Thu. Jul 18th, 2019

ਗੁਰੂੂ ਨਾਨਕ ਦੇਵ ਯੂਨੀਵਰਸਿਟੀ ਨੇ ਰਚਿਆ ਇਕ ਹੋਰ ਇਤਿਹਾਸ

ਗੁਰੂੂ ਨਾਨਕ ਦੇਵ ਯੂਨੀਵਰਸਿਟੀ ਨੇ ਰਚਿਆ ਇਕ ਹੋਰ ਇਤਿਹਾਸ
ਖੇਤੀਬਾੜੀ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਵਿਸ਼ਵ ਦੀ ਪ੍ਰਸਿੱਧ ਅਮਰੀਕੀ ਕਾਰਨੇਲ ਯੂਨੀਵਰਸਿਟੀ ਨਾਲ ਕੀਤਾ ਸਮਝੋਤਾ

ਅੰਮ੍ਰਿਤਸਰ, 11 ਅਪ੍ਰੈਲ (ਨਿਰਪੱਖ ਕਲਮ): ਪੰਜਾਬ ਦੀ ਖੇਤੀਬਾੜੀ ਨੂੰ ਅਤਿ ਆਧੁਨਿਕ ਲੀਹਾਂ ਤੇ ਲਿਆਉਣ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਸ਼ਵ ਦੀ ਸਭ ਤੋਂ ਵੱਡੀ ਖੇਤੀਬਾੜੀ ਨਾਲ ਸੰਬਧਤ ਕਾਰਨੇਲ ਯੂਨੀਵਰਸਿਟੀ ਦੇ ਨਾਲ ਇਕ ਅਹਿਮ ਕੌਮਾਂਤਰੀ ਪੱਧਰ ਦਾ ਸਮਝੋਤਾ ਕੀਤਾ ਗਿਆ ਹੈ। ਜਿਸ ਦੇ ਵਿਚ ਭਾਰਤ ਦੇ ਵਿਦਿਆਰਥੀ ਹੀ ਨਹੀ ਸਗੋਂ ਅਮਰੀਕਾ ਦੇ ਵਿਦਿਆਰਥੀ ਵੀ ਭਾਰਤ ਆੳਣਗੇ ਅਤੇ ਇੱਥੋ ਦੀ ਖੇਤੀਬਾੜੀ ਨੂੰ ਵਿਸ਼ਵ ਪੱਧਰ ਦੀਆਂ ਲੋੜਾਂ ਅਨੁਸਾਰ ਢਾਲਣ ਵਿਚ ਇਕ ਇਤਿਹਾਸਿਕ ਰੋਲ ਅਦਾ ਕਰਨਗੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਵਰ੍ਹੇ ਵਿਚ ਇਸ ਕੌਮਾਂਤਰੀ ਸਮਝੋਤੇ ਤੇ ਜਿੱਥੇੇ ਦਸਤਾਵੇਜਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.ਜਸਪਾਲ ਸਿੰਘ ਸੰਧੂ ਅਤੇ ਕਾਰਨੇਲ ਯੂਨੀਵਰਸਿਟੀ ਦੇ ਕੌਮਾਂਤਰੀ ਮਾਮਲਿਆ ਦੇ ਉੋਪ-ਪ੍ਰਧਾਨ ਪੋ੍ਰ: ਵੈਂਡੀ ਵੋਲਫ਼ੋਰਡ ਨੇ ਦਸਖ਼ਤ ਕੀਤੇ ਹਨ ਉੱਥੇ ਉਹਨਾਂ ਨੇ ਇਸ ਕੌਮਾਂਤਰੀ ਸਮਝੋਤੇ ਨੂੰ ਇਕ ਇਤਿਹਾਸਕ ਅਤੇ ਤੱਰਕੀ ਪਸੰਦ ਸਮਝੋਤਾ ਕਰਾਰ ਦਿੰਦਿਆ ਕਿਹਾ ਹੈ ਕਿ ਇਸ ਨਾਲ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਨੂੰ ਖੇਤੀਬਾੜੀ ਦੇ ਵਿਚ ਵਿਕਾਸ ਕਰਨ ਦੇ ਲਈ ਕਾਫ਼ੀ ਲਾਭ ਪੁੱਜੇਗਾ।ਕਾਰਨੇਲ ਯੂਨੀਵਰਸਿਟੀ ਜਿੱਥੇ ਵਰਲਡ ਯੂਨੀਵਰਸਿਟੀ ਰੇਕਿੰਗ ਵਿਚ 19ਵਾਂ ਸਥਾਨ ਰੱਖਦੀ ਹੈ, ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਪੱਧਰ ਦਾ ਉਚੇਰੀ ਸਿੱਖਿਆ ਦੇ ਵਿਚ ਮਿਆਰ ਦੇਣ ਦੇ ਲਈ ਯਤਨਸੀਲ ਹੈ।ਮਨੁੱਖੀ ਸਰੋਤ ਵਿਕਾਸ ਮੰਤਰਾਲੇ ਭਾਰਤ ਸਰਕਾਰ ਵੱਲੋਂ ਇਸ ਨੂੰ ਸ੍ਰੇਣੀ -1 ਯੂਨੀਵਰਸਿਟੀ ਦੀ ਕੈਟਾਗਰੀ ਵਿਚ ਰੱਖਿਆ ਹੈ । ਕੌਮਾਂਤਰੀ ਪੱਧਰ ਦੇ ਇਸ ਸਮਝੋਤੇ ਦੇ ਨਾਲ ਇਸ ਖੇਤਰ ਵਿਚ ਖੇਤੀਬਾੜੀ ਨੂੰ ਨਵੀਂ ਅਤੇ ਵਿਸ਼ਵ ਪੱਧਰੀ ਦਿਸ਼ਾ ਦੇਣ ਵਿਚ ਇਕ ਕ੍ਰਾਂਤੀਕਾਰੀ ਭੂਮਿਕਾ ਵਜੋਂ ਵੇਖਦਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਇਹ ਸਮਝੋਤਾ ਪੰਜਾਬ ਦੀ ਖੇਤੀਬਾੜੀ ਨੂੰ ਲਾਹੇਵੰਦ ਧੰਦੇ ਵਿਚ ਲੈ ਆਵੇਗਾ ਅਤੇ ਨੌਜਵਾਨਾਂ ਨੂੰ ਖੇਤੀਬਾੜੀ ਦੇ ਅਤੇ ਉਸ ਦੇ ਸਹਾਇਕ ਧੰਦਿਆ ਦੇ ਵਿਚ ਰੁਜਗਾਰ ਦੇ ਕਈ ਦਰਵਾਜ਼ੇ ਖੋਲ੍ਹ ਦੇਵੇਗਾ।ਉਹਨਾਂ ਨੇ ਕਿਹਾ ਕਿ ਉਹ ਅੱਜ ਇਸ ਇਤਿਹਾਸਕ ਸਮਝੋਤੇ ਤੇ ਦਸਤਖ਼ਤ ਕਰਕੇ ਬੇਹੱਦ ਖ਼ੁਸੀ ਮਹਿਸੂਸ ਕਰ ਰਹੇ ਹਨ।ਉਹਨਾਂ ਨੇ ਕੀਤੇ ਗਏ ਸਮਝੌਤਿਆਂ ਤੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਿਚ ਵਿਗਿਆਨਕ ਜਾਣਕਾਰੀ ਨੂੰ ਅਜ਼ਾਦੀ ਦੇਣ, ਸਹਿਕਾਰੀ ਖੋਜ ਨੂੰ ਉਤਸ਼ਾਹਿਤ ਕਰਨ, ਭਾਰਤੀ ਅਧਿਕਾਰੀਆਂ, ਵਿਦਿਆਰਥੀਆਂ ਅਤੇ ਫੈਕਲਟੀ ਦੇ ਐਕਸਚੇਂਜ ਪੋ੍ਰਗਰਾਮ ਤੋਂ ਇਲਾਵਾ ਫ਼ਸਲਾਂ ਨੂੰ ਸੋਕੇ ਅਤੇ ਫ਼ਸਲਾਂ ਦਾ ਨੁਕਸਾਨ ਕਰਨ ਵਾਲੇ ਕੀੜਿਆ ਤੋਂ ਮੁਕਤ ਕਰਨ ਦੇ ਲਈ ਖੇਤੀਬਾੜੀ ਨੂੰ ਜੈਵਿਕ ਢੰਗ ਤਰੀਕਿਆ ਦੇ ਨਾਲ ਵਿਕਸਤ ਕਰਨ ਦੇ ਰਾਹ ਤੇ ਪਾਇਆ ਜਾਵੇਗਾ।ਬਾਇਓਟੈਕਨਾਲੌਜੀ ਨੂੰ ਖੇਤੀਬਾੜੀ ਵਿਚ ਵਰਤੋਂ ਵਿਚ ਲਿਆਉਣ ਅਤੇ ਉਤਸ਼ਾਹਤ ਕਰਨ ਦੇ ਕਈ ਪੋ੍ਰਗਰਾਮ ਸ਼ਾਮਲ ਹਨ।
ਉਹਨਾਂ ਨੇ ਕਿਹਾ ਕਿ ਖੇਤੀਬਾੜੀ ਦੇ ਵਿਕਾਸ ਨੂੰ ਅੱਗੇ ਤੋਰਨ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਸ਼ਵ ਦੀ ਸਭ ਤੋਂ ਖੇਤੀਬਾੜੀ ਵਿਚ ਉੱਚ-ਕੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਕਾਰਨੇਲ ਯੂਨੀਵਰਸਿਟੀ ਦੇ ਨਾਲ ਜੋ ਸਮਝੋਤਾ ਕੀਤਾ ਗਿਆ ਹੈ ਦੇ ਨਾਲ ਖੇਤੀਬਾੜੀ ਵਿੱਚ ਐਕਸਚੇਂਜ ਅਤੇ ਹੋਰ ਸਹਿਯੋਗੀ ਅਜਿਹੇ ਪ੍ਰੋਗਰਾਮ ਵੀ ਸਥਾਪਤ ਕੀਤੇ ਜਾਣੇ ਹਨ, ਜਿੰਨ੍ਹਾਂ ਦੇ ਨਾਲ ਕੌਮਾਂਤਰੀ ਮਸਲਿਆ ਨੂੰ ਵੀ ਹੱਲ ਕਰਨ ਵਿਚ ਮਦਦ ਮਿਲੇਗੀ।
ਪ੍ਰੋ. ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਵਿਚ ਹੋਇਆ ਇਹ ਸਮਝੋਤਾ ਨੂੰ ਇਕ ਨਵੇਂ ਯੁੱਗ ਦੇ ਸ਼ੁਰੂਆਤ ਤੋਂ ਘੱਟ ਨਹੀਂ ਹੈ ਅਤੇ ਇਸ ਨੂੰ ਇੱਕ ਵਿਲੱਖਣ ਗਠਜੋੜ ਦੇ ਤੋਰ ਤੇ ਵੇਖਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਦੋਵੇ ਸੰਸਥਾਵਾਂ ਟੀਮ ਵਾਂਗ ਕੰਮ ਕਰਕੇ ਭਾਰਤ-ਅਮਰੀਕਾ ਵਿਚ ਖੋਜ ਦੀ ਸਾਂਝੇਦਾਰੀ ਨਾਲ ਭਵਿੱਖ ਵਿਚ ਇਕ ਨਵਾਂ ਰੂਪ ਦੇਣ ਲਈ ਅਗਵਾਈ ਕਰਦਾ ਪ੍ਰਤੀਤ ਹੋਵੇਗਾ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸੰਸਾਰ ਦੇ ਉੱਘੇ ਵਿਸ਼ਵਵਿਦਿਆਲੇ ਦੇ ਨਾਲ ਇਸ ਵਿਸ਼ਾਲਤਾ ਅਤੇ ਮਹੱਤਵ ਦੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਸਥਾਪਿਤ ਕੀਤਾ ਗਿਆ ਹੈ ।ਉਹਨਾਂ ਕਿਹਾ ਹੈ ਕਿ ਗਲੋਬਲ ਬਾਜ਼ਾਰ ਵਿਚ ਮੁਕਾਬਲਾ ਕਰਨ ਲਈ ਜ਼ਰੂਰੀ ਹੈ ਕਿ ਉੱਚੇਰੀ ਸਿੱਖਿਆ ਦੀਆਂ ਡਿਗਰੀਆਂ ਨੂੰ ਲੋੜੀਂਦੀ ਹੁਨਰ ਅਤੇ ਗਿਆਨ ਦੇ ਨਾਲ ਜੋੜਿਆ ਜਾਵੇ।ਇਸ ਸਮਝੋਤੇ ਦੇ ਨਾਲ ਇਸ ਕਮੀ ਨੂੰ ਦੂਰ ਕੀਤਾ ਜਾਣਾ ਸੁਖਾਲਾ ਹੋ ਜਾਵੇਗਾ। ਅੰਤਰਰਾਸ਼ਟਰੀ ਵਿਚਾਰਾਂ ਦੇ ਅਦਾਨ-ਪ੍ਰਦਾਨ, ਨਵੇਂ ਗਿਆਨ, ਵਿਸ਼ਵ ਪੱਧਰ ਦੀ ਖੋਜ ਨਾਲ ਜੋੜ ਕੇ ਖੋਜਾਰਥੀਆਂ ਨੂੰ ਇਕ ਮੰਚ ਮਿਲੇਗਾ।
ਕਾਰਨੇਲ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ੳਪ-ਪ੍ਰਧਾਨ ਪ੍ਰੋਫੈਸਰ ਵੈਂਡੀ ਵੋਲਫ਼ੋਰਡ ਨੇ ਆਪਣੇ ਸੰਦੇਸ਼ ਵਿਚ ਕਿਹਾ ਹੈ ਕਿ ਇਸ ਸਮਝੋਤੇ ਨਾਲ ਵਿਸ਼ਵ ਵਿਚ ਖੇਤੀਬਾੜੀ ਨੂੰ ਦਰਪੇਸ਼ ਸੱਮਸਿਆਵਾਂ ਨੂੰ ਹੱਲ ਕਰਨ ਦਾ ਰਾਹ ਨਿਕਲੇਗਾ ਉੱਥੇ ਸੰਸਥਾਵਾਂ ਦੇ ਵਿਚਕਾਰ ਅਕਾਦਮਿਕ ਅਤੇ ਵਿਦਿਆਰਥੀ ਐਕਸਚੇਂਜ ਦੇ ਮੌਕੇ ਵਧਣਗੇ।ਉਹਨਾਂ ਨੇ ਕਿਹਾ ਸੰਯੁਕਤ ਰਾਸ਼ਟਰ ਅਮਰੀਕਾ ਦੀ ਕੌਮਾਂਤਰੀ ਵਿਕਾਸ ਏਜ਼ੰਸੀ (ਯੂ.ਐਸ.ਈ.ਐਸ.ਆਈ.ਡੀ) ਨੇ ਏ.ਐੱਫ.ਪੀ.ਈ.ਆਈ. ਦੇ ਵਿੱਤੀ ਸਹਿਯੋਗ ਨਾਲ ਏ ਐੱਸ ਪੀ ਐਸ ਈ, ਬਾਇਓ-ਇੰਜੀਨੀਅਰਿੰਗ ਫਸਲਾਂ ਦੇ ਸੁਰੱਖਿਆਂ ਅਤੇ ਪ੍ਰਭਾਵੀ ਵਿਕਾਸ ਅਤੇ ਵਪਾਰੀਕਰਨ `ਤੇ ਕੇਂਦਰਤ ਹੈ ਜੋ ਕਿ ਰਵਾਇਤੀ ਅਤੇ ਜੈਵਿਕ ਖੇਤੀਬਾੜੀ ਦੇ ਅਨੁਸਾਰ ਹੈ। ਇਹ ਪ੍ਰਾਜੈਕਟ ਖੁਰਾਕ ਸੁਰੱਖਿਆ, ਆਰਥਿਕ ਵਿਕਾਸ, ਪੋਸ਼ਣ ਅਤੇ ਵਾਤਾਵਰਣ ਦੀ ਗੁਣਵੱਤਾ ਨੂੰ ਵਧਾਉਣ ਵਿਚ ਸਹਾਇਤਾ ਕਰਦਾ ਹੈ।ਉਹਨਾਂ ਨੇ ਕਿਹਾ ਕਿ ਇਸ ਸਮਝੋਤੇ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਂਹੀ ਵਿਦਿਆਰਥੀ ਅਮਰੀਕਾ ਆਉਣਗੇ ਅਤੇ ਅਮਰੀਕੀ ਵਿਦਿਆਰਥੀਆਂ ਨੂੰ ਭਾਰਤ ਲਿਆਦਾਂ ਜਾਵੇਗਾ ।

Leave a Reply

Your email address will not be published. Required fields are marked *

%d bloggers like this: