ਗੁਰਦੁਆਰੇ ‘ਚ ਨਤਮਸਤਕ ਕੈਨੇਡੀਅਨ ਫੌਜ

ss1

ਗੁਰਦੁਆਰੇ ‘ਚ ਨਤਮਸਤਕ ਕੈਨੇਡੀਅਨ ਫੌਜ

world-580x349

ਕੈਨੇਡਾ ਦੇ ਗੁਰਦੁਆਰਾ ਸਿੰਘ ਸਭਾ, ਸਕਾਰਬਰੋ ਵਿੱਚ 7ਵੀਂ ਟੋਰਾਂਟੋ ਰੈਜੀਮੈਂਟ ਦੇ 200 ਤੋਂ ਵੱਧ ਫੌਜੀ ਜਵਾਨ ਨਤਮਸਤਕ ਹੋਏ। ਇਸ ਮੌਕੇ ਕੈਨੇਡਾ ਦੇ ਸ਼ਹੀਦ ਸਿਪਾਹੀਆਂ ਨੂੰ ਯਾਦ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ ਸੀ। ਇਸ ਸਮਾਗਮ ਵਿੱਚ ਵਿਸ਼ਵ ਯੁੱਧ ਸਮੇਤ ਦੇਸ਼ ਖਾਤਰ ਲੜੀ ਗਈ ਹਰੇਕ ਜੰਗ ਵਿੱਚ ਕੈਨੇਡਾ ਦੇ ਸ਼ਹੀਦ ਸਿਪਾਹੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇਸ ਮੌਕੇ ਸ਼ਹੀਦ ਸਿੱਖ ਸਿਪਾਹੀਆਂ ਦੀਆਂ ਤਸਵੀਰਾਂ ਵਾਲੇ ਪੋਸਟਰ ਵੀ ਲਾਏ ਗਏ ਜੋ ਦੂਜੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋ ਗਏ ਸਨ। ਫੌਜੀ ਜਵਾਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਵੀ ਮਾਣਿਆ ਤੇ ਅਰਦਾਸ ਵਿੱਚ ਸ਼ਾਮਲ ਹੋਣ ਉਪਰੰਤ ਲੰਗਰ ਵੀ ਛਕਿਆ। ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।

Share Button

Leave a Reply

Your email address will not be published. Required fields are marked *