ਗੁਰੂ ਕਾਂਸੀ ਪਬਲਿਕ ਸਕੂਲ ਦੇ ਬੱਚਿਆਂ ਨੇ ਮਾਣਿਆ ਮਾਨਸੂਨ ਦੀ ਪਹਿਲੀ ਵਰਖਾ ਦਾ ਆਨੰਦ

ss1

ਗੁਰੂ ਕਾਂਸੀ ਪਬਲਿਕ ਸਕੂਲ ਦੇ ਬੱਚਿਆਂ ਨੇ ਮਾਣਿਆ ਮਾਨਸੂਨ ਦੀ ਪਹਿਲੀ ਵਰਖਾ ਦਾ ਆਨੰਦ

3-7
ਭਗਤਾ ਭਾਈਕਾ 2 ਜੁਲਾਈ (ਸਵਰਨ ਸਿੰਘ ਭਗਤਾ)ਸਥਾਨਕ ਸੀ ਐਮ ਐਸ ਗੁਰੂ ਕਾਂਸੀ ਪਬਲਿਕ ਸਕੂਲ ਨੇ ਮਾਨਸੂਨ ਦੀ ਪਹਿਲੀ ਵਰਖਾ ਦਾ ਸਵਾਗਤ ਕਰਦੇ ਹੋਏ ਛੋਟੇ ਬੱਚਿਆਂ ਲਈ ਇੱਕ ਰੇਨ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਦੌਰਾਨ ਬੱਚਿਆਂ ਦੁਆਰਾ ਮਾਨਸੂਨ ਦੀ ਪਹਿਲੀ ਵਰਖਾ ਦਾ ਭਰਭੂਰ ਆਨੰਦ ਮਾਣਿਆ ਅਤੇ ਪਿਛਲੇ ਕਈ ਦਿਨਾਂ ਤੋ ਪੈ ਰਹੀ ਅੰਤਾਂ ਦੀ ਗਰਮੀ ਅਤੇ ਤਪਸ਼ ਤੋ ਰਾਹਤ ਮਹਿਸੂਸ ਕੀਤੀ। ਵਰਖਾ ਵਿੱਚ ਨਹਾ ਰਹੇ ਬੱਚੇ ਖਿੜੇ ਹੋਏ ਫੁੱਲਾਂ ਵਾਂਗ ਲੱਗ ਰਹੇ ਸਨ। ਵਰਖਾ ਦੀਆਂ ਬੂੰਦਾਂ ਨੇ ਗਰਮੀ ਦੀ ਤਪਸ ਨਾਲ ਮੁਰਝਾਏ ਬੱਚਿਆਂ ਦੇ ਚਿਹਰਿਆਂ ਤੇ ਨਵੀਂ ਰੌਣਕ ਲਿਆ ਦਿੱਤੀ । ਇਸ ਰੇਨ ਪਾਰਟੀ ਵਿੱਚ ਬੱਚਿਆਂ ਲਈ ਵੱਖ ਵੱਖ ਬਾਲ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਕਿ ਬੱਚਿਆਂ ਦੀਆਂ ਦੌੜਾਂ ਲਗਵਾਈਆਂ ਗਈਆਂ ,ਬਾਲ ਨਾਲ ਵੱਖ ਵੱਖ ਖੇਡਾਂ ਕਰਵਾਈਆਂ ਗਈਆਂ । ਇਸ ਮੌਕੇ ਬੱਚਿਆਂ ਨੇ ਝੂਲਿਆਂ ਉੱਪਰ ਝੂਲੇ ਵੀ ਲਏ । ਸੰਗੀਤ ਦੀਆਂ ਧੁਣਾਂ ਉੱਤੇ ਡਾਂਸ ਕਰਦੇ ਬੱਚਿਆਂ ਨੇ ਸਭ ਦਾ ਮਨ ਮੋਹ ਲਿਆ ।ਇਸ ਮੌਕੇ ਸਕੂਲ਼ ਦੇ ਐਮ ਡੀ ਸ: ਜੈ ਸਿੰਘ ਜੀ ਅਤੇ ਸਕੂਲ਼ ਦੇ ਪ੍ਰਿੰਸੀਪਲ ਸ਼੍ਰੀ ਰਮਨ ਕੁਮਾਰ ਜੀ ਨੇ ਬੱਚਿਆਂ ਨੂੰ ਕੁਦਰਤ ਦੇ ਮੱਹਤਵ ਬਾਰੇ ਦੱਸਦਿਆਂ ਵਿੱਦਿਆਰਥੀਆਂ ਨੂੰ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਆ ਤਾਂ ਜੋ ਅਸੀਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਵਰਖਾ ਦਾ ਆਨੰਦ ਮਾਣ ਸਕੀਏ ।

Share Button