Sun. Jan 19th, 2020

ਗੁਰਮੀਤ ਰਾਮ ਰਹੀਮ ਤੋਂ ਬਾਅਦ ਅਕਾਲੀ ਆਗੂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ

ਗੁਰਮੀਤ ਰਾਮ ਰਹੀਮ ਤੋਂ ਬਾਅਦ ਅਕਾਲੀ ਆਗੂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ
ਬੱਜਰ ਗਲਤੀ ਕਰਨ ਲਈ ਲੰਗਾਹ ਦੀ ਸਿੱਖ ਪੰਥ ਵਿੱਚ ਕੋਈ ਥਾਂ ਨਹੀ: ਗਿਆਨੀ ਗੁਰਬਚਨ ਸਿੰਘ

ਜੰਡਿਆਲਾ ਗੁਰੂ 2 ਅਕਤੂਬਰ ਵਰਿੰਦਰ ਸਿੰਘ :- ਬਲਾਤਕਾਰੀ ਗੁਰਮੀਤ ਰਾਮ ਰਹੀਮ ਤੋਂ ਬਾਅਦ ਚਰਚਾ ਵਿਚ ਆਏ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋ ਇੱਕ ਬਹੁਤ ਹੀ ਇਤਰਾਜਯੋਗ ਤੇ ਘੱਟੀਆ ਘਟਨਾ ਨੂੰ ਅੰਜ਼ਾਮ ਦੇਣ ਦਾ ਕੜਾ ਨੋਟਿਸ ਲੈਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਲੰਗਾਹ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋ ਮਰਿਆਦਾ ਅਨੁਸਾਰ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹਾ ਬੱਜਰ ਗੁਨਾਹ ਕਰਨ ਵਾਲੇ ਦੇ ਲਈ ਸਿੱਖ ਪੰਥ ਵਿੱਚ ਕੋਈ ਥਾਂ ਨਹੀ ।
ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜੋ ਕਿ ਉਤਰਾਖੰਡ ਦੌਰੇ ਤੇ ਹਨ ਨੇ ਫੋਨ ਤੇ ਗੱਲ ਕਰਦਿਆ ਕਿਹਾ ਕਿ ਉਹ ਅਗਲੇ ਇੱਕ ਦੋ ਦਿਨਾਂ ਵਿੱਚ ਵਾਪਸ ਪੰਜਾਬ ਪਰਤ ਆਉਣਗੇ ਅਤੇ ਲੰਗਾਹ ਦੀ ਬੱਜਰ ਗਲਤੀ ਦੇ ਖਿਲਾਫ ਮਰਿਆਦਾ ਅਨੁਸਾਰ ਕਾਰਵਾਈ ਸ਼ੁਰੂ ਕਰ ਦੇਣਗੇ। ਉਹਨਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤਾਂ ਔਰਤ ਜਾਤੀ ਨੂੰ ਪੂਰਾ ਪੂਰਾ ਮਾਣ ੰਿਦਦਿਆ ਕਿਹਾ ਸੀ ਕਿ ਕਿ,’ਸੋ ਕਿਉ ਮੰਦਾ ਆਖੀਐ ਜਿੰਤੁ ਜੰਮੈ ਰਾਜਾਨ’ ਪਰ ਲੰਗਾਹ ਨੇ ਉਸ ਔਰਤ ਸਮਾਜ ਦੀ ਤੌਹੀਨ ਕਰਕੇ ਔਰੇਗੇ ਦੀ ਔਲਾਦ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਇੱਕ ਨਵਾਂ ਰੂਪ ਦੇਕੇ ਔਰਤ ਜਾਤੀ ਨੂੰ ਮਾਣ ਬਖਸ਼ਦਿਆ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਔਰਤ ਨੂੰ ਬਰਾਬਰੀ ਦਾ ਦਰਜਾ ਦੇਣ ਦੇ ਨਾਲ ਨਾਲ ਸਨਮਾਨ ਦੇ ਕੇ ਨਿਵਾਜਿਆ ਸੀ। ਉਹਨਾਂ ਕਿਹਾ ਕਿ ਖਾਲਸਾ ਕੌਮ ਅਹਿਮਦ ਸ਼ਾਹ ਅਬਦਾਲੀ ਕੋਲੋ ਹਿੰਦੂ ਧਰਮ ਦੀਆ ਗੁਲਾਮ ਬਣਾ ਕੇ ਲਿਆਦੀਆ ਬਹੁ ਬੇਟੀਆ ਨੂੰ ਛੁਡਵਾਉਣ ਲਈ ਆਪਣਾ ਸਭ ਕੁਝ ਦਾਅ ਤੇ ਲਗਾ ਦਿੰਦੇ ਸਨ। ਜਥੇਦਾਰ ਸਾਹਿਬ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਜੋ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੈ ਤੇ ਅੰਮ੍ਰਿਤਧਾਰੀ ਹੈ ਨੇ ਜਿਹੜੀ ਬੱਜਰ ਗਲਤੀ ਕੀਤੀ ਹੈ ਉਹ ਕਿਸੇ ਵੀ ਕੀਮਤ ਤੇ ਮੁਆਫੀਯੋਗ ਨਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਦਾ ਫਰਜ਼ ਬਣਦਾ ਹੈ ਕਿ ਉਹ ਧਰਮ ਪ੍ਰਚਾਰ ਕਰੇ ਨਾ ਕਿ ਮਜਬੂਰ ਲੜਕੀਆਂ ਨਾਲ ਸਰੀਰਕ ਸਬੰਧ ਬਣਾਕੇ ਉਹਨਾਂ ਦੀ ਇੱਜਤਾਂ ਨਾਲ ਖਿਲਵਾੜ ਕਰੇ। ਉਹਨਾਂ ਕਿਹਾ ਕਿ ਲੰਗਾਹ ਖਿਲਾਫ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਖਤ ਫੈਸਲਾ ਲਿਆ ਜਾਵੇਗਾ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

1 thought on “ਗੁਰਮੀਤ ਰਾਮ ਰਹੀਮ ਤੋਂ ਬਾਅਦ ਅਕਾਲੀ ਆਗੂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ

  1. Hale ta suruat he hoi hai hun hor ve kai aurtan is lahhnat bhari aadat to apne bachian no bachan li sahmne aunglan.lahnat ha ahu jahe admi nu.hun kithe gai harsimrat di NANi chan. Ik statement ve den da haunsla nahi keta.

Leave a Reply

Your email address will not be published. Required fields are marked *

%d bloggers like this: