ਗੁਰੂਕੁਲ ਕਾਲਜ ਵਿਖੇ ਮਾਤਾ ਗੁਜਰੀ ਜੀ ਤੇ ਸਾਹਿਬਜਾਦਿਆ ਦਾ ਸ਼ਹੀਦੀ ਦਿਹਾੜਾ ਮਨਾਇਆ

ss1

ਗੁਰੂਕੁਲ ਕਾਲਜ ਵਿਖੇ ਮਾਤਾ ਗੁਜਰੀ ਜੀ ਤੇ ਸਾਹਿਬਜਾਦਿਆ ਦਾ ਸ਼ਹੀਦੀ ਦਿਹਾੜਾ ਮਨਾਇਆ

ਭਿੱਖੀਵਿੰਡ 22 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ  ਸਕੂਲ ਤੇ ਕਾਲਜ ਵਿਖੇ ਮਾਤਾ ਗੁਜਰੀ ਜੀ ਅਤੇ ਚਾਰ ਸਹਿਬਜਾਦਿਆ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂਕੁਲ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪਵਿੱਤਰ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਢਾਡੀ ਜਥਾ ਭਾਈ ਮਨਬੀਰ ਸਿੰਘ ਤੇ ਸਾਥੀਆਂ ਵੱਲੋ ਸ਼ਾਹਿਬਜਾਦਿਆ ਦੀ ਜੀਵਨੀ ਤੇ ਕੁਰਬਾਨੀ ‘ਤੇ ਵਿਸਥਾਰਪੂਰਵਕ ਚਾਨਣਾ ਪਾਉਦਿਆਂ ਇਤਿਹਾਸ ਸੁਣਾਇਆ ਗਿਆ। ਇਸ ਮੋਕੇ ਪਿ੍ਰੰਸੀਪਲ ਮੈਡਮ ਸੋਨੀਆ ਮਲੋਹਤਰਾ ਨੇ ਸਾਹਿਬਜਾਦਿਆ ਦੇ ਜੀਵਨ ਬਾਰੇ ਦੱਸਦਿਆ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਨੇ ਕਿਹਾ ਕਿ ਜਿਥੇ ਛੋਟੇ ਸਾਹਿਬਜਾਦਿਆ ਨੇ ਧਰਮ ਨੂੰ ਬਚਾਉਣ ਲਈ ਆਪਣੇ ਆਪ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ, ਉਥੇ ਵੱਡੇ ਸਾਹਿਬਜਾਦਿਆ ਨੇ ਜੰਗ ਦੇ ਮੈਦਾਨ ਵਿਚ ਵੈਰੀਆਂ ਨਾਲ ਲੜਦਿਆਂ ਆਪਣੀ ਕੁਰਬਾਨੀ ਦੇ ਦਿੱਤੀ। ਚੇਅਰਮੈਂਨ ਦਲਜੀਤ ਮਲਹੋਤਰਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂਆਂ ਵੱਲੋਂ ਵਿਖਾਏ ਹੋਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲਤਾ ਕਰਨਾ ਚਾਹੀਦਾ ਹੈ। ਇਸ ਸਮੇਂ ਧੀਰਜ ਮਹਿਤਾ ਆਦਿ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *