ਗੁਰਬਾਣੀ ਅਤੇ ਸਿੱਖ ਗੁਰੂ ਸਾਹਿਬਾਨ ਬਾਰੇ ਬੋਲਣ ਤੇ ਸਾਧ ਨਰਾਇਣ ਦਾਸ ਤੇ ਹੋਇਆ ਪਰਚਾ ਦਰਜ

ss1

ਗੁਰਬਾਣੀ ਅਤੇ ਸਿੱਖ ਗੁਰੂ ਸਾਹਿਬਾਨ ਬਾਰੇ ਬੋਲਣ ਤੇ ਸਾਧ ਨਰਾਇਣ ਦਾਸ ਤੇ ਹੋਇਆ ਪਰਚਾ ਦਰਜ

ਸਿੱਖਾਂ ਨੇ ਆਪਣੇ ‘ਤੇ ਬਹੁਤ ਤਸੀਹੇ ਝੱਲੇ ਹਨ। ਹੁਣ ਵੀ ਆਪਣੀ ਹੋਂਦ ਨੂੰ ਲੈ ਕੇ ਸਿੱਖਾਂ ਨੂੰ ਜੰਗ ਲੜਨੀ ਪੈ ਰਹੀ ਹੈ। ਜਿਸ ਦੇਸ਼ ਦੇ ਲੋਕਾਂ ਦੀ ਰਾਖੀ ਲਈ ਸਿੱਖਾਂ ਅਤੇ ਸਿੱਖਾਂ ਦੇ ਗੁਰੂਆਂ ਨੇ ਆਪਣਾ ਆਪ ਵਾਰ ਦਿੱਤਾ ਓਹਨਾਂ ਖਿਲਾਫ਼ ਮੁੜ ਕੂੜ ਚਰਚਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਿਖਾਈ ਦੇ ਰਿਹਾ ਇੱਕ ਸਾਧ ਜਿਸ ਦਾ ਨਾਮ ਨਾਰਾਇਣ ਦਾਸ ਹੈ। ਨਰਾਇਣ ਦਾਸ ਆਪਣੀ ਸੰਗਤ ਨੂੰ ਗਿਆਨ ਦੇ ਰਿਹਾ ਹੈ।ਸੰਗਤ ਨਾਲ ਬਚਣ ਕਰਦਿਆਂ ਉਸਦੇ ਮੂੰਹ ‘ਚੋ ਅਜਿਹੇ ਸ਼ਬਦ ਬਾਹਰ ਆ ਜਾਂਦੇ ਹਨ ਜਿਸ ਦਾ ਹਰ ਪਾਸਿਓਂ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇਹ ਵਿਰੋਧ ਜਾਇਜ਼ ਵੀ ਹੈ। ਕਿਓਂਕਿ ਨਰਾਇਣ ਦਾਸ ਦੇ ਮੂੰਹੋਂ ਸਿੱਖਾਂ ਦੇ ਗੁਰੂਆਂ ਖਿਲਾਫ਼ ਗਲਤ ਸ਼ਬਦ ਬਾਹਰ ਆਏ ਹ
ਜਿਸ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਮੂਚੇ ਸਿੱਖ ਪੰਥ ਸਮੇਤ ਹੋਰ ਧਰਮ ਦੇ ਲੋਕਾਂ ਦੇ ਵੀ ਸੀਸ ਝੁਕਦੇ ਹਨ, ਨਾਰਾਇਣ ਦਾਸ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ ਬਾਣੀ ਗ਼ਲਤ ਹੈ। ਸਾਧ ਨਰਾਇਣ ਦਾਸ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤਾਂ ਦੀ ਬਾਣੀ ਗਲਤ ਲਿਖੀ ਗਈ ਹੈ। ਸਾਧ ਅਨੁਸਾਰ ਬਾਣੀ ਗਲਤ ਲਿਖਣ ਦੀ ਸਿੱਖਾਂ ਨੂੰ ਸਜ਼ਾ ਵੀ ਮਿਲੀ ਹੈਅਤੇ ਉਹ ਸਜ਼ਾ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੂੰ ਮਿਲੀ ਹੈ। ਜਿਹਨਾਂ ਨੂੰ ਤੱਤੀ ਤਵੀਂ ‘ਤੇ ਬੈਠਾ ਕੇ ਉਹਨਾਂ ਦੇ ਸਿਰ ‘ਚ ਮੱਚਦਾ ਰੇਤਾ ਪਾਇਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੂੰ ਭਗਤਾਂ ਦੀ ਹੀ ਬਦ-ਦੁਆ ਲੱਗੀ ਹੈ। ਇੱਕ ਵਾਰ ਤੁਹਾਨੂੰ ਵੀਂ ਇਹ ਵੀਡੀਓ ਦਿਖਾਉਣੇ ਹਾਂ ਜਿਸ ‘ਚ ਨਾਰਾਇਣ ਦਾਸ ਨੇ ਇਹ ਜ਼ਹਿਰ ਉਗਲਿਆ ਹੈ।
ਹੁਣ ਇਹ ਵੀਡੀਓ ਦੇਖਣ ਤੋਂ ਬਾਅਦ ਜ਼ਾਹਿਰ ਜਿਹੀ ਗੱਲ ਹੈ ਕੇ ਸਮੁੱਚੇ ਸਿੱਖ ਪੰਥ ‘ਚ ਰੋਸ ਦੀ ਲਹਿਰ ਜਾਗ ਉੱਠੀ ਹੈ।ਆਖਿਰ ਸਿੱਖ ਗੁਰੂਆਂ ਬਾਰੇ ਜਿਨ੍ਹਾਂ ਨੂੰ ਪੂਰੀ ਦੁਨੀਆਂ ‘ਚ ਸਿੱਖ ਅਤੇ ਗੈਰ ਧਰਮ ਦੇ ਲੋਕ ਵੀਂ ਆਪਣਾ ਗੁਰੂ ਮੰਨਦੇ ਹਨ, ਉਹਨਾਂ ਬਾਰੇ ਕੋਈ ਸਾਧ ਇੰਝ ਕਿਵੇਂ ਬੋਲ ਸਕਦਾ ਹੈ। ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ‘ਚ ਕੇ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਨਾਰਾਇਣ ਦਾਸ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ ਹੈ। ਨਰਾਇਣ ਦਾਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਨਾਰਾਇਣ ਦਸ ਖਿਲਾਫ਼ ਕਾਰਵਾਈ ਨਾ ਹੋਣ ‘ਤੇ ਇਸਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।
ਹੁਣ ਇਹ ਮੁੱਦਾ ਕਿੰਨਾ ਭੜਕ ਗਿਆ ਹੈ ਇਸਦਾ ਅੰਦਾਜ਼ਾ ਤੁਸੀਂ ਵੀ ਲਗਾ ਸਕਦੇ ਹੋ। ਜਿਥੇ ਪੂਰੇ ਦੇਸ਼ ਚ ਸਿੱਖ ਜਥੇਬੰਦੀਆਂ ਅਤੇ ਹੋਰਜਿਨ੍ਹਾਂ ਨੂੰ ਵੀ ਇਸਦੀ ਜਾਣਕਾਰੀ ਮਿਲੀ ਰਹੀ ਹੈ ਓਥੇ ਓਥੇ ਰੋਸ ਦੀ ਲਹਿਰ ਦੌੜ ਗਈ ਹੈ। ਸਾਧ ਨਾਰਾਇਣ ਦਾਸ ਖਿਲਾਫ਼ ਕਾਰਵਾਈ ਕਰਨ ਦੀ ਮੰਗ ਹੋ ਰਹੀ ਹੈ।ਪੁਲਿਸ ਵੱਲੋਂ ਵੀ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਇਹ ਹੋਵੇਗੀ ਕਿ ਭਖਿਆ ਹੋਇਆ ਇਹ ਮਾਮਲਾ ਅੱਗੇ ਜਾ ਕੇ ਕੀ ਮੋੜ ਲੈਂਦਾ ਹੈ ਅਤੇ ਪੁਲਿਸ ਕਾਰਵਾਈ ਵਿੱਚ ਇਸਦਾ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ।

Share Button

Leave a Reply

Your email address will not be published. Required fields are marked *