ਗੁਰਮਿਤ ਸੇਵਾ ਲਹਿਰ ਸਰਕਲ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਵਿਚਾਰਾਂ ਕੀਤੀਆਂ ਗਈਆਂ

ss1

ਗੁਰਮਿਤ ਸੇਵਾ ਲਹਿਰ ਸਰਕਲ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਵਿਚਾਰਾਂ ਕੀਤੀਆਂ ਗਈਆਂ
ਗੁਰਮਿਤ ਸੇਵਾ ਲਹਿਰ ਦਾ ਮਕਸਦ ਲੋਕਾਂ ਨੂੰ ਸਿੱਖੀ ਇਤਿਹਾਸ ਨਾਲ ਜੋੜਨਾ ਤੇ ਨਸ਼ਿਆਂ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣਾ ਹੈ-ਢਿਪਾਲੀ

vikrant-bansal-4

ਭਦੌੜ 28 ਸਤੰਬਰ (ਵਿਕਰਾਂਤ ਬਾਂਸਲ) ਗੁਰਮਿਤ ਸੇਵਾ ਲਹਿਰ ਸਰਕਲ ਭਦੌੜ ਦੀ ਮੀਟਿੰਗ ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਢਿਪਾਲੀ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਵਿਸਾਖ਼ੀ ਵਾਲਾ ਭਦੌੜ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆ ਭਾਈ ਹਰਜੀਤ ਸਿੰਘ ਢਿਪਾਲੀ ਨੇ 27 ਨਵੰਬਰ ਨੂੰ ਸੰਗਤ ਕੈਂਚੀਆਂ (ਬਠਿੰਡਾ) ਵਿਖੇ ਗੁਰਮਤਿ ਸੇਵਾ ਲਹਿਰ ਦੀ ਹੋ ਰਹੀ ਛਿਮਾਹੀ ਪੰਜਾਬ ਪੱਧਰੀ ਮੀਟਿੰਗ ਸਬੰਧੀ ਸਿੱਖ ਸੰਗਤਾਂ ਨਾਲ ਵਿਚਾਰਾਂ ਕੀਤੀਆਂ ਗਈਆਂ ਉਨਾਂ ਕਿਹਾ ਕਿ ਸਾਡਾ ਅਮੀਰ ਵਿਰਸਾ ਮੌਜੂਦਾ ਰਾਜਨੀਤਿਕ ਅਤੇ ਧਾਰਮਿਕ ਹਾਲਾਤਾਂ ਕਾਰਨ ਨਿੱਘਰ ਰਿਹਾ ਹੈ ਗੁਰਮਤਿ ਸੇਵਾ ਲਹਿਰ ਨੌਜਵਾਨ ਪੀੜੀ ਨੂੰ ਸਿੱਖ ਸਿਧਾਤਾਂ ਬਾਰੇ ਜਾਣੂ ਕਰਵਾ ਕੇ ਉਨਾਂ ਨੂੰ ਕੁਰੀਤੀਆਂ ਤੋਂ ਦੂਰ ਕਰਨ ਦੇ ਉਪਰਾਲੇ ਕਰ ਰਹੀ ਹੈ ਜਿਸ ਦੇ ਨਤੀਜ਼ੇ ਆਉਣ ਵਾਲੇ ਸਮੇਂ ‘ਚ ਹੋਰ ਵੀ ਵਧੀਆ ਹੋਣਗੇ ਉਨਾਂ ਕਿਹਾ ਕਿ ਨੌਜ਼ਵਾਨ ਪੀੜੀ ਨੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਤੋਂ ਇਲਾਵਾ ਸਿੱਖ ਕੌਮ ਦੇ ਇਤਿਹਾਸ ਬਾਰੇ ਬਿਲਕੁਲ ਵੀ ਜਾਣੂ ਨਹੀਂ ਕਰਵਾਇਆ ਜਾ ਰਿਹਾ ਗੁਰਮਤਿ ਸੇਵਾ ਲਹਿਰ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਨੂੰ ਸਿੱਖੀ ਇਤਿਹਾਸ ਨਾਲ ਜੋੜਨ ਤੋਂ ਇਲਾਵਾ ਨਸ਼ਿਆਂ ਦੇ ਕੋਹੜ ਤੋਂ ਨੌਜਵਾਨਾਂ ਨੂੰ ਛੁਟਕਾਰਾ ਦਿਵਾਉਣ ਵੀ ਹੈ।
ਇਸ ਮੌਕੇ ਗੁਰਜੰਟ ਸਿੰਘ ਮਾਨ ਭਦੌੜ, ਜਗਰਾਜ ਸਿੰਘ ਵਿਧਾਤਾ, ਦਵਿੰਦਰ ਸਿੰਘ ਜੰਗੀਆਣਾ, ਸੁਖਚੈਨ ਸਿੰਘ ਚੈਨਾ, ਸੁਦਾਗਰ ਸਿੰਘ ਖਾਲਸਾ, ਬਿੰਦਰ ਸਿੰਘ ਜੰਗੀਆਣਾ, ਜਗਤਾਰ ਸਿੰਘ ਜੰਗੀਆਣਾ, ਧਲਵਿੰਦਰ ਸਿੰਘ ਸੋਨੀ ਮੌੜ, ਜਸਵੀਰ ਸਿੰਘ ਚੀਮਾ, ਭਾਈ ਕੁਲਦੀਪ ਸਿੰਘ ਮਧੇਕੇ, ਸੁਖਦੀਪ ਸਿੰਘ ਸੋਹੀ ਮੱਝੂਕੇ, ਜਥੇਦਾਰ ਅਮਨਦੀਪ ਸਿੰਘ ਅਮਨਾ ਦੁੱਲੇਵਾਲ, ਰਾਜਾ ਸਿੰਘ ਸ਼ਹਿਣਾ, ਭਾਈ ਮਨਵੀਰ ਸਿੰਘ ਰਾਜਪੁਰਾ, ਜਗਸੀਰ ਸਿੰਘ, ਚਮਕੌਰ ਸਿੰਘ ਦੀਪਗੜ, ਨਿਰਮਲ ਸਿੰਘ, ਮੱਘਰ ਸਿੰਘ ਤਲਵੰਡੀ, ਗੁਰਤੇਜ ਸਿੰਘ ਅਲਕੜਾ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *