ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਗੁਰੁ ਨਾਨਕ ਸਪੋਰਟਸ਼ ਕਲੱਬ ਸਨਵਾਕੀਨ-ਕਰਮਨ ਵੱਲੋਂ ਫੈਮਲੀ ਪਿਕਨਿਕ 6 ਮਈ ਅਤੇ ਉਪਨ ਕਬੱਡੀ ਟੂਰਨਾਂਮੈਂਟ 7 ਮਈ ਨੂੰ ਹੋਵੇਗੀ

ਗੁਰੁ ਨਾਨਕ ਸਪੋਰਟਸ਼ ਕਲੱਬ ਸਨਵਾਕੀਨ-ਕਰਮਨ ਵੱਲੋਂ ਫੈਮਲੀ ਪਿਕਨਿਕ 6 ਮਈ ਅਤੇ ਉਪਨ ਕਬੱਡੀ ਟੂਰਨਾਂਮੈਂਟ 7 ਮਈ ਨੂੰ ਹੋਵੇਗੀ

ਫਰਿਜ਼ਨੋ, ਕੈਲੀਫੋਰਨੀਆਂ (ਰਾਜ ਗੋਗਨਾ): ਸੈਂਟਰਲ ਵੈਲੀ ਕੈਲੀਫੋਰਨੀਆਂ ਦੇ ਸਥਾਨਿਕ ਗੁਰੁ ਨਾਨਕ ਸਪੋਰਟਸ਼ ਕਲੱਬ ਸਨਵਾਕੀਨ – ਕਰਮਨ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਖੇਡਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਅਤੇ ਬੱਚਿਆ ਨੂੰ ਪੰਜਾਬੀਅਤ ਨਾਲ ਜੋੜਨ ਲਈ ਵੱਡੇ ਪੱਧਰ ‘ਤੇ ਦੋ ਦਿਨਾਂ ਖੇਡ ਮੇਲਾ “ਸਨਵਾਕੀਨ ਸਕੂਲ” ਦੀਆਂ ਖੁਲੀਆਂ ਗਰਾਉਡਾਂ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਗਰਾਊਡਾਂ ਗੁਰੂਘਰ ਦੇ ਬਿਲਕੁਲ ਨਜ਼ਦੀਕ ਹਨ। ਜਿਸ ਵਿੱਚ ਪਹਿਲੇ ਦਿਨ ਸ਼ਨੀਵਾਰ 6 ਮਈ ਦਿਨ ਸ਼ਨੀਵਾਰ ਨੂੰ ਬਾਕੀ ਖੇਡਾ ਦੇ ਨਾਲ-ਨਾਲ ਇਕ ਸਪੈਸ਼ਲ ਫੈਮਲੀ ਪਿਕਨਿਕ ਦਾ ਆਗਾਜ਼ ਵੀ ਕੀਤਾ ਜਾ ਰਿਹਾ ਹੈ। ਇਸ ਸਮੇਂ ਇਥੋ ਦੇ ਵਸਨੀਕ ਰਹਿ ਚੁੱਕੇ ਪਰਿਵਾਰਾਂ ਦੀ ਇਕੱਤਰਤਾਂ ਵੀ ਹੋਵੇਗੀ। ਜਿਸ ਵਿੱਚ ਗਿੱਧੇ-ਭੰਗੜੇ ਤੋਂ ਇਲਾਵਾ ਗਾਇਕੀ ਅਤੇ ਪੁਰਾਤਨ ਖੇਡਾਂ ਅਤੇ ਰਸ਼ਮਾਂ ਦੀ ਵੀ ਗੱਲ ਕੀਤੀ ਜਾਵੇਗੀ। ਜਿੰਨ੍ਹਾਂ ਵਿੱਚ ਔਰਤਾਂ ਅਤੇ ਬੱਚਿਆ ਲਈ ਨਾਨਕਾ ਮੇਲ ਅਤੇ ਦਾਦਕਾ ਮੇਲ ਵੱਲੋਂ ਬੋਲੀਆਂ ਦਾ ਮੁਕਾਬਲਾ, ਤਿੰਨ ਟੰਗੀ ਦੌੜ (ਸਪੈਸ਼ਲ ਮਾਂ-ਧੀ), ਚਾਟੀ ਰੇਸ਼, ਮਿਊਜ਼ੀਕਲ ਚੇਅਰ, ਦੌੜਾਂ ਅਤੇ ਰੱਸਾਕਸ਼ੀ ਆਦਿਕ ਮੁੱਖ ਅਕਰਸ਼ਣ ਹੋਣਗੇ। ਇਸ ਸਮੇਂ ਸਕੂਲਾਂ ਵਿਚੋ 4.0 ਅਤੇ ਇਸ ਤੋਂ ਵੱਧ ਗਰੇਡ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਦੂਜੇ ਦਿਨ 7 ਮਈ, ਐਤਵਾਰ ਨੂੰ ਵੱਖ-ਵੱਖ ਉਮਰ ਦੇ ਬੱਚਿਆ ਵੱਲੋਂ ਕਬੱਡੀ ਦੇ ਮੁਕਾਬਲੇ ਅਤੇ ਵਿਸ਼ੇਸ਼ ਤੌਰ ਤੇ ਉਪਨ ਕਬੱਡੀ ਦੇ ਮੈਚ ਦੇਖਣਯੋਗ ਹੋਣਗੇ। ਜਿਸ ਦੌਰਾਨ ਅੰਤਰ-ਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀ ਸਿਰਕਤ ਕਰਨਗੇ। ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਦਿੱਤੇ ਜਾਣਗੇ। ਇਸ ਟੂਰਨਾਮੈਂਟ ਦੌਰਾਨ ਨਸ਼ਾ ਆਦਿਕ ਵਰਤਣ ਦੀ ਸਖਤ ਮਨ੍ਹਾਹੀ ਹੋਵੇਗੀ। ਬੱਚਿਆ ਅਤੇ ਔਰਤਾਂ ਦੇ ਬੈਠਣ ਲਈ ਉਚੇਚਾ ਪ੍ਰਬੰਧ ਕੀਤਾ ਜਾਵੇਗਾ। ਹਰ ਸਾਲ ਦੀ ਤਰ੍ਹਾਂ ਦਰਸ਼ਕਾ ਦੀ ਭਾਰੀ ਇਕੱਤਰਤਾ ਨੂੰ ਦੇਖਦੇ ਹੋਏ ਸ਼ਕਿਉਰਟੀ ਦੇ ਲਈ ਸਖਤ ਪ੍ਰਬੰਧ ਕੀਤੇ ਜਾਣਗੇ। ਇਸ ਸਮੇਂ ਦੋਨੋ ਦਿਨ ਗੁਰੁ ਕਾ ਲੰਗਰ ਅਤੇ ਕਾਰ ਪਾਰਕਿੰਗ ਫਰੀ ਹੋਵੇਗੀ। ਇਸ ਮੀਟਿੰਗ ਵਿੱਚ ਗੁਰੁ ਨਾਨਕ ਸਪੋਰਟਸ ਕਲੱਬ ਦੇ ਮੁੱਖ ਮੈਂਬਰਾਂ ਨੇ ਸਿਰਕਤ ਕੀਤੀ। ਸਮੂੰਹ ਇਲਾਕਾ ਨਿਵਾਸੀਆਂ ਨੂੰ ਸਮੇਂ ਸਿਰ ਪਹੁੰਚ ਕੇ ਟੂਰਨਾਮੈਂਟ ਦਾ ਅਨੰਦ ਮਾਨਣ ਲਈ ਪ੍ਰਬੰਧਕਾ ਵੱਲੋਂ ਅਪੀਲ ਕੀਤੀ ਗਈ। ਵਧੇਰੇ ਜਾਣਕਾਰੀ ਲਈ ਗੁਰਬਿੰਦਰ ਸਿੰਘ ਧਾਲੀਵਾਲ (559) 281-4697 ਜਾਂ ਗੈਰੀ ਢੇਸੀ (559) 567-8033 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: