Tue. Apr 16th, 2019

ਗੁਰੂਕੁਲ ਸਕੂਲ ਵਿੱਚ ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ

ਗੁਰੂਕੁਲ ਸਕੂਲ ਵਿੱਚ ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ

2-6 (2)
ਭਦੌੜ 01 ਜੂਨ (ਵਿਕਰਾਂਤ ਬਾਂਸਲ) ਗੁਰੂਕੁਲ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਿੰਸੀਪਲ ਅਨੁਪ ਕੁਮਾਰ ਅਤੇ ਚੇਅਰਮੈਨ ਰੋਹਿਤ ਗਰਗ ਦੀ ਅਗਵਾਈ ਹੇਠ ਦੰਦਾ ਦਾ ਚੈਕਅੱਪ ਮੁਫ਼ਤ ਕੈਂਪ ਲਗਾਇਆ ਗਿਆ। ਇਹ ਕੈਂਪ ਬਰਨਾਲਾ ਦੇ ਮਸ਼ਹੂਰ ਰਾਜਿੰਦਰਾ ਹਸਪਤਾਲ ਦੇ ਤਜਰਬੇਕਾਰ ਡਾ. ਰੋਹਿਤ ਗਰਗ ਐਮ.ਡੀ.ਐਸ., ਡਾ. ਲਕਸ਼ਮੀ ਗਰਗ ਐਮ.ਡੀ.ਐਸ., ਡਾ. ਸਵਾਤੀ ਗਰਗ ਐਮ.ਡੀ.ਐਸ., ਡਾ. ਮੋਹਿਤ ਗਰਗ ਬੀ.ਡੀ.ਐਸ. ਦੁਆਰਾ ਲਗਾਇਆ ਗਿਆ। ਇਸ ਕੈਂਪ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਦੇ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ। ਇਸ ਚੈਕਅੱਪ ਦੌਰਾਨ ਬੱਚਿਆਂ ਨੂੰ ਦੰਦਾਂ ਵਿੱਚ ਹੋਣ ਵਾਲੀਆਂ ਬੀਮਾਰੀਆਂ ਬਾਰੇ ਜਾਣੂੰ ਕਰਵਾ ਕੇ ਉਹਨਾਂ ਦੇ ਸਹੀ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਪੇਸਟ ਅਤੇ ਬਰੱਸ਼ ਮੁਫ਼ਤ ਵੰਡੇ ਗਏ।
ਅੰਤ ਵਿੱਚ ਪ੍ਰਿੰਸੀਪਲ ਅਨੁਪ ਕੁਮਾਰ ਅਤੇ ਚੇਅਰਮੈਨ ਰੋਹਿਤ ਗਰਗ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਅਜਿਹੇ ਕੈਂਪ ਲਗਾਉਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *

%d bloggers like this: