ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 19, 2020

ਗੁਰਬਾਣੀ ਦੀ ਸ਼ੁੱਧਤਾ ਵਿਚ ਮਿਲਾਵਟ ਕਰਣ ਲਈ ਗੁਰੂ ਸਾਹਿਬ ਜੀ ਦੇ ਪੁਰਾਤਨ ਸਰੁਪ ਖੁਰਦ-ਬੁਰਦ ਕੀਤੇ ਜਾ ਰਹੇ ਹਨ: ਤਰਸੇਮ ਸਿੰਘ

ਗੁਰਬਾਣੀ ਦੀ ਸ਼ੁੱਧਤਾ ਵਿਚ ਮਿਲਾਵਟ ਕਰਣ ਲਈ ਗੁਰੂ ਸਾਹਿਬ ਜੀ ਦੇ ਪੁਰਾਤਨ ਸਰੁਪ ਖੁਰਦ-ਬੁਰਦ ਕੀਤੇ ਜਾ ਰਹੇ ਹਨ: ਤਰਸੇਮ ਸਿੰਘ

ਨਵੀਂ ਦਿੱਲੀ 17 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਨੂੰ ਕਿਸੇ ਸਾਜਿਸ਼ ਤਹਿਤ ਖੁਰਦ-ਬੁਰਦ ਕੀਤਾ ਜਾ ਰਿਹਾ ਹੈ ਤੇ ਇਸਦੇ ਪਿੱਛੇ ਪੰਥ ਵਿਰੋਧੀ ਤਾਕਤਾਂ ਦਾ ਹੱਥ ਨਜਰ ਆ ਰਿਹਾ ਹੈ ਜੋ ਕਿ ਸਿੱਖ ਕੌਮ ਦੇ ਆਣ ਵਾਲੇ ਸਮੇਂ ਲਈ ਬਹੁਤ ਘਾਤਕ ਸਾਬਿਤ ਹੋ ਸਕਦਾ ਹੈ ਇਨ੍ਹਾਂ ਸ਼ਬਦਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਤਰਸੇਮ ਸਿੰਘ ਨੇ ਕਿਹਾ ਕਿ ਕ੍ਰਿਪਾ ਕਰਕੇ ਕੌਮ ਅੰਦਰ ਕਿਸੇ ਕੋਲ ਵੀ ਗੁਰੁ ਸਾਹਿਬ ਜੀ ਦੇ ਬਿਰਧ ਸਰੂਪ ਹਨ ਉਨ੍ਹਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖਿਆ ਜਾਏ । ਕਿਸੇ ਵੀ ਪੁਰਾਤਨ ਅਤੇ ਨਵੀਨ ਸਰੂਪ ਨੂੰ ਸਸਕਾਰ ਕਰਨ ਲਈ ਜ਼ੇਕਰ ਕੋਈ ਵੀ ਮੰਗ ਕਰੇ ਉਨ੍ਹਾਂ ਨੂੰ ਨਾ ਦੇਵੋ।

ਜੇਕਰ ਕੋਈ ਤੁਹਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰੇ ਤਾਂ ਪੰਥਕ ਜੱਥੇਬੰਦੀਆਂ ਅਤੇ ਪੁਲਿਸ ਦੀ ਮਦਦ ਲਈ ਜਾਏ ਕਿਉਕਿਂ ਇਸ ਮਾਮਲੇ ਵਿੱਚ ਇਕ ਵੱਡੀ ਖੂਫੀਆ ਸਾਜਿਸ਼ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ, ਜਿਸ ਤੋਂ ਸਾਵਧਾਨ ਹੋਣ ਦੀ ਲੋੜ ਹੈ । ਉਨ੍ਹਾਂ ਕਿਹਾ ਕੀ ਪੁਰਾਤਨ ਸਰੂਪਾਂ ਨੂੰ ਬਿਰਧ ਕਹਿ ਕੇ ਜਾਣਬੁਝ ਕੇ ਸਾਜ਼ਿਸ਼ ਤਹਿਤ ਹਟਾਏ ਜਾ ਰਹੇ ਹਨ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਦੀ ਬਿਰਧ ਨਹੀ ਹੁੰਦੇ ਗੁਰਬਾਣੀ ਸਦਾ ਸਦਾ ਲਈ ਇਕਸਾਰ ਨਵੀਨ ਹੈ ।

ਉਨ੍ਹਾਂ ਦਸਿਆ ਕਿ ਕਿਸੇ ਪੱਤਰੇ ਦਾ ਕੋਈ ਕੋਨਾ ਭੁਰ ਜਾਣ ਨਾਲ ਜਾਂ ਜਿਲਦ ਵਿੱਚ ਕੋਈ ਨੁਕਸ ਪੈਣ ਨਾਲ ਬੀੜ ਨੂੰ ਖੰਡਿਤ ਹੋਈ ਸਮਝ ਲੈਣਾਂ ਨਿਰੋਲ ਭਰਮ ਹੈ ਉਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਨਾ ਸਮਝੋ ਕਿ ਇਹ ਖੰਡਿਤ ਹੋ ਗਈ ਹੈ । ਬਾਣੀ ਪੜਦੇ ਸਮੇਂ ਪੱਤਰੇ ਨੂੰ ਉਥੱਲਣ ਲਈ ਬੜੇ ਪਿਆਰ ਨਾਲ ਦੋਹਾਂ ਹੱਥਾਂ ਦੀ ਵਰਤੋਂ ਕਰੋ ਤਾਂਕਿ ਪੱਤਰੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਕ੍ਰਿਪਾ ਕਰਕੇ ਗੁਰੂ ਸਾਹਿਬ ਜੀ ਲਈ ਹਰ ਪ੍ਰਕਾਰ ਦੀ ਆਪ ਸੇਵਾ ਕਰੋ ਜੀ ਕਿਸੇ ਤੇ ਵੀ ਭਰੋਸਾ ਨਾ ਕਰੋ । ਸਰੂਪਾਂ ਦੇ ਸਸਕਾਰ ਕਰਨ ਦੇ ਬਹਾਨੇ ਬਹੁਰੂਪੀਆਂ ਵੱਲੋਂ ਇਹ ਵਾਪਾਰ ਦਾ ਠੱਗੀ-ਠੋਰਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਿੱਖ ਇਤਿਹਾਸ ਵਿੱਚ ਮਿਲਾਵਟ ਹੋਣ ਵਾਂਗੂੰ ਗੁਰਬਾਣੀ ਦੀ ਸ਼ੁੱਧਤਾ ਦੀ ਸੰਭਾਲ ਖਤਰੇ ਵਿੱਚ ਪਾਉਣਾਂ ਹੋਵੇਗਾ।

ਉਨ੍ਹਾਂ ਕਿਹਾ ਕਿ ਦੁਸ਼ਮਣ ਜਮਾਤ ਪਹਿਲਾਂ ਹੀ ਇਤਿਹਾਸ ਵਿਚ ਬਹੁਤ ਭੰਬਲਭੁੱਸੇ ਪਾ ਰਹੀ ਹੈ ਜਿਸ ਬਾਰੇ ਨਿਤ ਨਵੀਆਂ ਖਬਰਾਂ ਗਾਹੇ ਬਗਾਹੇ ਮਿਲਦੀਆਂ ਰਹਿੰਦੀਆਂ ਹਨ ਇਸ ਲਈ ਬੇਨਤੀ ਹੈ ਕਿ ਬਿਰਧ ਸਰੂਪ ਆਪਣੇ ਪਾਸ ਸੰਭਾਲ ਕੇ ਰੱਖੋ ਜੀ ਕੋਈ ਭਾਵੇਂ ਕਿਤਨਾ ਵੀ ਜੋਰ ਲਾ ਲਵੇ ਅਪਣੇ ਕੋਲ ਪਏ ਪੁਰਾਤਨ ਸਰੁਪ ਕਿਸੇ ਵੀ ਹਾਲਾਤ ਵਿਚ ਕਿਸੇ ਨੂੰ ਨਾ ਦੇ ਕੇ ਅਪਣੀ ਜਿੰੰਮੇਵਾਰੀ ਨਿਭਾਵੋ ਜਿਸ ਨਾਲ ਗੁਰਬਾਣੀ ਅੰਦਰ ਮਿਲਾਵਟ ਕਰਨ ਦੀ ਚਾਲਾਂ ਨੂੰ ਠਲ ਪਾਈ ਜਾ ਸਕੇ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: