ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਨਾਇਆ ਗਿਆ ਕੌਮੀ ਏਕਤਾ ਹਫ਼ਤਾ

ss1

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਨਾਇਆ ਗਿਆ ਕੌਮੀ ਏਕਤਾ ਹਫ਼ਤਾ

img_1514ਤਲਵੰਡੀ ਸਾਬੋ, 28 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਦੇ ਐੱਨ. ਐੱਸ. ਐੱਸ. ਵਲੰਟੀਅਰਾਂ ਵੱਲੋਂ ਡੀਨ ਡਾ. ਏ. ਕੇ. ਕਾਂਸਲ ਅਤੇ ਪ੍ਰੋਗਰਾਮ ਅਫ਼ਸਰ ਪ੍ਰੋ. ਜਗਵਿੰਦਰ ਸਿੰਘ ਦੀ ਅਗਵਾਈ ਵਿੱਚ 19 ਤੋਂ 25 ਨਵੰਬਰ ਤੱਕ ਕੌਮੀ ਏਕਤਾ ਹਫ਼ਤਾ ਮਨਾਇਆ ਗਿਆ।ਇਸ ਸਮੇਂ ਦੌਰਾਨ ਕਾਲਜ ਵੱਲੋਂ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ।ਪੂਰੇ ਹਫ਼ਤੇ ਦੌਰਾਨ ਰਾਸ਼ਟਰੀ ਏਕਤਾ ਸੰਬੰਧੀ ਵੱਖ ਵੱਖ ਕਾਲਜਾਂ ਦੇ ਪੇਟਿੰਗ ਅਤੇ ਕੁਇੱਜ਼ ਮੁਕਬਾਲਿਆਂ ਤੋਂ ਬਿਨਾਂ ਅਖੀਰਲੇ ਡੀਨ ਡਾ. ਏ. ਕੇ. ਕਾਂਸਲ ਨੇ ਕੌਮੀ ਏਕਤਾ ਬਾਰੇ ਲੈਕਚਰ ਦਿੱਤਾ।ਡਾ. ਏ. ਕੇ. ਕਾਂਸਲ ਨੇ ਕਿਹਾ ਕਿ ਭਾਰਤ ਦੀ ਸ਼ਕਤੀ ਇਸ ਦੀ ਅਖੰਡਤਾ ਵਿੱਚ ਹੈ।ਭਾਰਤ ਬਹੁ ਸਭਿਆਚਾਰਕ ਦੇਸ਼ ਹੈ, ਜਿਥੋਂ ਦੇ ਵਾਸੀਆਂ ਦੀਆਂ ਭਿੰਨ ਭਿੰਨ ਮਾਨਤਾਵਾਂ ਅਤੇ ਵਿਸ਼ਵਾਸ ਹਨ।ਫਿਰ ਵੀ ਇਹ ਇੱਕ ਸੂਤਰ ਵਿੱਚ ਪ੍ਰੋਇਆ ਹੋਣ ਕਰਕੇ ਭਾਰਤ ਦੁਨੀਆਂ ਵਿੱਚ ਵੱਖਰੀ ਪਛਾਣ ਰੱਖਦਾ ਹੈ।ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਬਲਵੰਤ ਸਿੰਘ ਸੰਧੂ ਨੇ ਵੀ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਵਿੱਚ ਯੋਗਦਾਨ ਪਾਉਂਦੇ ਰਹਿਣ ਲਈ ਪ੍ਰੇਰਿਆ।ਵਾਈਸ ਚਾਂਸਲਰ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਵੀ ਕਿਹਾ ਕਿ ਰਾਸ਼ਟਰੀ ਏਕਤਾ ਸਾਡੀ ਤਾਕਤ ਹੈ।ਇਸ ਏਕਤਾ ਕਾਰਨ ਜਿੱਥੇ ਕਿਸੇ ਮੁਲਕ ਦੀ ਸਾਡੇ ਨਾਲ ਟੱਕਰ ਲੈਣ ਦੀ ਹਿੰਮਤ ਨਹੀਂ ਪੈਂਦੀ, ਉੱਥੇ ਵਿਸ਼ਵੀਕਰਨ ਦੇ ਦੌਰ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਾ ਕਰਨ ਲਈ ਵੀ ਇਹ ਏਕਤਾ ਹੀ ਸਹਾਈ ਹੈ।ਯੂਨੀਵਰਸਿਟੀ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਰ ਸੁਖਰਾਜ ਸਿੰਘ ਸਿੱਧੂ ਨੇ ਐਨ ਐਸ ਐਸ ਵਲੰਟੀਅਰਾਂ ਦੇ ਅਜਿਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਸ਼ਟਰੀ ਏਕਤਾ ਸਾਡੇ ਮੁਲਕ ਦੀ ਨੀਂਹ ਹੈ।ਇਸ ਨੂੰ ਹਰ ਕੀਮਤ ਉੱਤੇ ਕਾਇਮ ਰੱਖਣਾ ਹਰ ਭਾਰਤ ਵਾਸੀ ਦਾ ਫ਼ਰਜ਼ ਹੈ।ਪ੍ਰੋਗਰਾਮ ਅਫ਼ਸਰ ਪ੍ਰੋ. ਜਗਵਿੰਦਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਮਹਿਮਾਨਾਂ, ਸਮੂਹ ਸਟਾਫ਼ ਅਤੇ ਐੱਨ ਐੱਸ ਐੱਸ ਵਲੰਟੀਅਰਾਂ ਦਾ ਧੰਨਵਾਦ ਕੀਤਾ. ਇਸ ਮੌਕੇ ਵੱਡੀ ਗਿਣਤੀ ਵਿੱਚ ਐੱਨ ਐੱਸ ਐੱਸ ਵਲੰਟੀਅਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਉਪਰੋਕਤ ਸ਼ਖਸੀਅਤਾਂ ਤੋਂ ਇਲਾਵਾ ਪ੍ਰਬੰਧਕੀ ਅਫ਼ਸਰ ਗੁਰਦੇਵ ਸਿੰਘ, ਡਾ. ਦਪਿੰਦਰ ਨਾਥ, ਪ੍ਰੋ. ਸਤਵਿੰਦਰ ਕੌਰ, ਪ੍ਰੋ. ਸੁਖਪ੍ਰੀਤ ਕੌਰ, ਪ੍ਰਮਿੰਦਰ ਕੌਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *