Sat. Aug 17th, 2019

ਗੁਰਮਖੀ ਦਾ ਬੇਟਾ

ਗੁਰਮਖੀ ਦਾ ਬੇਟਾ

ਆਓ ਅੱਜ ਗੱਲ ਕਰੀਏ ਪੰਜਾਬ ਦੀ ਗਾਇਕੀ ਦੇ ਬਾਰੇ ਵਿੱਚ, ਬਹੁਤ ਸਾਰੇ ਨਾਮਵਾਰ ਕਲਾਕਾਰ ਅੱਜ ਕੱਲ ਸ਼ੋਸਲ ਮੀਡੀਆ ਤੇ ਛਾਏ ਪਏ ਹਨ। ਇੰਨਾ ਵਿੱਚੋ ਬਹੁਤ ਸਾਰੇ ਜੋ ਲੱਚਰ ਸ਼ਾਮਲ ਹਨ ਜਿੰਨਾਂ ਕਲਾਕਾਰ ਨੇ ਪੰਜਾਬ ਦੀ ਜਵਾਨੀ ਨਸ਼ਿਆ ਵੱਲ ਤੋਰ ਦਿੱਤੀ ਹੈ, ਇਨਾ ਲੱਚਰਾਂ ਦੇ ਗਾਏ ਗਲਤ ਗੀਤਾਂ ਨਾਲ ਪੰਜਾਬ ਦਾ ਨੌਜਵਾਨ ਆਪਣੇ ਵਿਰਸੇ ਨਾਲੋਂ ਟੁੱਟਦਾ ਨਜ਼ਰ ਆ ਰਿਹਾ ਹੈ, ਕਿਤੇ ਬੰਬਾਂ ਦੀ ਗੱਲਾਂ ਕਿਤੇ ਗੰਨਾਂ ਦੀ ਗੱਲ ਤੇ ਹੋਰ ਜਿਵੇਂ ਸਰਾਬ,ਚਿੱਟਾ ਤੇ ਭੰਗ ਆਦਿ ਸ਼ਾਮਲ ਹਨ। ਜਿੱਥੇ ਇਹ ਵਿਕਾਊ ਤੇ ਮਰੀ ਜ਼ਮੀਰ ਵਾਲੇ ਲੋਕ ਪੰਜਾਬੀ ਮਾਂ ਬੋਲੀ ਦਾ ਘਾਣ ਕਰ ਰਹੇ ਆ, ਉੱਥੇ ਕੁਝ ਕੁ ਸਿਆਣੇ ਤੇ ਸੂਝਵਾਨ ਕਲਾਕਾਰ ਪੰਜਾਬੀ ਮਾਂ ਬੋਲੀ ਨੂੰ ਆਪਣੀ ਮਾਂ ਸਮਝਦੇ ਹੋਏ ਤੇ ਆਪਣੇ ਸੱਭਿਆਚਾਰ ਤੇ ਵਿਰਸੇ ਦੀ ਸੇਵਾ ਕਰ ਰਹੇ ਹਨ, ਇੰਨਾ ਕਲਾਕਾਰਾ ਵਿੱਚੋ ਇੱਕ ਕਲਾਕਾਰ ਹੈ ,
ਸਤਿੰਦਰ ਸਰਤਾਜ਼, ਜਿਸ ਦਾ ਹੁਣੇ ਹੁਣੇ ਨਵਾਂ ਗੀਤ ਰਿਲੀਜ਼ ਹੋਇਆ ਹੈ, ਗੁਰਮਖੀ ਦਾ ਬੇਟਾ, ਜੋ ਕੇ ਸਾਡੇ ਆਉਣ ਵਾਲੇ ਬੱਚਿਆ ਲਈ ਬਹੁਤ ਵਧੀਆ ਤੇ ਢੁਕਵਾਂ ਸੁਨੇਹਾ ਸਾਬਤ ਹੋਵੇਗਾ । ਜਿੱਥੇ ਹਰ ਸਮੇਂ ਕੋਈ ਚੰਗਾ ਕਾਰਜ਼ ਕਰ ਰਿਹਾ ਹੈ ਤਾਂ ਉਸ ਦੀ ਪ੍ਰਸੰਸਾ ਕਰਨੀ ਜਰੂਰੀ ਬਣਦੀ ਹੈ ਤਾਂ ਕੇ ਅੱਗੇ ਵਾਸਤੇ ਇਹੋ ਜਿਹੇ ਜਵਾਨੀ ਨੂੰ ਸੇਧ ਦੇਣ ਵਾਲੇ ਗੀਤ ਲੈ ਕੇ ਦਰਸ਼ਕਾਂ ਦੀ ਕੁਚਿਹਰੀ ਵਿੱਚ ਸ਼ਾਮਲ ਹੁੰਦਾ ਰਹੇ ,ਸਾਡੇ ਸਮਾਜ ਨੂੰ ਵਧੀਆ ਤੇ ਸਚਿਆਰਾ ਸੁਨੇਹਾ ਮਿਲਦਾ ਰਹੇ।
ਜਿਸ ਵਿੱਚ ਪਾਣੀਆ ਦੀ ਗੱਲ ਹੋਵੇ ਪੰਜਾਂ ਦਰਿਆਵਾ ਦੀ ਗੱਲ ਹੋਵੇ, ਸਾਡੇ ਗੁਰੂਆ ਦੀ ਉਚਾਰਨ ਕੀਤੀ, ਗੁਰਮਖੀ ਲਿੱਪੀ ,ਦੀ ਗੱਲ ਹੋਵੇ ਇਸ ਤਰਾਂ ਦੇ ਸੁਨੇਹੇ ਮਿਲਦੇ ਰਹਿਣਗੇ ਤਾਂ ਸਾਡੀ ਪੰਜਾਬ ਦੀ ਜਵਾਨੀ ਕੁਰਹੇ ਪੈਣ ਤੋਂ ਬਚੀ ਰਹੇਗੀ।

ਸੁਖਚੈਨ ਸਿੰਘ

ਠੱਠੀ ਭਾੲਈ, (uae)
00971527632924

Leave a Reply

Your email address will not be published. Required fields are marked *

%d bloggers like this: