ਗੁਰੂ ਅਮਰਦਾਸ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ’ਚ ਪੁਜੀਸ਼ਨਾਂ ਹਾਸਲ ਕੀਤੀਆਂ

ss1

ਗੁਰੂ ਅਮਰਦਾਸ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ’ਚ ਪੁਜੀਸ਼ਨਾਂ ਹਾਸਲ ਕੀਤੀਆਂ

24-36 (1)

ਬਾਘਾ ਪੁਰਾਣਾ, 23 ਜੁਲਾਈ(ਕੁਲਦੀਪ ਘੋਲੀਆ/ਸਭਾਜੀਤ ਪੱਪੂ)-:ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਲਈ ਗਈ ਸਲਾਨਾ ਧਾਰਮਿਕ ਪ੍ਰੀਖਿਆ ਵਿੱਚ ਸ਼੍ਰੀ ਗੁਰੂੁ ਅਮਰਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ ਦੀ ਗਗਨਪ੍ਰੀਤ ਕੌਰ ਨੇ ਮੈਰਿਟ ਪੁਜ਼ੀਸ਼ਨ ਤੇ ਪਵਨਦੀਪ ਕੌਰ, ਯੋਗਤਾ ਸ਼ਰਮਾਂ, ਲਵਪ੍ਰੀਤ ਕੌਰ ਨੇ ’ਏ ਗਰੇਡ, ਰੁਪਿੰਦਰ ਕੌਰ, ਜਸਰਾਜਪ੍ਰੀਤ ਕੌਰ, ਅਰਸ਼ਦੀਪ ਕੌਰ, ਅਰਸ਼ਨੂਰ ਕੌਰ, ਪਵਨਦੀਪ ਕੌਰ ਨੇ ’ਬੀ ਗਰੇਡ, ਖੁਸ਼ਪ੍ਰੀਤ ਕੌਰ, ਅਰੁਣਦੀਪ ਕੌਰ, ਸੁਖਵਿੰਦਰ ਕੌਰ, ਬੇਅੰਤ ਸਿੰਘ ਤੇ ਬਸ਼ੀਰ ਅਹਿਮਦ’ਸੀ ਗਰੇਡ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਸ. ਹਾਕਮ ਸਿੰਘ ਕਲੇਰ ਨੇ ਬੱਚਿਆਂ ਨੂੰ ਮੋਮੈਟੋ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਬੰਧਕ ਹਾਕਮ ਸਿੰਘ ਕਲੇਰ, ਪ੍ਰਿੰਸੀਪਲ ਮੈਡਮ ਪਿੰਦਰਜੀਤ ਕੌਰ, ਵਾਇਸ ਪ੍ਰਿੰਸੀਪਲ ਹਰਮਿੰਦਰ ਸਿੰਘ ਬਰਾੜ, ਹਰਦਿਆਲ ਸਿੰਘ ਸੇਖਾ, ਗੁਰਭਿੰਦਰ ਸਿੰਘ, ਮੈਡਮ ਵੀਰਪਾਲ ਕੌਰ, ਮੈਡਮ ਜਸਮੀਤ ਕੌਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *