ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ’ਚ ਮਦਰਜ਼ ਡੇ ਮਨਾਇਆ

ss1

ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ’ਚ ਮਦਰਜ਼ ਡੇ ਮਨਾਇਆ

11-30 (7)
ਗੁਰੂਹਰਸਹਾਏ, 11 ਮਈ (ਦੀਪਕ ਵਧਵਾਨ) : ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਵਿਖੇ ਮਦਰਜ਼ ਡੇ ਮਨਾਇਆ ਗਿਆ, ਜਿਸ ਵਿਚ ਵੱਖ-ਵੱਖ ਭਾਸ਼ਾਵਾਂ ਵਿਚ ਭਾਸ਼ਣ, ਕਵਿਤਾ, ਸਕਿੱਟ ਅਤੇ ਕਾਰਡ ਬਦਾਉਣ ਦੇ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਿਲਆਂ ਵਿਚ ਨਵਰੀਤ ਕੌਰ ਜ਼ੋਰਾਵਰ ਹਾਊਸ, ਕਿਰਨਵੀਰ ਕੌਰ, ਨਵਜੋਤ ਕੌਰ ਫਤਿਹ ਹਾਊਸ, ਕਵਿਤਾ ਉਚਾਰਲ ਮੁਕਾਬਲਿਆਂ ਵਿਚ ਪ੍ਰਭਜੋਤ ਕੌਰ ਫਤਿਹ ਹਾਊਸ, ਤਮੰਨਾ ਅਜੀਤ ਹਾਊਸ, ਅਤਿੰਦਰਪਾਲ ਕੌਰ ਜੁਝਾਰੂ ਨੇ ਕ੍ਰਮਵਾਰ ਅੰਗਰੇਜੀ, ਹਿੰਦੀ, ਪੰਜਾਬੀ ਭਾਸ਼ਾ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਕਿੱਟ ਮੁਕਾਬਲੇ ਵਿਚ ਜੁਝਾਰ ਹਾਊਸ ਦੇ ਏਕਮਦੀਪ, ਸੁਖਮਨਪ੍ਰੀਤ, ਮੋਹਿਤ ਅਤ ਰਬੀਤ ਅਤੇ ਕਾਰਡ ਬਣਾਉਣ ਦੇ ਮੁਕਾਬਲੇ ਵਿਚ ਗੁਰਨੂਰ ਕੌਰ ਅਜੀਤ ਹਾਊ, ਏਕਮਦੀਪ ਕੌਰ ਜੁਝਾਰ ਹਾਊਸ, ਨਵਰੀਤ ਕੌਰ ਜ਼ੋਰਾਵਰ ਹਾਊਸ, ਹਰਲੀਨ ਫਤਿਹ ਹਾਊਸ ਨੇ ਪਹਿਲੇ ਸਥਾਨ ਹਾਸਲ ਕੀਤੇ। ਇਸ ਮੌਕੇ ਤੇ ਬੱਚਿਆਂ ਨੇ ਡਾਂਗ, ਗੀਤ ਚੁਟਕਲੇ ਆਦਿ ਵੀ ਪੇਸ਼ ਕੀਤੇ। ਪਿੰ੍ਰਸੀਪਲ ਸ੍ਰੀ ਅਨਿਲ ਕੁਮਾਰ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤ ਮਾਂ ਦੇ ਮਹੱਤਵ ਬਾਰੇ ਰੋਸ਼ਨੀ ਪਾਈ।

Share Button

Leave a Reply

Your email address will not be published. Required fields are marked *