ਗੁਰੂ ਅਮਰਦਾਸ ਨਗਰ ਵਿੱਖੇ ਅਧੂਰੀਆ ਸੜਕਾਂ ਦੀ ਉਸਾਰੀ 14 ਨੰਵਬਰ ਤੱਕ ਪੂਰੀ ਨਾਂ ਹੋਈ ਤਾਂ ਹੋਵੇਗਾ ਨਗਰ ਨਿਗਮ ਅਤੇ ਕੌਂਸਲਰ ਧਾਲੀਵਾਲ ਦਾ ਘਿਰਾਉ

ss1

ਗੁਰੂ ਅਮਰਦਾਸ ਨਗਰ ਵਿੱਖੇ ਅਧੂਰੀਆ ਸੜਕਾਂ ਦੀ ਉਸਾਰੀ 14 ਨੰਵਬਰ ਤੱਕ ਪੂਰੀ ਨਾਂ ਹੋਈ ਤਾਂ ਹੋਵੇਗਾ ਨਗਰ ਨਿਗਮ ਅਤੇ ਕੌਂਸਲਰ ਧਾਲੀਵਾਲ ਦਾ ਘਿਰਾਉ

protestਲੁਧਿਆਣਾ (ਪ੍ਰੀਤੀ ਸ਼ਰਮਾ) ਵਾਰਡ 59 ਸਥਿਤ ਗੁਰੂ ਅਮਰਦਾਸ ਨਗਰ ਵਿੱਖੇ ਪਿਛਲੇ ਕਈ ਮਹੀਨੀਆਂ ਤੋਂ ਪੱਥਰ ਵਿਛਾਕੇ ਛੱਡੀਆਂ ਅਧੂਰਿਆਂ ਸੜਕਾਂ ਦੀ ਉਸਾਰੀ ਦੇ ਕਾਰਜ ਤੋਂ ਦੁਖੀ ਹੋਕੇ ਸਥਾਨਕ ਲੋਕਾਂ ਨੇ ਨਗਰ ਨਿਗਮ ਅਤੇ ਕੌਂਸਲਰ ਤਨਵੀਰ ਧਾਲੀਵਾਲ ਨੂੰ ਦੋ ਟੁੱਕ ਸ਼ਬਦਾਂ ਵਿੱਚ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ 14 ਨੰਵਬਰ ਤੱਕ ਸੜਕਾਂ ਦੇ ਉਸਾਰੀ ਕਾਰਜ ਸ਼ੁਰੂ ਨਹੀਂ ਕੀਤਾ ਤਾਂ ਇਲਾਕਾ ਨਿਵਾਸੀ ਨਗਰ ਨਿਗਮ ਅਤੇ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਦਾ ਘਿਰਾਉ ਕਰਕੇ ਵਿਰੋਧ ਜਤਾਉਣਗੇ ਇਲਾਕਾ ਨਿਵਾਸੀ ਪ੍ਰੇਮ ਸਾਗਰ, ਡਾ. ਮਹਿੰਦਰ ਸਿੰਘ, ਸੰਜੈ ਸ਼ਰਮਾ, ਗੁਰਪ੍ਰੀਤ ਸਿੱਧੂ, ਉਮਾ ਸ਼ਰਮਾ, ਗੁਰਿੰਦਰ ਸਿੰਘ, ਦਰਬਾਰਾ ਸਿੰਘ, ਜੀ ਐਸ ਗਿਲ , ਪਰਮਵੀਰ ਸਿੰਘ ਪਰੁਥੀ, ਰਾਧੇਸ਼ਾਮ, ਰੌਕੀ ਕੁਮਾਰ, ਨੀਲੂ, ਮਨਪ੍ਰੀਤ ਕੌਰ, ਅਮਨਦੀਪ ਕੌਰ, ਰਾਣੀ, ਰਾਜੂ, ਰਣਜੀਤ, ਰਜਨੀ, ਗੁੱਡੀ, ਅਮਨ ਨੇ ਕਿਹਾ ਕਿ ਵਾਹਵਾਹੀ ਲੁੱਟਣ ਲਈ ਨਗਰ ਨਿਗਮ ਅਤੇ ਕੌਂਸਲਰ ਨੇ ਕਰੀਬ 2 ਮਹੀਨੇ ਪਹਿਲਾਂ ਸੜਕਾਂ ਤੇ ਪੱਥਰ ਵਿਛਾਕੇ ਸੜਕਾਂ ਦੇ ਉਸਾਰੀ ਦਾ ਕਾਰਜ ਦਾ ਸ਼ੁਭਾਰੰਭ ਕਰਵਾ ਦਿੱਤਾ ਪਿਛਲੇ ਦੋ ਮਹੀਨੀਆਂ ਤੋਂ ਸੜਕਾਂ ਤੇ ਵਿਛਾਏ ਅਸਤ ਵਿਅਸਤ ਪੱਥਰਾਂ ਤੇ ਲੋਕਾਂ ਦਾ ਪੈਦਲ ਚੱਲਣਾ ਮੁਸ਼ਕਲ ਹੋ ਚੁੱਕਿਆ ਹੈ ਜੇਕਰ ਨਗਰ ਨਿਗਮ ਅਧਿਕਾਰੀਆਂ ਨੇ 14 ਨੰਵਬਰ ਤੱਕ ਸੜਕਾਂ ਤੇ ਪ੍ਰੀਮਿਕਸ ਵਿਛਾਉਣ ਦਾ ਕਾਰਜ ਪੂਰਾ ਨਹੀਂ ਕਰਵਾਇਆ ਤਾਂ ਇਲਾਕਾ ਨਿਵਾਸੀ ਮਜਬੂਰੀਵਸ਼ ਘਿਰਾਉ ਕਰਣ ਨੂੰ ਮਜਬੂਰ ਹੋਣਗੇ।

Share Button

Leave a Reply

Your email address will not be published. Required fields are marked *