ਗੁਰੂਗ੍ਰਾਮ ਜਾ ਰਹੀ ਲੜਕੀ ਨਾਲ ਆਟੋ ਚਾਲਕ ਅਤੇ ਉਸ ਦੇ ਸਾਥੀਆਂ ਨੇ ਕੀਤਾ ਗੈਂਗਰੇਪ

ss1

ਗੁਰੂਗ੍ਰਾਮ ਜਾ ਰਹੀ ਲੜਕੀ ਨਾਲ ਆਟੋ ਚਾਲਕ ਅਤੇ ਉਸ ਦੇ ਸਾਥੀਆਂ ਨੇ ਕੀਤਾ ਗੈਂਗਰੇਪ

 ਗੁਰੂਗ੍ਰਾਮ, 3 ਮਈ: ਗੁਰੂਗ੍ਰਾਮ ਦੇ ਸੋਹਨਾ ਇਲਾਕੇ ਵਿੱਚ ਇਕ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ| ਲੜਕੀ ਨੇ ਸੋਹਨਾ ਤੋਂ ਗੁਰੂਗ੍ਰਾਮ ਲਈ ਆਟੋ ਲਿਆ ਸੀ ਅਤੇ ਆਟੋ ਚਾਲਕ ਨੇ ਰਸਤੇ ਵਿੱਚ ਸੁਣਸਾਨ ਜਗ੍ਹਾ ਆਟੋ ਰੋਕ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਲੜਕੀ ਨਾਲ ਬਲਾਤਕਾਰ ਕੀਤਾ| ਲੜਕੀ ਦਾ ਆਰੋਪ ਹੈ ਕਿ ਰਸਤੇ ਵਿੱਚ ਆਟੋ ਚਾਲਕ ਦੇ ਸਾਥੀ ਪਹਿਲਾਂ ਤੋਂ ਮੌਜੂਦ ਸਨ| ਪੀੜਤ ਲੜਕੀ ਯੂ.ਪੀ ਦੇ ਅਲੀਗੜ੍ਹ ਦੀ ਰਹਿਣ ਵਾਲੀ ਹੈ|
ਪੀੜਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸੁਣਸਾਨ ਜਗ੍ਹਾ ਲਿਜਾ ਕੇ ਆਟੋ ਚਾਲਕ ਨੇ ਉਸ ਨਾਲ ਬਲਾਤਕਾਰ ਕੀਤਾ| ਉਸ ਜਗ੍ਹਾ ਤੇ ਆਟੋ ਚਾਲਕ ਦੇ ਕੁਝ ਸਾਥੀ ਪਹਿਲੇ ਤੋਂ ਮੌਜੂਦ ਸਨ|
ਪੀੜਤਾ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਨੂੰ ਜ਼ਬਰਦਸਤੀ ਪਾਣੀ ਪਿਲਾਇਆ| ਉਸ ਪਾਣੀ ਨੂੰ ਪੀਂਦੇ ਹੀ ਉਹ ਬੇਹੋਸ਼ ਹੋ ਗਈ| ਉਸ ਦੇ ਬਾਅਦ ਉਨ੍ਹਾਂ ਸਾਰਿਆਂ ਬਦਮਾਸ਼ਾਂ ਨੇ ਗਲਤ ਕੰਮ ਕੀਤਾ ਅਤੇ ਉਸ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ| ਕਿਸੇ ਤਰ੍ਹਾਂ ਉਹ ਅੱਜ ਸਵੇਰੇ 6 ਵਜੇ ਘਰ ਪੁੱਜੀ ਅਤੇ ਆਪ ਬੀਤੀ ਪਰਿਵਾਰਕ ਮੈਬਰਾਂ ਨੂੰ ਦੱਸੀ| ਇਸ ਦੇ ਬਾਅਦ ਉਹ ਸ਼ਿਕਾਇਤ ਦੇਣ ਥਾਣੇ ਪੁੱਜੀ| ਪੀੜਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ| ਪੁਲੀਸ ਦੀ ਮੰਨੋ ਤਾਂ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ| ਪੀੜਤਾ ਨੇ ਦੱਸਿਆ ਕਿ ਉਹ ਉਨ੍ਹਾਂ ਲੜਕਿਆਂ ਨੂੰ ਨਹੀਂ ਜਾਣਦੀ ਪਰ ਸਾਹਮਣੇ ਆਉਣ ਤੇ ਉਨ੍ਹਾਂ ਨੂੰ ਪਛਾਣ ਸਕਦੀ ਹੈ|
Share Button

Leave a Reply

Your email address will not be published. Required fields are marked *