ਗੁਰੁ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਬੱਚੇ ਦੇ ਇਲਾਜ ਦੀ ਲਈ ਜਿੰਮੇਵਾਰੀ

ss1

ਗੁਰੁ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਬੱਚੇ ਦੇ ਇਲਾਜ ਦੀ ਲਈ ਜਿੰਮੇਵਾਰੀ

9-21

ਪੱਟੀ 8 ਜੁਲਾਈ (ਅਵਤਾਰ ਸਿੰਘ ਢਿੱਲੋਂ) ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ:ਪੱਟੀ ਵੱਲੋ ਕੁਝ ਦਿਨ ਪਹਿਲਾ ਪੱਟੀ ਨਿਵਾਸੀ ਸੂਰਜ ਪ੍ਰਤਾਪ ਬੱਚਾ ਉਮਰ 5 ਸਾਲ ਜੋ ਕਿ ਦਿਮਾਗੀ ਤੌਰ ਤੇ ਕਾਫੀ ਕਮਜੋਰ ਹੈ ਅਤੇ ਪਰਿਵਾਰ ਇਲਾਜ ਕਰਵਾਉਣ ਤੋ ਅੱਸਮਰੱਥ ਸੀ ।ਟਰੱਸਟ ਵੱਲੋ ਸ਼ੋਸਲ ਮੀਡੀਏ ਰਾਹੀ ਸੰਗਤਾਂ ਨੂੰ ਬੇਨਤੀ ਕੀਤੀ ਗਈ ।ਗੁਰੁ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਬੱਚੇ ਦੇ ਇਲਾਜ ਦੀ ਸਾਰੀ ਜਿੰਮੇਵਾਰੀ ਲਈ ਹੈ। ਬੱਚੇ ਦਾ ਇਲਾਜ ਡਾਕਟਰਾਂ ਅਨੁਸਾਰ ਚਾਰ-ਪੰਜ ਸਾਲ ਚੱਲਣਾ ਹੈ ।ਟਰੱਸਟ ਹਾਂਗਕਾਂਗ ਵੱਲੋ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਮੁੱਖ ਸੇਵਾਦਾਰ ਗੁਰਮੀਤ ਸਿੰਘ ਰਾਹੀ ਪਹਿਲੀ ਕਿਸ਼ਤ ਪੰਝੀ ਹਜ਼ਾਰ ਰੁਪਏ ਭੇਜੀ ਗਈ।ਗੁਰਮੀਤ ਸਿੰਘ ਨੇ ਦੱਸਿਆ ਕਿ ਗੁਰੁ ਨਾਨਕਲੋਕ ਭਕਾਈ ਟਰੱਸਟ ਹਾਂਗਕਾਂਗ ਲੋੜਵੰਦਾਂ ਦੀ ਸੇਵਾ ਵਾਸਤੇ ਹਰ ਵੇਲੇ ਤਿਆਰ ਰਹਿੰਦੀ ਹੈ। ਟਰੱਸਟ ਮੁੱਖੀ ਵੱਲੋ ਸਮੂੰਹ ਹਾਂਗਕਾਂਗ ਦੀਆਂ ਸੰਗਤਾ ਦਾ ਧੰਨਵਾਦ ਕੀਤਾ ਗਿਆਂ।ਇਸ ਮੌਕੇ ਟਰੱਸਟ ਮੁੱਖੀ ਗੁਰਮੀਤ ਸਿੰਘ,ਮਾ:ਸੁਰਜੀਤ ਸਿੰਘ,ਸੁਖਪਾਲ ਸਿੰਘ,ਜਗਜੀਤ ਸਿੰਘ,ਬਲਬੀਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *