾ ਤਨ ਮਨ ਨੱਚ ਉੱਠਦਾ ਹੈ। ਹਰ ਇੱਕ ਦੂਜੇ ਨਾਲ ਮਿਲ ਕੇ ਖ਼ੁਸ਼ੀ ਸਾਂਝੀ ਕਰਦਾ ਹੈ। ਗੁਰੂ ਗੋਬਿੰਦ ਰਾਏ ਜੀ ਨੇ ਕੇਸਗੜ੍ਹ ਅਨੰਦਪੁਰ ਵਿੱਚ ਸੰਗਤਾਂ ਨੂੰ ਦੀਵਾਨ ਵਿੱਚ ਬੁਲਾਇਆਂ ਸੀ। ਗੁਰੂ ਦੇ ਦਰਸ਼ਨਾਂ ਨੂੰ ਸੰਗਤ ਦਾ ਬਹੁਤ ਭਾਰਾਂ ਇਕੱਠ ਹੋਇਆ ਸੀ। ਦੀਵਾਨ ਖੁੱਲ੍ਹੇ ਅਸਮਾਨ ਥੱਲੇ ਲੱਗਿਆ ਹੋਇਆ ਸੀ। ਸਿੱਖ ਧਰਮ ਦੇ ਪ੍ਰਚਾਰਕਾਂ ਮੁਤਾਬਿਕ ਗੁਰੂ ਜੀ ਨੰਗੀ ਤਲਵਾਰ ਲੈ ਕੇ ਤੰਬੂ ਵਿਚੋਂ ਬਾਹਰ ਆਏ। ਗੁਰੂ ਜੀ ਨੇ ਸੰਗਤ ਨੂੰ ਸੰਬੋਧਨ ਕਰਕੇ ਕਿਹਾ,” ਅੱਜ ਖ਼ਾਲਸਾ ਪੰਥ ਸਾਜਨਾ ਹੈ। ਉਸ ਲਈ ਮੈਨੂੰ ਸਿਰ ਦੀ ਲੋੜ ਹੈ।” ਮਰਨਾ ਮਰਨਾ ਰੋਜ਼ ਕਹੀ ਜਾਂਦੇ ਹਾਂ। ਜੇ ਕਿਤੇ ਮੌਤ ਦਿਸ ਜੇ ਪਤੀੜਾਂ ਪੈ ਜਾਂਦੀਆਂ ਹਨ। ਸੰਗਤ ਤੋਂ ਗੁਰੂ ਜੀ ਨੇ ਇੱਕ ਸਿਰ ਮੰਗਿਆ। ਦਇਆ ਰਾਮ ਜੀ ਉੱਠ ਕੇ ਖੜ੍ਹ ਗਿਆ। ਗੁਰੂ ਜੀ ਦੇ ਨਾਲ ਤੰਬੂ ਵਿੱਚ ਚਲਾ ਗਿਆ। ਗੁਰੂ ਗੋਬਿੰਦ ਸਿੰਘ ਜੀ ਖ਼ੂਨੀ ਤਲਵਾਰ ਲੈ ਕੇ, ਤੰਬੂ ਵਿਚੋਂ ਆ ਗਏ। ਦੂਜੇ ਹੋਰ ਸਿਰ ਦੀ ਮੰਗ ਕੀਤੀ। ਧਰਮ ਚੰਦ ਜੀ ਗੁਰੂ ਜੀ ਪਿੱਛੇ ਤੁਰ ਗਏ। ਉਹ ਗੁਰੂ ਚਰਨਾਂ ਵਿੱਚ ਸੀਸ ਭੇਟ ਕਰ ਗਿਆ। ਗੁਰੂ ਜੀ ਤੀਜੇ ਸਿਰ ਦੀ ਵੀ ਮੰਗ ਹੋਰ ਕਰ ਗਏ। ਹਿੰਮਤ ਰਾਏ ਜੀ ਝੱਟ ਊਠ ਖੜ੍ਹ ਗਏ। ਗੁਰੂ ਜੀ ਚੌਥੇ ਸਿਰ ਦੀ ਵੀ ਜ਼ਰੂਰਤ ਹੋਰ ਮੰਗ ਗਏ। ਮੋਹਕਮ ਚੰਦ ਜੀ ਸਿਰ ਦੇਣ ਆ ਗਏ। ਪੰਜਵੇਂ ਸਿਰ ਦੀ ਫਿਰ ਹੋਰ ਗੁਰੂ ਜੀ ਭੇਟ ਮੰਗ ਗਏ।ਸਾਹਿਬ ਚੰਦ ਜੀ ਗੁਰੂ ਨੂੰ ਸਿਰ ਭੇਟ ਕਰ ਗਏ। ਸੰਗਤ ਨੂੰ ਇਹ ਕੌਤਕ ਹੈਰਾਨ ਕਰ ਗਿਆ। ਗੁਰੂ ਜੀ ਦੇ ਨਾਲ ਸਾਰੇ ਤੰਬੂ ਵਿਚੋਂ ਸਾਬਤ ਬਾਹਰ ਆ ਗਏ।ਮਾਤਾ ਸਾਹਿਬ ਜੀ ਪਾਣੀ ਵਿੱਚ ਪਤਾਸੇ ਪਾ ਗਏ। ਗੁਰੂ ਜੀ ਪੰਜ ਬਾਣੀਆਂ ਦੇ ਪਾਠ ਪੜ੍ਹ ਗਏ। ਤਾਂ ਪਾਣੀ ਮਿੱਠੇ ਅੰਮ੍ਰਿਤ ਬਣ ਗਏ। ਗੁਰੂ ਜੀ ਪੰਜ- ਪੰਜ ਚੂਲੇ ਅੰਮ੍ਰਿਤ ਛਕਾਈ ਜਾਂਦੇ ਸੀ। ਹਰ ਇੱਕ ਨੂੰ ਪੰਜ ਵਾਰੀ ਫ਼ਤਿਹ ਬੁਲਾਈ ਜਾਂਦੇ ਸੀ। ਬੰਦੇ ਤੋਂ ਖ਼ਾਲਸੇ ਸਿੰਘ ਸਜਾਈ ਜਾਂਦੇ ਸੀ। ਖ਼ਾਲਸਾ ਪੰਥ ਬਣਾਈ ਜਾਂਦੇ ਸੀ।ਉਦੋਂ ਤੋਂ ਪੰਜੇ ਗੁਰੂ ਪਿਆਰੇ ਬਣ ਗਏ। ਗੁਰੂ ਜੀ ਪੰਜਾਂ ਨੂੰ ਗੁਰੂ ਕਹਿ ਗਏ। ਪੰਜ ਚੂਲੇ ਅੰਮ੍ਰਿਤ ਦੇ ਪੰਜਾਂ ਪਿਆਰਿਆਂ ਤੋਂ ਗੁਰੂ ਜੀ ਵੀ ਪੀ ਗਏ। ਗੁਰੂ ਜੀ ਆਪ ਨੂੰ ਪੰਜਾਂ ਦਾ ਚੇਲਾ ਕਹਿ ਗਏ। ਆਪੇ ਗੁਰੂ ਆਪੇ ਹੈ ਚੇਲਾ। ਵਿਸਾਖੀ ਨੂੰ ਅੰਮ੍ਰਿਤ ਸੰਚਾਰ ਕਰ ਗਏ। ਅੰਮ੍ਰਿਤ ਦੀ ਦਾਤ ਪਿਆਰਿਆਂ ਨੂੰ ਦੇ ਗਏ। ਕੌਮ ਦੀ ਡੋਰ ਪੰਜਾਂ ਪਿਆਰਿਆਂ ਨੂੰ ਦੇ ਗਏ। ਗੁਰੂ ਜੀ ਮਰਦ ਨੂੰ ਸਿੰਘ ਕਹਿ ਗਏ। ਔਰਤ ਨੂੰ ਕੌਰ ਦਾ ਨਾਮ ਦੇ ਗਏ। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ ਬੁਲਾ ਗਏ। ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸ ਗਏ। ਪਰ ਅਸੀਂ ਬੰਦਿਆਂ ਵਿੱਚ ਉਲਝ ਗਏ। ਬੰਦੇ ਹੀ ਸਾਡੇ ਲਈ ਰੱਬ ਬਣ ਗਏ।

ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਪਰਵਾਰ ਵਿੱਚ ਗੁਰਗੱਦੀ ਰਹੀ ਹੈ। ਬੀਬੀ ਅਮਰੋਂ ਗੁਰੂ ਅੰਗਦ ਦੇਵ ਜੀ ਸਪੁੱਤਰੀ ਸੀ। ਬੀਬੀ ਅਮਰੋਂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ। ਰਾਮਦਾਸ ਜੀ ਬੀਬੀ ਭਾਨੀ ਜੀ ਨਾਲ ਵਿਆਹੇ ਗਏ।ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਸੀ। ਚੌਥੇ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਦੇ ਘਰ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ। ਗੁਰੂ ਅਰਜਨ ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਇਕਲੌਤੇ ਸਪੁੱਤਰ ਸਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਬਾਬਾ ਗੁਰਦਿੱਤਾ ਜੀ ਸਪੁੱਤਰ ਸਨ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ਼ ਬਹਾਦਰ ਜੀ ਸਨ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਮੀਰੀ ਪੀਰੀ ਦੇ ਮਾਲਕ ਸਨ। ਮਾਤਾ ਦਾ ਨਾਮ ਨਾਨਕੀ ਜੀ ਸੀ। ਅੱਠਵੇਂ ਪਾਤਸ਼ਾਹ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਸਪੁੱਤਰ ਸਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਚਾਰ ਸਪੁੱਤਰ ਸਨ। ਸਾਹਿਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ, 1686 ਈਸਵੀ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ 1690 ਈਸਵੀ  ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1696 ਈਸਵੀ ਸਾਹਿਬਜ਼ਾਦੇ ਫਤਿਹ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1698ਈਸਵੀ ਵਿੱਚ ਹੋਇਆ

ਦੇਹ ਸਿਵਾ ਬਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋ॥

ਨ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰ ਅਪਨੀ ਜੀਤ ਕਰੋ॥

ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋ॥

ਜਬ ਆਵ ਕੀ ਅਉਧ ਨਿਧਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋ॥੨੩੧॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ ਸ਼ਹਿਰ ਬਿਹਾਰ ਵਿੱਚ ਹੋਇਆ। ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਮੇਂ ਦਾ ਨਾਮ ਗੋਬਿੰਦ ਰਾਏ ਸੀ। ਪਟਨੇ ਵਿਚ ਹੀ ਜਨਮ ਸਥਾਨ ਵਾਲੀ ਥਾਂ ਗੁਰਦੁਆਰਾ ਸਾਹਿਬ, ਗੁਰੂ ਕਾ ਬਾਗ਼, ਕੰਗਣ ਘਾਟ, ਬਾਲ ਲੀਲਾ ਗੁਰਦੁਆਰਾ ਸਾਹਿਬ ਹਨ। ਗੁਰੂ ਜੀ ਦਾ ਪਰਿਵਾਰ ਪਟਨੇ ਤੋਂ ਅਨੰਦਪੁਰ ਆ ਕੇ ਰਹਿਣ ਲੱਗ ਗਏ। ਇੱਥੇ ਕੇਸਗੜ੍ਹ ਗੁਰਦੁਆਰਾ ਸਾਹਿਬ ਹੈ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਜਦੋਂ ਦਿੱਲੀ ਨੂੰ ਜਾਣ ਲੱਗੇ ਤਾਂ ਗੁਰ ਗੱਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਨਾਲ ਲੜਨ ਵਾਲੇ ਸਿਪਾਹੀ, ਸੰਤ, ਤਿਆਗੀ, ਸ਼ਹਿਨਸ਼ਾਹ, ਕੁਰਬਾਨੀ ਦੇਣ ਵਾਲੇ ਮੰਨੇ ਜਾਂਦੇ ਹਨ। ਸੱਚ, ਪ੍ਰੇਮ, ਨੇਕੀ ਦਾ ਸਬੂਤ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਪੰਥ ਦੇ ਜਨਮ ਦਾਤੇ ਹਨ। ਸਿੱਖਾਂ ਦੇ ਦਸਵੇਂ ਗੁਰੂ ਅਕਾਲ ਪੁਰਖ ਦਾ ਰੂਪ ਇੱਕੋ ਜੋਤ, ਇੱਕੋ ਸਰੂਪ ਹਨ।

ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਜੀਤ ਕੌਰ ਜੀ ਤੇ ਸੁੰਦਰ ਕੌਰ ਨਾਲ ਹੋਇਆ ਸੀ। ਜੀਤ ਕੌਰ ਜੀ ਦੀ ਕੁੱਖੋਂ ਜੁਝਾਰ ਸਿੰਘ, ਜ਼ੋਰਾਵਰ ਸਿੰਘ ਫ਼ਤਿਹ ਸਿੰਘ ਜੀ ਨੇ ਜਨਮ ਲਿਆ। ਸੁੰਦਰ ਕੌਰ ਦੀ ਕੁੱਖੋਂ ਅਜੀਤ ਸਿੰਘ ਦਾ ਜਨਮ ਹੋਇਆ ਹੈ। 1699 ਪੰਜ ਪਿਆਰਿਆਂ ਨੂੰ ਅੰਮ੍ਰਿਤ ਛੱਕਾ ਕੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ।  ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸਾ ਪੰਥ ਦੀ ਜਨਮ ਦਾਤੀ ਧਰਮ ਦੀ ਮਾਂ ਕਿਹਾ ਜਾਂਦਾ ਹੈ। ਅੰਮ੍ਰਿਤ ਛਕਾਉਣ ਪਿੱਛੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ। ਸਿੱਖ ਮਰਦ ਦੇ ਨਾਮ ਨਾਲ ਸਿੰਘ ਤੇ ਔਰਤ ਦੇ ਨਾਮ ਨਾਲ ਕੌਰ ਲਗਾਇਆ ਜਾਵੇ। ਦੂਜੀਆਂ ਜਾਤਾਂ ਦੇ ਬੰਦਿਆਂ ਨੂੰ ਅੰਮ੍ਰਿਤ ਛੱਕਾ ਕੇ, ਖ਼ਾਲਸਾ ਪੰਥ ਨੂੰ ਜਨਮ ਦੇ ਕੇ ਸਾਬਤ ਕਰ ਦਿੱਤਾ। ਨਵਾਂ ਬਣਿਆ ਸਿੱਖ ਧਰਮ ਜਾਤਾਂ ਦੇ ਬੰਧਨ ਨੂੰ ਨਹੀਂ ਮੰਨਦਾ। ਕੋਈ ਵੀ ਧਰਮ ਜਾਤ ਦਾ ਬੰਦਾ ਅੰਮ੍ਰਿਤ ਛੱਕ ਕੇ ਗੁਰੂ ਜੀ ਦਾ ਹੀ ਰੂਪ ਹੁੰਦਾ ਹੈ। ਅੰਮ੍ਰਿਤ ਛੱਕਾ ਕੇ ਸੂਰਬੀਰਤਾ ਭਰੀ। ਯਾਦ ਕਰਾਇਆ ਹਰ ਬੰਦਾ ਆਪ ਰੱਬ ਹੈ। ਉਸ ਵਿੱਚ ਸਾਰੀਆਂ ਸ਼ਕਤੀਆਂ ਹਨ। ਤਾਂ ਹੀ ਇਸ ਕੌਮ ਨੂੰ ਬਹਾਦਰ ਕੌਮ ਕਿਹਾ ਜਾਂਦਾ ਹੈ। ਮਨੁੱਖਤਾ ਦੀ ਕੋਈ ਜਾਤ-ਪਾਤ ਨਹੀਂ ਹੈ। ਸਾਡੇ ਸਾਰਿਆਂ ਵਿੱਚ ਇੱਕ ਜੋਤ ਹੈ।

ਖਾਲਸਾ ਅਕਾਲ ਪੁਰਖ ਕੀ ਫੌਜ॥ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਨਦੇੜ ਵਿਚ ਗੁਰ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਗੁਰੂ ਸਾਹਿਬ 6,ਸਿੱਖ 4, ਭਾਟ 3, 15   ਅਲੱਗ ਅਲੱਗ ਧਰਮਾਂ ਦੇ ਭਗਤਾਂ ਦੀ ਬਾਣੀ ਦਰਜ ਹੈ। ਇਸ ਲਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਦਾ ਸਾਂਝਾਂ ਹੈ। 1708 ਈਸਵੀ ਨੂੰ ਹਜ਼ੂਰ ਸਾਹਿਬ ਨਾਂਦੇੜ ਵਿਚ ਜੋਤੀ ਜੋਤ ਸਮਾ ਗਏ।

ਔਰੰਗਜ਼ੇਬ ਤੇ ਹਕੂਮਤ ਦੀ ਤਾਨਾਸ਼ਾਹੀ ਵਿਰੁੱਧ ਜੰਗਾਂ ਲੜੀਆਂ। ਗੁਰੂ ਜੀ ਜ਼ਫ਼ਰਨਾਮਾ, ਚੰਡੀ ਦੀ ਵਾਰ, ਸਵੱਯਾ, ਜਪੁ ਸਾਹਿਬ ਹੋਰ ਬਹੁਤ ਸਾਹਿਤ ਲਿਖਿਆ। ਜਦੋਂ ਗੁਰੂ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਿਆ, ਬਹੁਤ ਸਾਰਾ ਸਾਹਿਤ ਲਿਖਿਆ ਹੋਇਆ, ਸਰਸਾ ਨਦੀ ਵਿਚ ਰੁੜ ਗਿਆ। ਚਮਕੌਰ ਦੀ ਗੜ੍ਹੀ ਵਿਚ ਜੰਗ ਵਿਚ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਬਾਕੀ ਸਿੰਘ ਸੂਰਮਿਆਂ ਵਾਗ ਦੁਸ਼ਮਣ ਨਾਲ ਲੜਦੇ ਹੋਏ ਸ਼ਹੀਦੀ ਪਾ ਦਿੱਤੀ।ਚਮਕੌਰ ਦੀ ਗੜ੍ਹੀ ਹੁਣ ਜਿਥੇ ਗੁਰਦੁਆਰਾ ਸਾਹਿਬ ਹੈ। ਸਾਰੇ ਪਰਵਾਰ ਦਾ ਵਿਛੋੜਾ ਵੀ ਪੈ ਗਿਆ।

ਛੋਟੇ ਦੋਨੇਂ ਸਾਹਿਬਜ਼ਾਦੇ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਦਾਦੀ ਮਾਤਾ ਗੁੱਜਰ ਕੌਰ ਜੀ ਨਾਲ ਰਸੋਈਏ ਗੁੰਗੂ ਨਾਲ ਸਰਹਿੰਦ ਆ ਗਏ। ਰਸੋਈਆ ਗੁੰਗੂ ਦੁਸ਼ਮਣ ਵਜ਼ੀਦੇ ਨਾਲ ਮਿਲ ਗਿਆ। ਰਸੋਈਏ ਗੁੰਗੂ ਨੇ ਛੋਟੇ ਦੋਨੇਂ ਸਾਹਿਬਜ਼ਾਦੇ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਦਾਦੀ ਮਾਤਾ ਗੁੱਜਰ ਕੌਰ ਜੀ ਨੂੰ ਹਕੂਮਤ ਦੇ ਹਵਾਲੇ ਕਰ ਦਿੱਤਾ। ਵਜ਼ੀਦੇ ਨੇ ਦੋਨਾਂ ਲਾਲਾ ਨੂੰ ਮੁਸਲਮਾਨ ਬਣਨ ਲਈ ਕਿਹਾ। ਸਾਹਿਬਜ਼ਾਦੇ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ। ਸਾਹਿਬਜ਼ਾਦੇ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤੇ। ਉਦੋਂ ਹੀ ਮਾਤਾ ਗੁੱਜਰ ਕੌਰ ਜੀ ਵੀ ਸਰੀਰ ਛੱਡ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਲਈ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ। ਗੁਰੂ ਜੀ ਮਾਛੀਵਾੜੇ ਦੇ ਜੰਗਲ ਵਿਚ ਆ ਗਏ। ਇੱਥੇ ਵੀ ਯਾਦ ਵਿਚ ਗੁਰਦੁਆਰਾ ਸਾਹਿਬ ਹੈ। ਗੁਰੂ ਜੀ ਆਲਮਗੀਰ ਆ ਗਏ। ਇਥੇ ਗੁਰੂ ਜੀ ਨੂੰ ਸਾਹਿਬਜ਼ਾਦੇ ਫ਼ਤਿਹ ਸਿੰਘ ਤੇ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਦਾ ਪਤਾ ਲੱਗਾ। ਪੋਹ ਸੱਤੇ ਦੇ ਠੰਢੇ-ਠਾਰ ਦਿਨਾਂ ਪੂਰਾ ਪਰਿਵਾਰ ਅਲੱਗ-ਅਲੱਗ ਹੋ ਗਿਆ ਅਨੰਦਪੁਰ ਦਾ ਵਸੇਰਾ ਵੀ ਛੁੱਟ ਗਿਆ। ਅੱਜ ਵੀ ਸੰਗਤਾਂ ਪਿਆਰ ਵਿੱਚ ਅਨੰਦਪੁਰ, ਚਮਕੌਰ ਦੀ ਗੜੀ, ਸਰਹਿੰਦ, ਮਾਛੀਵਾੜੇ, ਆਲਮਗੀਰ ਗੁਰਦੁਆਰਾ ਸਾਹਿਬ ਜੋੜ ਮੇਲ ਵਿੱਚ ਜੁੜਦੀਆਂ ਹਨ।

ਸਾਚੁ ਕਹੌਂ ਸੁਨ ਲੇਹੁ ਸਭੈ ਜਿਨ ਪ੍ਰੇਮੁ ਕੀਓ ਤਿਨ ਹੀ ਪ੍ਰਭੁ ਪਾਇਓ।।

Share Button

Leave a Reply

Your email address will not be published. Required fields are marked *