ਗੁਰੂਗ੍ਰਾਮ ਸਕੂਲ ਮਾਮਲਾ : ਰਿਆਨ ਸਕੂਲ ਦੇ 2 ਪ੍ਰਬੰਧਕ ਗ੍ਰਿਫਤਾਰ, ਲਾਠੀਚਾਰਜ ਦੇ ਮਾਮਲੇ ‘ਚ 2 ਐੱਸ.ਐੱਚ.ਓ. ਸਸਪੈਂਡ – ਪਿਤਾ ਪੁੱਜਿਆ ਸੁਪਰੀਮ ਕੋਰਟ

ss1

ਗੁਰੂਗ੍ਰਾਮ ਸਕੂਲ ਮਾਮਲਾ : ਰਿਆਨ ਸਕੂਲ ਦੇ 2 ਪ੍ਰਬੰਧਕ ਗ੍ਰਿਫਤਾਰ, ਲਾਠੀਚਾਰਜ ਦੇ ਮਾਮਲੇ ‘ਚ 2 ਐੱਸ.ਐੱਚ.ਓ. ਸਸਪੈਂਡ – ਪਿਤਾ ਪੁੱਜਿਆ ਸੁਪਰੀਮ ਕੋਰਟ

ਹਰਿਆਣਾ ਪੁਲਿਸ ਨੇ ਗੁਰੂਗ੍ਰਾਮ ਦੇ ਰਿਆਨ ਸਕੂਲ ‘ਚ 7 ਸਾਲ ਦੇ ਪ੍ਰਦਿਊਮਨ ਦੇ ਕਤਲ ਦੇ ਮਾਮਲੇ ‘ਚ ਸਕੂਲ ਪ੍ਰਬੰਧਨ ਦੇ 2 ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਅਧਿਕਾਰੀ ਗੁਰੂਗ੍ਰਾਮ ਦੇ ਰਿਆਨ ਸਕੂਲ ਦੇ ਪ੍ਰਬੰਧਨ ਨਾਲ ਜੁੜੇ ਹੋਏ ਹਨ। ਉੱਥੇ ਹੀ ਦੂਜੇ ਪਾਸੇ ਪ੍ਰਦਰਸ਼ਨਕਾਰੀ ਮਾਤਾ-ਪਿਤਾ ਅਤੇ ਮੀਡੀਆ ‘ਤੇ ਲਾਠੀਚਾਰਜ ਦੇ ਮਾਮਲੇ ‘ਚ ਸੋਹਨਾ ਰੋਡ ਥਾਣੇ ਦੇ ਐੱਸ.ਐੱਚ.ਓ. ਅਤੇ ਸਦਰ ਥਾਣੇ ਦੇ ਐੱਸ.ਐੱਚ.ਓ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਕਮੇਟੀ ਦੀ ਰਿਪੋਰਟ ‘ਚ ਸੂਕਲ ਦੀਆਂ ਕਈ ਕਮੀਆਂ ਸਾਹਮਣੇ ਆਈਆਂ ਹਨ। ਮਾਤਾ-ਪਿਤਾ ਸਕੂਲ ਪ੍ਰਬੰਧਨ ‘ਤੇ ਲਗਾਤਾਰ ਕਾਰਵਾਈ ਦਾ ਦਬਾਅ ਬਣਾ ਰਹੇ ਹਨ।
ਪ੍ਰਦਿਊਮਨ ਦੇ ਪਿਤਾ ਵਰੁਣ ਠਾਕੁਰ ਨੇ ਕਿਹਾ, ‘ਮੈਂ ਸੁਪਰੀਮ ਕੋਰਟ ਜਾ ਰਿਹਾ ਹਾਂ ਤਾਂ ਕਿ ਸਕੂਲ ਪ੍ਰੰਬਧਨ ਤੋਂ ਪੁੱਛ-ਗਿੱਛ ਹੋਵੇ। ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕਡੰਕਟਰ ਕੋਲ ਹਥਿਆਰ ਹੋਵੇ ਅਤੇ ਉਹ ਟਾਇਲਟ ‘ਚ ਮੌਜੂਦ ਹੋਵੇ। ਮੈਂ ਸੁਪਰੀਮ ਕੋਰਟ ਨੂੰ ਅਪੀਲ ਕਰਾਂਗਾ ਕਿ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਵੇ ਤਾਂ ਕਿ ਜ਼ਿੰਮੇਵਾਰ ਲੋਕ ਫੜੇ ਜਾਣ। ਪ੍ਰਦਿਊਮਨ ਦੇ ਪਿਤਾ ਨੇ ਕਿਹਾ ਕਿ ਮੇਰਾ ਬੱਚਾ ਵਾਪਸ ਨਹੀਂ ਆਏਗਾ। ਅਜਿਹੀ ਘਟਨਾ ਦੁਬਾਰਾ ਨਾ ਹੋਵੇ, ਇਸ ਲਈ ਸੁਪਰੀਮ ਕੋਰਟ ਤੋਂ ਦਖਲ ਦੇਣ ਦੀ ਬੇਨਤੀ ਕਰ ਰਿਹਾ ਹਾਂ ਤਾਂ ਕਿ ਕੋਈ ਤੱਥ ਨਾਲ ਛੁੱਟ ਸਕੇ।’
ਵਰੁਣ ਠਾਕੁਰ ਨੇ ਕਿਹਾ ਕਿ ਪ੍ਰਦਿਊਮਨ ਨੂੰ ਛੱਡ ਕੇ ਘਰ ਆਇਆ ਸੀ, ਉਦੋਂ ਕੁਝ ਮਿੰਟਾਂ ‘ਚ ਇਹ ਕਤਲ ਕੀਤਾ ਗਿਆ। ਇਹ ਸਭ ਸੋਚੀ ਸਮਝੀ ਸਾਜਿਸ਼ ਦੇ ਅਧੀਨ ਕੀਤਾ ਗਿਆ। ਜਦੋਂ ਬੱਚੇ ਦਾ ਗਲਾ ਕੱਟਿਆ ਗਿਆ ਤਾਂ ਕਿਉਂ ਕਿਸੇ ਨੇ ਨਹੀਂ ਸੁਣਿਆ। ਇਸ ਮਾਮਲੇ ‘ਚ ਕੁਝ ਨਾ ਕੁਝ ਛੁੱਟ ਰਿਹਾ ਹੈ। ਮੈਨੂੰ ਮੀਡੀਆ ਤੋਂ ਪਤਾ ਲੱਗਾ ਕਿ ਕਡੰਕਟਰ ਤੋਂ ਇਲਾਵਾ ਇਕ ਹੋਰ ਸ਼ਖਸ ਦਾ ਨਾਂ ਸਾਹਮਣੇ ਆ ਰਿਹਾ ਹੈ।

Share Button

Leave a Reply

Your email address will not be published. Required fields are marked *