Fri. Jul 12th, 2019

ਗੁਰੂੂ ਨਾਨਕ ਦੇਵ ਯੂੂਨੀਵਰਸਿਟੀ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ 55ਵੇਂ ਸਥਾਨ `ਤੇ

ਗੁਰੂੂ ਨਾਨਕ ਦੇਵ ਯੂੂਨੀਵਰਸਿਟੀ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ 55ਵੇਂ ਸਥਾਨ `ਤੇ

ਅੰਮ੍ਰਿਤਸਰ, 09 ਅਪ੍ਰੈਲ (ਨਿਰਪੱਖ ਕਲਮ): ਉੱਤਰੀ ਭਾਰਤ ਦੀ ਸ਼੍ਰੇਣੀ-1 ਵਿਚ ਸ਼ਾਮਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਭਾਰਤ ਦੀਆ ਚੋਟੀਆਂ 100 ਯੂਨੀਵਰਸਿਟੀਆਂ ਵਿਚੋਂ 55ਵੇਂ ਸਥਾਨ ਤੇ ਆ ਗਈ ਹੈ। ਸਾਲ 2017 ਵਿਚ ਹੋਏ ਸਰਵੇ ਅਨੁਸਾਰ ਇਹ ਯੂਨਵਿਰਸਿਟੀ 89ਵੇਂ ਸਥਾਨ ਤੇ ਰਹੀ ਸੀ ਅਤੇ 2018 ਵਿਚ 59ਵੇਂ ਸਥਾਨ ਤੇ ਆ ਗਈ ਸੀ।ਇਸ ਵਰ੍ਹੇ ਭਾਰਤ ਦੇ ਸਾਰੇ ਵਿਦਿਆਕ ਅਦਾਰਿਆ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 81ਵਾਂ ਸਥਾਨ ਪ੍ਰਾਪਤ ਹੋਇਆ ਹੈ, ਜੋ ਕਿ ਪਿਛਲੇ ਸਾਲ 86ਵਾਂ ਸਥਾਨ ਸੀ।ਰੈਂਕਿੰਗ ਦੀ ਦੌੜ ਵਿਚ ਭਾਗ ਲੈਣ ਵਾਲਿਆ ਦੀ ਗਿਣਤੀ ਬੀਤੇ ਵਰ੍ਹਿਆਂ ਦੇ ਮੁਕਾਬਲੇ 724 ਤੋਂ ਵੱਧ ਕੇ 957 ਸੀ ਜਦ ਕਿ ਇਸ ਵਰ੍ਹੇ 1479 ਹੋ ਗਈ ਹੈ।
ਇਹਨਾਂ ਸਰਵੇ ਕੀਤੇ ਅਦਾਰਿਆ ਵਿਚ ਸੁੱਮਚੇ ਭਾਰਤ ਦੇ ਆਈ.ਆਈ.ਟੀ., ਆਈ.ਆਈ.ਐਮ, ਆਈ.ਆਈ.ਐਸ.ਆਰ,ਕੇਂਦਰੀ ਯੂਨੀਵਰਸਿਟੀਆਂ, ਰਾਜ ਯੂਨੀਵਰਸਿਟੀਆਂ, ਕਾਲਜ਼ਾਂ ਤੋਂ ਇਲਾਵਾ ਪ੍ਰਾਈਵੇਟ ਅਦਾਰੇ ਵੀ ਸ਼ਾਮਲ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਕੈਟਾਗਿਰੀ ਆਧੀਨ ਜਿਸ ਵਿਚ ਕੇਂਦਰੀ, ਰਾਜ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਸ਼ਾਮਲ ਹਨ, ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੈਂਕਿੰਗ 2017 ਵਿਚ 228 ਯੂਨੀਵਰਸਿਟੀਆ ਵਿਚੋਂ 80ਵਾਂ ਸਥਾਨ ਜਦਕਿ 2018 ਵਿਚ 296 ਯੂਨੀਵਰਸਿਟੀਆਂ ਵਿਚੋਂ 59ਵਾਂ ਸਥਾਨ ਅਤੇ 2019 ਵਿਚ 303 ਯੂਨੀਵਰਸਿਟੀਆਂ ਵਿਚੋਂ 55ਵਾਂ ਸਥਾਨ ਹਾਸਲ ਕੀਤਾ ਹੈ।ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀਆਂ 100 ਆਲਾ ਦਰਜੇ ਦੀਆ ਯੂਨੀਵਰਸਿਟੀਆਂ ਵਿਚੋਂ ਆਪਣਾ ਨਾਂ ਦਰਜ਼ ਕਰਨ ਵਿਚ ਕਾਮਯਾਬ ਰਹੀ ਹੈ। ਇੱਥੇ ਵਰਨਣ ਯੋਗ ਹੈ ਕਿ ਇਸ ਮੁਕਾਬਲੇ ਦੀ ਦੌੜ ਵਿਚ 25 ਯੂਨੀਵਰਸਿਟੀਆਂ ਉੱਤਰੀ ਖੇਤਰ ਤੋਂ ਹੀ ਹਨ।ਇਹ ਰੈਕਿੰਗ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ 2019(ਐਨ.ਆਈ.ਆਰ.ਐਫ.) ਵੱਲੋਂ ਬੜੇ ਸਖ਼ਤ ਮੁਕਾਬਲੇ ਜਿਸ ਵਿਚ ਸਿੱਖਿਆ, ਖੋਜ, ਪਲੇਸਮੈਟ, ਅਭਿਆਸਾਂ, ਦੂਜਿਆ ਲੋਕਾਂ ਦੀ ਧਾਰਨਾ, ਗ੍ਰੈਜੂਏਸ਼ਨ ਆਦਿ ਦੇ ਨਤੀਜਿਆਂ ਦੇ ਮਾਪਦੰਡਾਂ ਨੂੰ ਅਧਾਰ ਬਣਾ ਕੇ ਕੀਤੀ ਗਈ ਸੀ।
ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ 2019(ਐਨ.ਆਈ.ਆਰ.ਐਫ.) ਦੀ ਜਾਰੀ ਕੀਤੀ ਗਈ ਲਿਸਟ ਵਿਚ ਪਿਛਲੇ ਸਾਲ ਦੇ ਮੁਕਾਬਲੇ ਚਾਰ ਕਦਮ ਅੱਗੇ ਨਿਕਲ ਕੇ ਦੇਸ਼ ਦੀਆਂ ਉੱਚਕੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ਾਮਲ ਹੋਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਨੂੰ ਆਸ ਸੀ ਕਿ ਦੇਸ਼ ਦੀਆਂ 50 ਚੋਟੀਆਂ ਦੀਆਂ ਯੂਨੀਵਰਸਿਟੀਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਮਲ ਹੋ ਜਾਵੇਗੀ, ਪਰ ਉਹ ਅਗਲੇ ਸਾਲ ਹੋਣ ਵਾਲੀ ਰਂੈਕਿੰਗ ਦੇ ਲਈ ਹੁਣ ਤੋਂ ਹੀ ਹੋਰ ਸਖ਼ਤ ਮਿਹਨਤ ਕਰਨ ਦੇ ਨਾਲ ਨਾਲ ਅਕਾਦਮਿਕ, ਖੋਜ, ਖੇਡ ਅਤੇ ਸੱਭਿਆਚਾਰ ਦੇ ਖੇਤਰ ਵਿਚ ਵੀ ਹੋਰ ਕੰਮ ਕਰਨਗੇ ਤਾਂ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਉਚਕੋਟੀ ਦੀਆਂ ਯੂਨੀਵਰਸਿਟੀਆਂ ਵਿਚ ਸ਼ਾਮਲ ਹੋ ਜਾਵੇ। ਉਹਨਾਂ ਕਿਹਾ ਕਿ ਅੰਤਰ-ਰਾਸ਼ਟਰੀ ਮਿਆਰ ਵੀ ਯੂਨੀਵਰਸਿਟੀ ਵਿਚ ਸਥਾਪਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜੋ ਹੋ ਰਿਹੇ ਸਮਝੌਤਿਆ ਦੇ ਅਨੁਸਾਰ ਵਿਦੇਸ਼ੀ ਵਿਦਿਆਰਥੀ ਵੀ ਇੱਥੇ ਪੜ੍ਹ ਸਕਣ।
ਉਹਨਾਂ ਕਿਹਾ ਕਿ ਹੁਣ ਅਸੀਂ ਨਾ ਸਿਰਫ ਭਾਰਤ ਵਿਚੋਂ, ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਯੂਨੀਵਰਸਿਟੀ ਨੂੰ ਬਿਹਤਰ ਬਣਾਉਣ ਲਈ ਆਪਣੀ ਰੈਂਕਿੰਗ ਵਿਚ ਵਧੇਰੇ ਸੁਧਾਰ ਕਰਨ ਲਈ ਹੋਰ ਸਖ਼ਤ ਮਿਹਨਤ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਐਨ.ਆਈ.ਆਰ.ਐਫ. ਪ੍ਰਣਾਲੀ ਤਹਿਤ ਕਾਲਜ, ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਦਾ ਮੁਲਾਂਕਣ ਹਰ ਵਰ੍ਹੇ ਕੀਤਾ ਜਾਦਾ ਹੈ।ਉਨ੍ਹਾਂ ਨੇ ਕਿਹਾ ਕਿ ਇਹ ਗ੍ਰੈਡਿੰਗ ਯੂਨੀਵਰਸਿਟੀ ਅਤੇ ਜਨਤਕ ਵਿਚਾਰਧਾਰਾ ਦੁਆਰਾ ਮੁਹੱਈਆ ਕੀਤੇ ਅੰਕੜਿਆਂ `ਤੇ ਆਧਾਰਤ ਹੈ।
ਪ੍ਰੋ: ਜਸਪਾਲ ਿਿਸੰਘ ਸੰਧੂ ਨੇ ਕਿਹਾ ਕਿ ਅਸੀਂ ਹਾਲੇ ਵੀ 55 ਵੇਂ ਰੈਂਕ ਨਾਲ ਸੰਤੁਸ਼ਟ ਨਹੀਂ ਹਾਂ, ਅਸੀਂ ਯੂਨੀਵਰਸਿਟੀ ਦੀ ਰੈਂਕਿੰਗ ਵਧਾਉਣ ਲਈ ਸਖ਼ਤ ਮਿਹਨਤ ਕਰਾਂਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਅਕਾਦਮਿਕ ਵਰ੍ਹੇ ਵਿਚ ਬਹੁਤ ਸਾਰੇ ਨਵੇਂ ਲੋੜੀਂਦੇ ਕੋਰਸ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਦੋ ਨਵੇਂ ਕੋਰਸਾਂ ਵਿਚ ਪੱਤਰਕਾਰੀ ਅਤੇ ਜਨ ਸੰਚਾਰ ਅਤੇ ਖੇਤੀਬਾੜੀ ਵਿਭਾਗ ਯੂਨੀਵਰਸਿਟੀ ਕੈਂਪਸ ਵਿਖੇ ਇਸ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਕੀਤੇ ਜਾਣਗੇ।ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਡਿਊਲ ਡਿਗਰੀ ਵੀ ਸ਼ੁਰੂ ਕੀਤੇ ਜਾਣ ਦਾ ਵਿਚਾਰ ਹੈ ਜਿਸ ਅਧੀਨ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਮਝੋਤੇ ਕੀਤੇ ਜਾਣਗੇ ਅਤੇ ਕੀਤੇ ਵੀ ਗਏ ਹਨ।ਉਹਨਾਂ ਯੂਨੀਵਰਸਿਟੀ ਦੀ ਵਧੀਆਂ ਰੈਂਕਿੰਗ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਸਿਰ ਸਜਾਇਆ ਹੈ।

Leave a Reply

Your email address will not be published. Required fields are marked *

%d bloggers like this: