ਗੁਰਮਤਿ ਦੇ ਪ੍ਰਚਾਰ ਅਤੇ ਸਰਬੱਤ ਖਾਲਸਾ ਲਈ ਵਿਦੇਸ਼ੀ ਸਿੱਖਾਂ ਨੂੰ ਲਾਮਬੰਦ ਕਰਨ ਲਈ ਜਥੇਦਾਰ ਦਾਦੂਵਾਲ ਪੁੱਜੇ ਕੈਨੇਡਾ

ss1

ਗੁਰਮਤਿ ਦੇ ਪ੍ਰਚਾਰ ਅਤੇ ਸਰਬੱਤ ਖਾਲਸਾ ਲਈ ਵਿਦੇਸ਼ੀ ਸਿੱਖਾਂ ਨੂੰ ਲਾਮਬੰਦ ਕਰਨ ਲਈ ਜਥੇਦਾਰ ਦਾਦੂਵਾਲ ਪੁੱਜੇ ਕੈਨੇਡਾ
ਟਰਾਂਟੋ ਹਵਾਈ ਅੱਡੇ ਤੇ ਸਿੱਖ ਆਗੂਆਂ ਤੇ ਸੰਗਤਾਂ ਕੀਤਾ ਸ਼ਾਨਦਾਰ ਸਵਾਗਤ

26-18
ਤਲਵੰਡੀ ਸਾਬੋ, 26 ਅਗਸਤ (ਗੁਰਜੰਟ ਸਿੰਘ ਨਥੇਹਾ) ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੀਆਂ ਵਾਪਰੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਸ਼ਹੀਦ ਹੋਏ ਦੋ ਸਿੱਖਾਂ ਨੌਜਵਾਨਾਂ ਕਾਰਣ ਉਪਜੇ ਪੰਥਕ ਵਿਵਾਦ ਦੇ ਹੱਲ ਲਈ ਸਿੱਖ ਜਥੇਬੰਦੀਆਂ ਵੱਲੋਂ ਬੀਤੀ 10 ਨਵੰਬਰ ਨੂੰ ਚੱਬਾ ਵਿਖੇ ਬੁਲਾਏ ਸਰਬੱਤ ਖਾਲਸਾ ਵਿੱਚ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਗੁਰਮਤਿ ਦੇ ਪ੍ਰਚਾਰ ਅਤੇ ਵਿਦੇਸ਼ੀ ਸਿੱਖਾਂ ਨੂੰ ਆਉਣ ਵਾਲੀ 10 ਨਵੰਬਰ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬੁਲਾਏ ਗਏ ਸਰਬੱਤ ਖਾਲਸਾ ਲਈ ਲਾਮਬੰਦ ਕਰਨ ਸਬੰਧੀ ਆਪਣੇ ਵਿਦੇਸ਼ ਦੌਰੇ ਤੇ ਪਰਸੋਂ ਰਵਾਨਾ ਹੋ ਕੇ ਅੱਜ ਕੈਨੇਡਾ ਦੇ ਟਰਾਂਟੋ ਹਵਾਈ ਅੱਡੇ ਪੁੱਜੇ ਜਿੱਥੇ ਸਿੱਖ ਆਗੂਆਂ ਨੇ ਉਨਾਂ੍ਹ ਦਾ ਭਰਵਾਂ ਸਵਾਗਤ ਕੀਤਾ।
ਟਰਾਂਟੋ ਹਵਾਈ ਅੱਡੇ ਤੇ ਪੁੱਜਣ ਮੌਕੇ ਜਥੇਦਾਰ ਦਾਦੂਵਾਲ ਦਾ ਸਿੱਖ ਆਗੂਆਂ ਭਾਈ ਜਸਬੀਰ ਸਿੰਘ ਬੋਪਾਰਾਏ, ਭਾਈ ਬਲਜਿੰਦਰ ਸਿੰਘ ਗਿੱਲ, ਭਾਈ ਭਗਤ ਸਿੰਘ ਬਰਾਡ, ਭਾਈ ਬਲਜਿੰਦਰ ਸਿੰਘ, ਭਾਈ ਜਸਵੀਰ ਸਿੰਘ ਧਾਲੀਵਾਲ ਨੇ ਸ਼ਾਨਦਾਰ ਸਵਾਗਤ ਕੀਤਾ।ਉਕਤ ਪੱਤਰਕਾਰ ਨੂੰ ਟਰਾਂਟੋ ਤੋਂ ਭੇਜੀਆਂ ਤਸਵੀਰਾਂ ਤੇ ਜਾਰੀ ਪ੍ਰੈੱਸ ਬਿਆਨ ਰਾਂਹੀ ਜਥੇਦਾਰ ਦਾਦੂਵਾਲ੍ਹ ਨੇ ਦੱਸਿਆ ਕਿ ਉਨ੍ਹਾਂ ਦੇ ਵਿਦੇਸ਼ੀ ਦੌਰੇ ਦਾ ਮੁੱਖ ਮਕਸਦ ਇਹੀ ਹੈ ਕਿ ਵਿਦੇਸ਼ੀ ਸਿੱਖਾਂ ਨੂੰ ਪ੍ਰੇਰਿਤ ਕਰਕੇ 10 ਨਵੰਬਰ ਨੂੰ ਦਮਦਮਾ ਸਾਹਿਬ ਵਿਖੇ ਬੁਲਾਏ ਸਰਬੱਤ ਖਾਲਸਾ ਦਾ ਪੂਰੀ ਤਰ੍ਹਾਂ ਸਹਿਯੋਗ ਲਿਆ ਜਾ ਸਕੇ ਅਤੇ ਉਕਤ ਸਰਬੱਤ ਖਾਲਸਾ ਵਿੱਚ ਉਨ੍ਹਾਂ ਨੂੰ ਲਾਮਬੰਦ ਕਰਕੇ ਉਨ੍ਹਾਂ ਦੀ ਹਾਜ਼ਰੀ ਯਕੀਨੀ ਬਣਾਈ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਮੌਕੇ ਕਈ ਥਾਵਾਂ ਤੇ ਗੁਰਮਤਿ ਸਮਾਗਮ ਆਯੋਜਤ ਕੀਤੇ ਜਾਣਗੇ ਜਿੱਥੇ ਉਹ ਕੈਨੇਡਾ ਦੀ ਅਜੋਕੀ ਸਿੱਖ ਪੀੜੀ ਨੂੰ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਉਨ੍ਹਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਣੀ ਬਨਣ ਦੀ ਅਪੀਲ ਕਰਨਗੇ ਉੱਥੇ ਹੀ ਸਮੁੱਚੀਆਂ ਸੰਗਤਾਂ ਨੂੰ ਸਰਕਾਰਾਂ ਵੱਲੋਂ ਸਿੱਖਾਂ ਤੇ ਕੀਤੇ ਜਾ ਰਹੇ ਜੁਲਮੋ ਤਸ਼ੱਦਦ ਬਾਰੇ ਦੱਸ ਕੇ ਉਨ੍ਹਾਂ ਨੂੰ ਅਜਿਹੀਆਂ ਕਾਰਵਾਈਆਂ ਰੋਕਣ ਲਈ 10 ਨਵੰਬਰ ਨੂੰ ਦਮਦਮਾ ਸਾਹਿਬ ਦੇ ਸਰਬੱਤ ਖਾਲਸਾ ਵਿੱਚ ਪੁੱਜਣ ਦੀ ਅਪੀਲ ਕਰਨਗੇ।

Share Button

Leave a Reply

Your email address will not be published. Required fields are marked *