Mon. May 27th, 2019

ਗੁਰਪਿੰਦਰ ਡਾਇਰੈਕਟਰ ਦੇ ਨਾਲ-ਨਾਲ ਇਕ ਚੰਗੇ ਐਕਟਰ ਵਜੋਂ ਸੇਵਾ ਨਿਭਾਅ ਰਿਹੈ

ਗੁਰਪਿੰਦਰ ਡਾਇਰੈਕਟਰ ਦੇ ਨਾਲ-ਨਾਲ ਇਕ ਚੰਗੇ ਐਕਟਰ ਵਜੋਂ ਸੇਵਾ ਨਿਭਾਅ ਰਿਹੈ

ਅੰਮ੍ਰਿਤਸਰ (ਕੰਵਲਜੀਤ ਕੌਰ)- ਸੰਗੀਤ ਇਕ ਐਸੀ ਚੀਜ਼ ਹੈ, ਜਿਸ ਨੂੰ ਸੁਣ ਕੇ ਬਿਮਾਰ ਵਿਅਕਤੀ ਵੀ ਠੀਕ ਹੋ ਜਾਂਦਾ ਹੈ। ਸੰਗੀਤ ਦੀਆਂ ਮਿੱਠੀਆਂ ਧੁੰਨਾ ਹਰ ਇਕ ਨੂੰ ਨੱਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਪੰਜਾਬੀ ਸੰਗੀਤ ਖੇਤਰ ‘ਚ ਅਜਿਹਾ ਹੀ ਇਕ ਨੋਜ਼ਵਾਨ ਗੁਰਪਿੰਦਰ ਸਿੰਘ ਹੈ, ਜੋ ਡਾਇਰੈਕਟ ਦੇ ਨਾਲ-ਨਾਲ ਇਕ ਚੰਗਾ ਐਕਟਰ ਵੀ ਹੈ। ਗੁਰਪਿੰਦਰ ਸਿੰਘ ਨੂੰ ਵੀਡੀਓ ਡਾਇਰੈਕਟ ਦਾ ਸੌਂਕ ਬਚਪਨ ਵਿਚ ਹੀ ਪੈ ਗਿਆ ਸੀ ਅਤੇ ਉਹ ਹੁਣ ਤੱਕ 5-6 ਦੇ ਕਰੀਬ ਵੀਡੀਓ ਕਰ ਚੁੱਕਾ ਹੈ। ਗੁਰਪਿੰਦਰ ਸਿੰਘ ਨੇ ਇਕ ਮੁਲਾਕਾਤ ਦੋਰਾਨ ਦੱਸਿਆਂ ਕਿ ਉਸ ਨੇ ਸੱਭਿਆਚਾਰਕ ਗੀਤਾਂ ਦੀ ਵੀਡੀਓ ਡਾਇਰੈਕਟ ਕਰਨ ਦੇ ਨਾਲ-ਨਾਲ ਉਹ ਇਕ ਛੋਂਟ ਫਿਲਮ ਵੀ ਕਰ ਚੁੱਕਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਜਲਦ ਹੋਰ ਵੀਡੀਓਜ਼ ਲੈ ਕੇ ਜਨਤਾ ਦੀ ਕਚਹਿਰੀ ‘ਚ ਹਾਜ਼ਰ ਹੋਵੇਗਾ। ਡਾਇਰੈਕਟਰ ਅਤੇ ਐਕਟਰ ਗੁਰਪਿੰਦਰ ਸਿੰਘ ਨੇ ਥੋੜੇ ਹੀ ਸਮੇਂ ਵਿਚ ਦਰਸ਼ਕਾਂ ਦੇ ਦਿਲਾਂ ‘ਚ ਇਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦਾ ਸੁਪਨਾ ਹੈ ਕਿ ਉਹ ਭਵਿੱਖ ਵਿਚ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਚੰਗੇ ਗੀਤਾਂ ਦੀ ਹੀ ਵੀਡੀਓਜ਼ ਕਰਨ ਹੀ ਤਰਜ਼ੀਹ ਦੇਣਗੇ, ਜੋ ਪੂਰੇ ਪਰਿਵਾਰ ‘ਚ ਬੈਠ ਕੇ ਵੇਖਣ ਅਤੇ ਸੁਨਣ ਯੋਗ ਹੋਵੇ। ਗੁਰਪਿੰਦਰ ਸਿੰਘ ਨੇ ਕਿਹਾ ਕਿ ਉਹ ਪ੍ਰੋਫੈਸ਼ਨਲ ਗਾਇਕੀ ਦੇ ਨਾਲ-ਨਾਲ ਧਾਰਮਿਕ ਗੀਤ ਵੀ ਰਲੀਜ਼ ਕਰੇਗਾ। ਆਉਣ ਵਾਲੇ ਸਮੇਂ ਵਿਚ ਗੁਰਪਿੰਦਰ ਸਿੰਘ ਦਾ ਨਾਮ ਆਪਣੀ ਮਿਹਨਤ ਸਦਕਾ ਇਕ ਚੰਗੇ ਡਾਇਰੈਕਟਰਾਂ ਅਤੇ ਐਕਟਰਾਂ ਦੀ ਸੂਚੀ ‘ਚ ਸ਼ਾਮਿਲ ਹੋਵੇਗਾ।

Leave a Reply

Your email address will not be published. Required fields are marked *

%d bloggers like this: