ਗੁਰੂਘਰਾਂ ਦੇ ਗ੍ਰੰਥੀਆਂ ਦੀ ਘੱਟ ਤਨਖਾਹ ਚਿੰਤਾ ਦਾ ਵਿਸਾ

ss1

ਗੁਰੂਘਰਾਂ ਦੇ ਗ੍ਰੰਥੀਆਂ ਦੀ ਘੱਟ ਤਨਖਾਹ ਚਿੰਤਾ ਦਾ ਵਿਸਾ

 

ਭਗਤਾ ਭਾਈ ਕਾ 21 ਜੁਲਾਈ [ਸਵਰਨ ਸਿੰਘ ਭਗਤਾ]ਹਰ ਧਰਮ ਦੇ ਧਰਮ ਗ੍ਰੰਥ ਦਾ ਸਤਿਕਾਰ ਕਰਨਾ ਸਭਨਾ ਲਈ ਬਹੁਤ ਜਰੂਰੀ ਹੈ ਪਰ ਪੰਜਾਬ ਸੂਬੇ ਅੰਦਰ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਨੂੰ ਇੱਕ ਉੱਚੀ ਸੁੱਚੀ ਅਤੇ ਪਵਿੱਤਰ ਪਦਵੀ ਹਾਸਿਲ ਹੈ ਕਿਉਕਿ ਸਾਡੇ ਗੁਰੂ ਸਹਿਬਾਨਾ ਨੇ ਸ੍ਰੀ ਗੁਰੂ ਗ੍ਰੰਥ ਸਹਿਬ ਨੂੰ *ਜਗਦੀ ਜੋਤਿ * ਅਤੇ ਪ੍ਰਗਟ ਗੁਰਾ ਕੀ ਦੇਹਿ ਦੇ ਰੁਤਬੇ ਨਾਲ ਨਵਾਜਿਆ ਹੈ ਇਸ ਲਈ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਸੇਵਾ ਸੰਭਾਲ ਕਰਨ ਵਾਲੇ ਸੇਵਕਾ ,ਗ੍ਰੰਥੀ ਸਿੰਘਾ ਅਤੇ ਰਾਗੀ ਸਿੰਘਾ ਦੀ ਯੋਗਤਾ ਨੂੰ ਪਰਖ ਕੇ ਹੀ ਉਹਨਾ ਨੂੰ ਗੁਰੂ ਗ੍ਰੰਥ ਸਹਿਬ ਦੀ ਸੇਵਾ ਸੋਪਣੀ ਚਾਹੀਦੀ ਹੈ ਅਤੇ ਸੇਵਾ ਸੌਪਣ ਉਪਰੰਤ ਘੱਟੋ -ਘੱਟ 15000 ਰੁਪੇ ਪ੍ਰਤੀ ਮਹੀਨਾ ਤਨਖਾਹ ਦਾ ਪ੍ਰਬੰਧ ਕਰਨਾ ਚਾਹੀਦਾ ਹੈ!ਇਹਨਾ ਸਬਦਾ ਦਾ ਪ੍ਰਗਟਾਵਾ ਉਮੀਦ ਸ਼ੋਸਲ ਵੈਲਫੇਅਰ ਆਰਗੇਨਾਈਜ਼ੇਸ਼ਨ ਰਾਮਪੁਰਾ ਫੂਲ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਸ਼ੰਸਥਾ ਦੀ ਮੀਟਿੰਗ ਦੋਰਾਨ ਪਿੰਡ ਕੋਠਾ ਗੁਰੂ ਵਿਖੇ ਕੀਤਾ ਸ੍ਰੀ ਭੱਲਾ ਨੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਬਹੁਤ ਸਾਰੇ ਗੁਰਦੁਆਰੇ ਦੇ ਮੁੱਖ ਗ੍ਰੰਥੀਆ ਨੂੰ ਸਿਰਫ 3000-3500 ਰੁਪੇ ਪ੍ਰਤੀ ਮਹੀਨਾ ਨਿਗੂਨੀ ਤਨਖਾਹ ਦਿੱਤੀ ਜਾ ਰਹੀ ਹੈ ਉਹਨਾ ਸੁਆਲ ਕੀਤਾ ਕਿ 3000 ਰੂਪੇ ਲੈਣ ਵਾਲਾ ਸੇਵਾਦਾਰ ਦਾ ਪਰਿਵਾਰਕ ਗੁਜਾਰਾ ਅਤੇ ਕਿਵੇ ਆਪਣੀ ਡਿਉਟੀ ਇਮਾਨਦਾਰੀ, ਵਫਾਦਾਰੀ ,ਸਮਰਪਿਤ ਦੀ ਭਾਵਨਾ ਨਾਲ ਨਿਭਾ ਸਕਦਾ ਹੈ? ਇਸ ਉਪਰੰਤ ਸ੍ਰੀ ਭੱਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਹਰ ਗ੍ਰੰਥੀ ਦੀ ਤਨਖਾਹ ਘੱਟੋ ਘੱਟ 15000 ਰੁਪੇ ਨਿਯਤ ਕੀਤੀ ਜਾਵੇ ਅਤੇ ਹਰ ਗ੍ਰੰਥੀ ਸਿੰਘ ਨੂੰ ਯੋਗਤਾ ਦੇ ਅਧਾਰ ਤੇ ਗੁਰਦੁਆਰਾ ਸਹਿਬ ਵਿੱਚ ਨਿਯੁਕਤ ਕੀਤਾ ਜਾਵੇ ਤਾ ਕਿ ਹਰ ਗ੍ਰੰਥੀ ਸਿੰਘ ਆਪਣੀ ਡਿਉਟੀ ਤਨਦੇਹੀ ਨਾਲ ਨਿਭਾ ਸਕੇ ਉਹਨਾ ਕਿ ਜੇਕਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੋਕੀਆ ਆਧੂਨਿਕ ਅਤੇ ਸੁੰਦਰ ਇਮਾਰਤਾ ਤੇ ਕਰੋੜਾ ਰੁਪੇ ਦਾ ਖਰਚਾ ਕਰ ਸਕਦੀ ਹੈ ਤਾ ਗ੍ਰੰਥੀ ਸਿੰਘਾ ਅਤੇ ਰਾਗੀ ਸਿੰਘਾ ਦੀ ਤਨਖਾਹ ਕਿਉ ਨਹੀ ਵਧਾ ਸਕਦੀ?ਇਸ ਮੌਕੇ ਰਜਿੰਦਰ ਸਿੰਘ ਸੋਢੀ,ਰਣਜੀਤ ਸਿੰਘ ਉੱਪਲ, ਅਮਰੀਕ ਸਿੰਘ ਨਿਉਰ,ਜਸਵਿੰਦਰ ਸਿੰਘ ਜਲਾਲ ,ਰਾਜਵਿੰਦਰ ਗੁੰਮਟੀ,ਜਗਸੀਰ ਸਿੰਘ ਧਨੋਆ,ਕੁਲਦੀਪ ਸਰਮਾ,ਸੁਖਦੀਪ ਸਿੰਘ,ਜਗਸੀਰ ਸਿੰਘ ਬਦੇਸ਼ਾ,ਨੈਬ ਸਿੰਘ ,ਰਾਜਾ ਸੋਢੀ ਅਦਿ ਹਾਜਰ ਸਨ!

Share Button

Leave a Reply

Your email address will not be published. Required fields are marked *