ਗੁਰਪ੍ਰਤਾਪ ਸਿੰਘ ਪਲਾਸੌਰ ਨੇ ਲੋੜਵੰਦ ਲੜਕੀ ਨੂੰ ਵਿਆਹ ਮੌਕੇ ਸ਼ਗਨ ਦਿੱਤਾ

ss1

ਗੁਰਪ੍ਰਤਾਪ ਸਿੰਘ ਪਲਾਸੌਰ ਨੇ ਲੋੜਵੰਦ ਲੜਕੀ ਨੂੰ ਵਿਆਹ ਮੌਕੇ ਸ਼ਗਨ ਦਿੱਤਾ

18-26
ਝਬਾਲ 17 ਮਈ (ਹਰਪ੍ਰੀਤ ਸਿੰਘ ਝਬਾਲ): ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਲੋੜਵੰਦ ਅਤੇ ਦਲਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਦੇਣ ਦੀ ਉਨ੍ਹਾਂ ਵੱਲੋਂ ਅਰੰਭ ਕੀਤੀ ਗਈ ਰਵਾਇਤ ਜਾਰੀ ਰੱਖੀ ਜਾਵੇਗੀ। ਇਹ ਪ੍ਰਗਟਾਵਾ ਉੱਘੇ ਸਮਾਜ ਸੇਵੀ ਅਤੇ ਪ੍ਰਮੁੱਖ ਕਾਂਗਰਸੀ ਨੇਤਾ ਗੁਰਪ੍ਰਤਾਪ ਸਿੰਘ ਪਲਾਸੌਰ ਨੇ ਪਿੰਡ ਭੋਜੀਆਂ ਵਿਖੇ ਨਿੰਮਾ ਸਿੰਘ ਦੀ ਧੀ ਸੁਮਨ ਦੀ ਸਾਦੀ ਮੌਕੇ ਉਸਨੂੰ 51 ਸੌ ਰੁਪਏ ਦਾ ਸਗਨ ਭੇਂਟ ਕਰਦਿਆਂ ਕੀਤਾ। ਪਲਾਸੌਰ ਨੇ ਆਖਿਆ ਕਿ ਸੂਬਾ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਅਤੇ ਇਸ ਸਰਕਾਰ ਨੇ ਕੀਤੇ ਗਏ ਵਾਦਿਆਂ ਅਨੁਸਾਰ ਕਿਸੇ ਵੀ ਵਰਗ ਨੂੰ ਕੋਈ ਵੀ ਸਹੂਲਤ ਨਹੀ ਦਿੱਤੀ । ਉਨ੍ਹਾਂ ਆਖਿਆ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਮੌਕੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਸ਼ਗਨ ਤੋਂ ਕਈ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਲੜਕੀਆਂ ਉਕਤ ਸ਼ਗਨ ਤੋਂ ਵਾਂਝੀਆਂ ਹਨ, ਜਦੋਂ ਕਿ ਬਜੁਰਗ ਲੋਕਾਂ ਨੂੰ ਸਰਕਾਰੀ ਦਫਤਰਾਂ ’ਚ ਪੈਨਸ਼ਨਾਂ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ। ਪਲਾਸੌਰ ਨੇ ਆਖਿਆ ਕਿ 2017 ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਨਣਾ ਤੈਅ ਕਿਉਂਕਿ ਪੰਜਾਬ ਵਾਸੀ ਸੂਬੇ ਦੀ ਨਿਕੰਮੀ ਸਰਕਾਰ ਦਾ ਤਖਤਾ ਪਲਟਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਹਰਭਾਲ ਸਿੰਘ, ਨਿੰਦਰ ਸਿੰਘ ਬੋਰਾਂ ਵਾਲੇ, ਸੁੱਖਾ ਸਿੰਘ, ਕਾਲਾ ਸਿੰਘ ਸਰਪੰਚ, ਗਿਆਨ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *