ਗੁਰਬਾਣੀ ਦੀ ਬੇਅਦਬੀ ਦੇ ਵਿਰੁੱਧ ਰੋਸ ਮਾਰਚ ਨੂੰ ਰੋਕਣਾ ਅਨੈਤਿਕ ਅਤੇ ਗੈਰ-ਕਾਨੂਨੀ : ਪੰਥਕ ਤਾਲਮੇਲ ਸੰਗਠਨ

ss1

ਗੁਰਬਾਣੀ ਦੀ ਬੇਅਦਬੀ ਦੇ ਵਿਰੁੱਧ ਰੋਸ ਮਾਰਚ ਨੂੰ ਰੋਕਣਾ ਅਨੈਤਿਕ ਅਤੇ ਗੈਰ-ਕਾਨੂਨੀ : ਪੰਥਕ ਤਾਲਮੇਲ ਸੰਗਠਨ

VLUU L100, M100 / Samsung L100, M100
VLUU L100, M100 / Samsung L100, M100

ਸ੍ਰੀ ਅਨੰਦਪੁਰ ਸਾਹਿਬ, 16 ਜੁਲਾਈ (ਸੁਰਿੰਦਰ ਸਿੰਘ ਸੋਨੀ): ਗੁਰਬਾਣੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਵਿਰੁੱਧ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਸਿੱਖ ਸੰਸਥਾਵਾਂ ਵਲੋਂ ਉਲੀਕਿਆ ਰੋਸ ਮਾਰਚ ਕਾਨੂੰਨੀ ਹੈ। ਪੀੜ੍ਹਤ ਧਿਰ ਨੂੰ ਨੈਤਿਕ ਅਧਿਕਾਰ ਹੈ ਕਿ ਸਰਕਾਰ ਵਲੋਂ ਹੋ ਰਹੀ ਬੇਇਨਸਾਫੀ ਦਾ ਸੱਚ ਸੰਸਾਰ ਸਾਹਮਣੇ ਰੱਖੇ। ਪਰ ਲਗਾਤਾਰ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹੇ ਕਰਨ ਦੀ ਥਾਂ ਸਿੱਖ ਸੰਗਤਾਂ ਨੂੰ ਦਬਾਇਆ ਜਾ ਰਿਹਾ ਹੈ। ਪੁਲਿਸ ਜ਼ਬਰ -ਜੁਲਮ ਨਾਲ ਨੌਜਵਾਨ ਸ਼ਹੀਦ ਹੋਏ ਹਨ ਅਤੇ ਨਕਾਰਾ ਹੋਏ ਹਨ। ਜੋ ਕਿ ਗੈਰ-ਸੰਵਿਧਾਨਕ ਹੈ। 17 ਜੁਲਾਈ ਨੂੰ ਭਗਤਾ ਭਾਈ ਕਾ ਤੋਂ ਬਰਗਾੜੀ ਤੱਕ ਕੱਢੇ ਜਾਣ ਵਾਲੇ ਸ਼ਾਂਤਮਈ ਰੋਸ ਮਾਰਚ ਨੂੰ ਅਸਫਲ ਕਰਨ ਲਈ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਜ਼ਖਮਾਂ’ਤੇ ਲੂਣ ਛਿੜਕਣ ਦੇ ਤੁਲ ਹੈ। ਸਿੱਖ ਸਿਆਸੀ ਆਗੂਆਂ ਤੋਂ ਇਲਾਵਾ ਸਤਿਕਾਰਤ ਅਰਦਾਸੀਏ, ਰਾਗੀ ਤੇ ਢਾਡੀਆਂ ਨੂੰ ਪਰੇਸ਼ਾਨ ਅਤੇ ਗ੍ਰਿਫਤਾਰ ਕਰਨ ਦੀਆਂ ਕਾਰਵਾਈਆਂ ਸਰਕਾਰ ਦੀ ਬੁਖਲਾਹਟ ਦੀ ਤਸਵੀਰ ਹੈ। ਜਦ ਕਿ ਸਫਲ ਸਰਕਾਰਾਂ ਨੇ ਜਨਤਾ ਦੇ ਦੁੱਖ ਦਰਦ ਨੂੰ ਸਮਝਣਾ ਹੁੰਦਾ ਹੈ ਅਤੇ ਨਿਆਂ ਦੇਣਾ ਹੁੰਦਾ ਹੈ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਧਾਰਮਿਕ ਸੰਸਥਾਵਾਂ ਦੇ ਸਾਂਝੇ ਮੰਚ ਦੀ ਕੋਰ ਕਮੇਟੀ ਨੇ ਗ੍ਰਿਫਤਾਰੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦਾ ਅਜਿਹਾ ਵਤੀਰਾ ਸਿੱਖਾਂ ਅੰਦਰ ਹੋਰ ਰੋਸ ਪ੍ਰਚੰਡ ਕਰ ਰਿਹਾ ਹੈ। ਪੰਥਕ ਤਾਲਮੇਲ ਸੰਗਠਨ ਨੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੀਆਂ ਸ਼ਖਸੀਅਤਾਂ ਅਤੇ ਸੰਗਤਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਗੁਰਬਾਣੀ ਪਾਠ ਦੇ ਭੋਗ ਪੂਰੇ ਸਤਿਕਾਰ ਤੇ ਮਰਯਾਦਾ ਨਾਲ ਪਾਏ ਜਾਣ ਦਾ ਮਾਹੌਲ ਸਿਰਜ ਕੇ ਸ਼ਾਂਤਮਈ ਮਾਰਚ ਪੂਰੀ ਸੁਰੱਖਿਆ ਦੇ ਕੇ ਸਿਰੇ ਚੜ੍ਹਾਇਆ ਜਾਵੇ।

Share Button

Leave a Reply

Your email address will not be published. Required fields are marked *