ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਗੁਰੁੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੇਸਿਕ ਸਾਇੰਸਜ਼ ਵਿੱਚ ਆਨਲਾਈਨ ਰਿਫਰੈਸ਼ਰ ਕੋਰਸ ਦਾ ਆਗਾਜ਼

ਗੁਰੁੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੇਸਿਕ ਸਾਇੰਸਜ਼ ਵਿੱਚ ਆਨਲਾਈਨ ਰਿਫਰੈਸ਼ਰ ਕੋਰਸ ਦਾ ਆਗਾਜ਼

ਅੰਮ੍ਰਿਤਸਰ 25 ਸਤੰਬਰ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ-ਮਨੁੱਖੀ ਸਰੋਤ ਵਿਕਾਸ ਕੇਂਦਰ ਵੱਲੋਂ ਮੁੱਢਲੇ ਵਿਗਿਆਨ ਵਿਚ ਕਰਵਾਏ ਜਾ ਰਹੇ ਦੋ ਹਫਤਿਆਂ ਦੇ ਆਨ ਲਾਈਨ ਰਿਫਰੈਸ਼ਰ ਕੋਰਸ ਦਾ ਉਦਘਾਟਨ ਆਨਲਾਈਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ, ਪ੍ਰੋ: ਰੇਨੂੰ ਭਾਰਦਵਾਜ ਨੇ ਕੀਤਾ। ਇਸ ਵਿਚ 29 ਅਧਿਆਪਕ ਆਨਲਾਈਨ ਭਾਗ ਲੈ ਰਹੇ ਹਨ।

ਕੇਂਦਰ ਦੇ ਡਾਇਰੈਕਟਰ ਪ੍ਰੋਫੈਸਰ ਆਦਰਸ਼ ਪਾਲ ਵਿੱਗ ਨੇ ਮਹਿਮਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਕੋਰਸ ਬਾਰੇ ਚਾਨਣਾ ਪਾਇਆ।

ਪ੍ਰੋ. ਰੇਨੂੰ ਭਾਰਦਵਾਜ ਨੇ ਕਿਹਾ ਕਿ ਵੱਖ ਵੱਖ ਖੇਤਰਾਂ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਰੈਂਕਿੰਗ ਕਿਸੇ ਵੀ ਸੰਸਥਾ ਦੇ ਮਿਆਰ ਨੂੰ ਦਰਸਾਉਂਦੀਆਂ ਹਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਸ ਦਿਸ਼ਾ ਵੱਲ ਕਦਮ ਵਿਕਾਸ ਮੁਖੀ ਹੈ। ਉਨ੍ਹਾਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਐਚ-ਇੰਡੈਕਸ, ਨਵੇਂ ਵਿਭਾਗਾਂ ਦੀ ਸਥਾਪਨਾ, ਗ੍ਰਾਂਟਾਂ, ਸਮਝੌਤਿਆਂ ਅਤੇ ਭਾਰਤ ਵਿੱਚ ਅਕਾਦਮਿਕ ਦਰਜਾਬੰਦੀ ਰਾਹੀਂ ਦਰਸਾਉਂਦੇ ਅੰਕੜੇ ਯੂਨੀਵਰਸਿਟੀ ਦੇ ਉਚੇਰੇ ਮਿਆਰ ਦੀ ਗਾਥਾ ਬਿਆਨ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਦੀ ਯੋਗ ਸਦਕਾ ਯੂਨੀਵਰਸਿਟੀ ਨੇ ਕਿਸੇ ਇਕ ਖੇਤਰ ਵਿਚ ਨਹੀਂ ਸਗੋਂ ਸਾਰੇ ਖੇਤਰਾਂ ਵਿਚ ਭਰਪੂਰ ਪ੍ਰਾਪਤੀਆਂ ਕੀਤੀਆਂ ਹਨ ਅਤੇ ਯੂਨੀਵਰਸਿਟੀ ਦੇ ਸਫਰ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਉਪਰ ਉਚੇਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਇੰਸ ਫੈਕਲਟੀ ਨੂੰ ਆਤਮਨਿਰਭਾਰ ਭਾਰਤ ਬਣਾਉਣ ਲਈ ਨਵੇਂ ਵਿਚਾਰਾਂ, ਨਵੀਨਤਾਵਾਂ, ਸਥਾਨਕ ਸਮੱਸਿਆਵਾਂ ਉੱਤੇ ਖੋਜ, ਸਵੱਛ ਭਾਰਤ ਮਿਸ਼ਨ ਆਦਿ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਐਨਈਪੀ -2020 ਨੂੰ ਲਾਗੂ ਕਰਨਾ ਅਤੇ ਸਾਇੰਸ ਟੈਕਨਾਲੋਜੀ ਇਨੋਵੇਸ਼ਨ ਪਾਲਿਸੀ (ਐੱਸ ਟੀ ਆਈ ਪੀ -2020) ਤਿਆਰ ਕਰਨਾ ਰਾਜਾਂ ਅਤੇ ਕੇਂਦਰੀ ਅਦਾਰਿਆਂ ਵਿੱਚ ਵਿਗਿਆਨ ਦੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਇਕ ਮਿਸ਼ਨ ਨਾਲ ਕੰਮ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿਚੋਂ ਇੱਕ ਹੈ ਅਤੇ ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮਾਂ ਅਤੇ ਖੋਜ ਸਹਿਯੋਗਾਂ ਨੂੰ ਚਲਾਉਣ ਤੇ ਉਤਸ਼ਾਹਿਤ ਕਰਨ ਲਈ ਲਈ ਹਮੇਸ਼ਾ ਕਿਰਿਆਸ਼ੀਲ ਹੈ।

ਕੋਰਸ ਕੋਆਰਡੀਨੇਟਰ ਡਾ. ਵੰਦਨਾ ਭੱਲਾ ਅਤੇ ਡਾ. ਪੂਜਾ ਚੱਢਾ ਨੇ ਕੋਰਸ ਦੇ ਵੱਖ ਵੱਖ ਪੜਾਵਾਂ ਅਤੇ ਭਾਗ ਲੈਣ ਵਾਲੇ ਪ੍ਰਵਕਤਾ ਬਾਰੇ ਦੱਸਿਆ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: