ਗੁਰਸ਼ਰਨ ਸਿੰਘ ਸੋਹਲ ਦੀ ਗ੍ਰਿਫਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ

ਗੁਰਸ਼ਰਨ ਸਿੰਘ ਸੋਹਲ ਦੀ ਗ੍ਰਿਫਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ
ਪੰਜਾਬ ਪੁਲੀਸ ਦੀਆਂ ਵਧੀਕੀ ਦੇ ਕੇਸਾਂ ਦੀ ਪੈਰਵਾਈ ਸ਼੍ਰੋ.ਅ.ਦ (ਅ) ਕੋਆਰਡੀਨੇਸ਼ਨ ਕਮੇਟੀ ਕਰੇਗੀ

ਫਰੀਦਕੋਟ/ਨਿਊਯਾਰਕ/ਟਰਾਂਟੋ, 10 ਦਸੰਬਰ ( ਜਗਦੀਸ਼ ਬਾਂਬਾ ) ਪੰਜਾਬ ਅੰਦਰ ਹਕੂਮਤ ਦੇ ਜ਼ੁਲਮਾਂ ਦੀ ਸ਼ਾਮ ਪੈਣ ਦਾ ਨਾਮ ਨਹੀਂ ਲੈ ਰਹੀ,ਇੱਕ ਪਾਸੇ ਇਹ ਲੋਕਾਂ ਨੂੰ ਜਮਹੂਰੀ ਹੱਲ ਹਕੂਕ ਦੇਣ ਦੀ ਡੀਂਗਾਂ ਮਾਰ ਰਹੇ ਹਨ ਦੂਸਰੇ ਪਾਸੇ ਸਰਬੱਤ ਖਾਲਸਾ ਵਰਗੇ ਮਹਾਨ ਸਮਾਗਮ ਦੀ ਸੰਪੂਰਨਤਾ ਤੋਂ ਬਾਅਦ ਇਨਾਂ ਨੂੰ ਸਰਬੱਤ ਖਾਲਸਾ ਦੇ ਸਮਰਥਕ ਕ੍ਰਿਮੀਨਲ ਦਿੱਸ ਰਹੇ ਹਨ। ਅੱਜ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਯੂਥ ਆਗੂ ਗੁਰਸ਼ਰਨ ਸਿੰਘ ਸੋਹਲ ਨੂੰ ਪੰਜਾਬ ਪੁਲੀਸ ਨੇ ਗੈਰ ਵਾਜਿਬ ਢੰਗ ਨਾਲ ਗ੍ਰਿਫਤਾਰ ਕਰ ਲਿਆ ਹੈ,ਇਸ ਨੂੰ ਸਰਬੱਤ ਖਾਲਸਾ ਦੇ ਸਮਰਥਕ ਸਰਕਾਰ ਦਾ ਡੰਡਾਤੰਤਰ ਕਰਾਰ ਦਿੰਦਿਆਂ ਪੰਜਾਬ ਸਰਕਾਰ ਅਤੇ ਅਫਸ਼ਾਹੀ ਤੰਤਰ ਨੂੰ ਸਖ਼ਤ ਸ਼ਬਦਾਂ ਵਿੱਚ ਕਹਿਣਾ ਚਾਹੁੰਦੇ ਹਨ ਕਿ ਅਗਰ ਪਿਛਲੇ ਸਰਬੱਤ ਖਾਲਸਾ ਵਾਂਗ ਇਸ ਵਾਰ ਵੀ ਪੁਲੀਸ ਨੇ ਕਾਨੂੰਨ ਦੀ ਧੱਜੀਆਂ ਉਡਾ ਕੇ ਸਰਬੱਤ ਖਾਲਸਾ ਉਪਰ ਦੇਸ਼ ਧ੍ਰੋਹ ਵਰਗੇ ਗੈਰ ਕਾਨੂੰਨੀ ਕੇਸ ਮੜ ਕੇ ਉਨਾਂ ਨੂੰ ਜੇਲਾਂ ਵਿੱਚ ਸੁੱਟਣ ਦੀ ਘਿਨਾਉਣੀ ਹਰਕਤ ਕੀਤੀ ਤਾਂ ਦੇਸ਼ ਵਿਦੇਸ਼ ਅੰਦਰ ਖਾਲਸਾ ਸੜਕਾਂ ਤੇ ਉਤਰ ਆਵੇਗਾ। ਇਸ ਤੋਂ ਇਲਾਵਾ ਜਿਹੜੇ ਪੁਲੀਸ ਅਧਿਕਾਰੀ ਪੰਜਾਬ ਦੇ ਪੰਥ ਚੋਂ ਛੇਕੇ ਜਾ ਚੁੱਕੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਆਖੇ ਲੱਗ ਕੇ ਕਾਨੂੰਨ ਦੀ ਪ੍ਰਵਾਹ ਕੀਤੇ ਬਗੈਰ ਕੋਈ ਕਾਰਵਾਈ ਕਰਨਗੇ ਤਾਂ ਉਨਾਂ ਨੂੰ ਲੰਮੇ ਹੱਥੀਂ ਲਿਆ ਜਾਵੇਗਾ। ਮਿਲੀ ਰਿਪੋਰਟ ਅਨੁਸਾਰ ਸ਼ ਗੁਰਸ਼ਰਨ ਸਿੰਘ ਸੋਹਲ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ ਖ਼ਜ਼ਾਨਾ ਗੇਟ ਕੋਲੋਂ ?ਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦ ਉਹ ਪਿੰਡਾਂ ਵਿੱਚ ਸਮਾਜਿਕ ਸੇਵਾ ਵਜੋਂ ਮੈਡੀਕਲ ਕੈਂਪ ਲਾਉਣ ਜਾ ਰਹੇ ਸਨ। ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੇ ਕਨਵੀਨਰ ਸz ਬੂਟਾ ਸਿੰਘ ਖੜੌਦ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹਰ ਹਨੇਰ ਤੋਂ ਬਾਅਦ ਸਵੇਰ ਆਉਂਦੀ ਹੈ,ਇਹ ਮੱਤ ਸਮਝ ਲੈਣਾ ਕਿ ਤੁਸੀਂ ਖਾਲਸਾ ਪੰਥ ਦੇ ਮਨੋਬਲ ਡੇਗ ਸਕੇ। ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਅਮਰੀਕਾ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਨੇ ਇਸ ਮੌਕੇ ਪੰਜਾਬ ਦੇ ਸਮੁੱਚੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਤੁਹਾਨੂੰ ਪੰਜਾਬ ਪੁਲੀਸ ਜਾਂ ਅਣਪਛਾਤੇ ਬੰਦਿਆਂ ਵਲੋਂ ਚੁੱਕਿਆ ਜਾਂਦਾ ਹੈ ਤਾਂ ਉਨਾਂ ਦੇ ਪ੍ਰੀਵਾਰ ਤੁਰੰਤ ਸਾਡੇ ਨਾਲ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਨ,ਇਨਾਂ ਤੇ ਤੁਸੀਂ ਵਟਸਐਪ ਕਰਕੇ ਵੀ ਸਾਰੀ ਜਾਣਕਾਰੀ ਦੇ ਸਕਦੇ ਹਨ। ਵੀਹ ਦੇਸ਼ਾਂ ਦੇ ਆਧਾਰਿਤ ਬਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਆਰਡੀਨੇਸ਼ਨ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਅਸੀਂ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਦੀ ਬੁਰਛਾਗਰਦੀ ਖਿਲਾਫ ਕਾਨੂੰਨੀ ਢੰਗ ਨਾਲ ਕੇਸਾਂ ਦੀ ਪੈਰਵਾਈ ਕਰਾਂਗੇ। ਇਸ ਤੋਂ ਇਲਾਵਾ ਉਕਤ ਆਗੂਆਂ ਨੇ 20 ਦੇਸ਼ਾਂ ਦੀਆਂ ਯੂਨਿਟਾਂ ਦੇ ਮੈਂਬਰਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਹਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲੇ ਨੂੰ ਚਿੱਠੀਆਂ ਪਾ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੇ ਕਾਰਨਾਮਿਆਂ ਤੋਂ ਜਾਣੂ ਕਰਵਾਇਆ ਜਾਵੇ। ਐਮਨੇਸਟੀ ਇੰਟਰਨੈਸ਼ਨਲ, ਏਸ਼ੀਆਂ ਵਾਚ ਅਤੇ ਭਾਰਤ ਦੇ ਨੈਸ਼ਨਲ ਹਿਉਮਨ ਰਾੲਟਿਸ ਕਮਿਸ਼ਨ ਤੋਂ ਇਲਾਵਾ ਯੂ ਐਨ ਦੇ ਹਿਊਮਨ ਰਾੲਟਿਸ ਕਮਿਸ਼ਨ ਨੂੰ ਅੱਜ ਹੀ ਪੱਤਰ ਲਿਖ ਕੇ ਜਾਣੂ ਦੇ ਮੈਂਬਰ ਦੇਸ਼ਾਂ ਤੱਕ ਪਹੁੰਚ ਕੀਤੀ ਜਾਵੇਗੀ। ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂਥਕੇਥ, ਅਮਨਦੀਪ ਕਰਵਾਇਆ ਜਾਵੇਗਾ ਨਿਊਹਿਮਬਰਗ ਦੀ ਤਰਜ਼ ਤੇ ਕੇਸ ਦਰਜ ਕਰਨ ਲਈ ਇਸੇ ਹਫਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਪਹੁੰਚ ਕਰਨ ਲਈ ਯੂ ਐਨ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ (ਗੈਰ ਹਾਜ਼ਿਰ), ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਤਰਲੋਚਨ ਸਿੰਘ ਨਾਰਵੇ ਅਤੇ ਗੁਰਇਕਬਾਲ ਸਿੰਘ ਸਵੀਡਨ ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਕਿ ਪੰਜਾਬ ਵਿੱਚ ਅਗਰ ਕੋਈ ਵੀ ਸਿੱਖ ਖਿਲਾਫ ਪੰਜਾਬ ਪੁਲੀਸ ਵਧੀਕੀ ਕਰ ਰਹੀ ਹੈ ਤਾਂ ਉਸਦੀ ਜਾਣਕਾਰੀ ਸਾਨੂੰ ਇਨਾਂ ਨੰਬਰਾਂ ਤੇ 01 905-455-9999, +1609-351-0321, +1347-935-6589, +1559-470-5595, +1630-827-9752, +1917-434-2483 ਦੇਵੋ ।

Share Button

Leave a Reply

Your email address will not be published. Required fields are marked *

%d bloggers like this: