ਗੁਰਵਿੰਦਰ ਸਿੰਘ ਨੂੰ ਕਿਸਾਨ ਮਜਦੂਰ ਯੂਨੀਅਨ ਪੰਜਾਬ ਦਾ ਉੱਪ ਚੇਅਰਮੈਂਨ ਨਿਯੂਕਤ ਕੀਤਾ

ss1

ਗੁਰਵਿੰਦਰ ਸਿੰਘ ਨੂੰ ਕਿਸਾਨ ਮਜਦੂਰ ਯੂਨੀਅਨ ਪੰਜਾਬ ਦਾ ਉੱਪ ਚੇਅਰਮੈਂਨ ਨਿਯੂਕਤ ਕੀਤਾ

3-37

ਬਨੂੜ 3 ਅਗਸਤ (ਰਣਜੀਤ ਸਿੰਘ ਰਾਣਾ): ਕਾਂਗਰਸ ਪਾਰਟੀ ਲਈ ਆਪਣੀਆਂ ਸੇਵਾਵਾਂ ਨਿਭਾਉਦੇ ਆ ਰਹੇ ਰਾਮਪੁਰ ਦੇ ਸਰਪੰਚ ਗੁਰਵਿੰਦਰ ਸਿੰਘ ਨੂੰ ਕਿਸਾਨ ਮਜਦੂਰ ਯੂਨੀਅਨ ਪੰਜਾਬ ਦਾ ਉੱਪ ਚੇਅਰਮੈਂਨ ਨਿਯੂਕਤ ਕੀਤਾ ਗਿਆ। ਉਨਾਂ ਦੀ ਇਸ ਨਿਯੂਕਤੀ ਲਈ ਸਾਬਕਾ ਵਿਦੇਸ਼ ਰਾਜ ਮੰਤਰੀ ਤੇ ਵਿਧਾਇਕ ਪਰਨੀਤ ਕੌਰ ਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨਿਯੂਕਤੀ ਪੱਤਰ ਦਿੱਤਾ।
ਵਿਧਾਇਕ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਵੇਖ ਕੇ ਲਗਾ ਹੈ ਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਬਣੇਗੀ। ਕਿਉ ਕਿ ਪੰਜਾਬ ਦੀ ਜਨਤਾ ਅਕਾਲੀ ਭਾਜਪਾ ਸਰਕਾਰ ਦੇ 9 ਸਾਲਾ ਤੋਂ ਉਪਰ ਦੇ ਕਾਰਜ ਕਾਲ ਨੂੰ ਵੇਖ ਕੇ ਤੰਗ ਆ ਚੁੱਕੇ ਹਨ। ਇਸ ਮੌਕੇ ਉਨਾਂ ਆਮ ਆਦਮੀ ਪਾਰਟੀ ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਦਿੱਲੀ ਵਾਸੀਆ ਨਾਲ ਕੀਤੇ ਹੋਏ ਇੱਕ ਵੀ ਵਾਅਦੇ ਨੂੰ ਪੂਰਾ ਨਹੀ ਕਰ ਪਾਇਆ ਤੇ ਹੁਣ ਪੰਜਾਬ ਦੀ ਸੱਤਾ ਪ੍ਰਾਪਤੀ ਦੇ ਸੁਪਨੇ ਵੇਖ ਰਿਹਾ ਹੈ। ਉਨਾਂ ਕਿਹਾ ਕਿ ਇਹ ਦਿੱਲੀ ਨਹੀ ਪੰਜਾਬ ਦੀ ਜਨਤਾ ਹੈ ਜੋ ਸੱਭ ਜਾਣਦੀ ਹੈ ਕਿ ਉਨਾਂ ਖੁਸਹਾਲ ਜਿੰਦਗੀ ਕੋਣ ਦੇ ਸਕਦਾ ਹੈ। ਇਸ ਮੌਕੇ ਨਵ-ਨਿਯੂਕਤ ਉਪ ਚੇਅਰਮੈਂਨ ਗੁਰਵਿੰਦਰ ਸਿੰਘ ਸਰਪੰਚ ਨੇ ਇਸ ਨਿਯੂਕਤੀ ਲਈ ਵਿਧਾਇਕ ਪਰਨੀਤ ਕੌਰ ਤੇ ਹਰਦਿਆਲ ਸਿੰਘ ਕੰਬੋਜ ਦਾ ਧੰਨਵਾਦ ਕੀਤਾ। ਉਨਾਂ ਨੇ ਸਮੂਚੀ ਲੀਡਰਸਿੱਪ ਨੂੰ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਵੱਲੋਂ ਦਿੱਤੀਆ ਗਈਆਂ ਸੇਵਾਵਾ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨਾਂ ਨਾਲ ਹਰਜਿੰਦਰ ਸਿੰਘ ਪੰਚ, ਬਲਬੀਰ ਸਿੰਘ ਨੰਬਰਦਾਰ, ਜਸਵੰਤ ਸਿੰਘ, ਗੁਰਿੰਦਰ ਸਿੰਘ ਰਿੰਪਾ ਰਾਮਨਗਰ, ਗੁਰਨਾਮ ਸਿੰਘ ਪੰਚ, ਕੁਲਦੀਪ ਸਿੰਘ ਸਰਪੰਚ, ਰਾਜ ਕੁਮਾਰ ਨੰਬਰਦਾਰ, ਦਵਿੰਦਰ ਬੜੋਦੀ ਮੋਜੂਦ ਸਨ।

Share Button

Leave a Reply

Your email address will not be published. Required fields are marked *