ਗੁਰਦੁਆਰਿਆਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਰੋਕਣ ਲਈ ਸੁਖਬੀਰ ਹੋਏ ਲਾਮਬੰਦ

ss1

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦਫਤਰ ਵਿੱਚ ਪਾਰਟੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗ ਕਰਕੇ ਗੁਰਦੁਆਰਿਆਂ ਦੀਆਂ ਜ਼ਮੀਨਾਂ ‘ਤੇ ਕਬਜ਼ਿਆਂ ਦੇ ਮਾਮਲੇ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਗੁਰੂ ਘਰਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕਰਾਉਣ ਲੱਗ ਪਈ ਹੈ। ਇਸ ਨੂੰ ਲੈ ਕੇ ਅੱਜ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਬਾਕੀਆਂ ਨਾਲ ਵਿਚਾਰ ਕੀਤਾ।

ਬਠਿੰਡੇ ਨੇੜੇ ਭਾਈ ਰੂਪਾ ਵਿੱਚ ਗੁਰਦੁਆਰੇ ਦੀ 161 ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਗਿਆ ਹੈ। ਹੋਰ ਵੀ 4 ਥਾਵਾਂ ‘ਤੇ ਇਸ ਤਰ੍ਹਾਂ ਕੀਤਾ ਗਿਆ ਹੈ। ਕਾਂਗਰਸ ਦੇ ਐਮਐਲਏ ਹੀ ਕਬਜ਼ੇ ਕਰਵਾ ਰਹੇ ਹਨ। ਜੇ ਇਹੀ ਹਾਲ ਰਿਹਾ ਤਾਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸੰਘਰਸ਼ ਕਰੇਗੀ।

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੇ ਆਰਡਰ ਦਿੱਤੇ ਜਾਣ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ। ਕਰੋੜਾਂ ਰੁਪਏ ਦੇ ਇਸ ਘਪਲੇ ਵਿੱਚ ਰਾਣਾ ਗੁਰਜੀਤ ਸਿੰਘ ਹੀ ਨਹੀਂ ਸਗੋਂ 15 ਕੇਸ ਹੋਰ ਹਨ। ਕਾਂਗਰਸ ਮਹਿੰਗੇ ਭਾਅ ਰੇਤ ਦੀਆਂ ਖੱਡਾਂ ਵੇਚ ਕੇ ਮਨ ਮਰਜ਼ੀ ਨਾਲ ਰੇਤ ਕੱਢਣ ਤੇ ਮਹਿੰਗੇ ਭਾਅ ਵੇਚਣ ਦੀ ਖੁੱਲ੍ਹ ਦਿੱਤੀ ਹੈ ਜਦਕਿ ਲੋਕਾਂ ‘ਤੇ ਪੈਣ ਵਾਲੇ ਭਾਰ ਦੀ ਕੋਈ ਪ੍ਰਵਾਹ ਨਹੀਂ ਕੀਤੀ।

ਇਸੇ ਤਰ੍ਹਾਂ ਹੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿੱਚ ਵੀ ਅਜ਼ਾਰੇਦਾਰੀ ਬਣਾਈ ਗਈ ਹੈ। ਸ਼ਰਾਬ ਦੇ ਭਾਅ ਵਧਾ ਕੇ ਜਨਤਾ ‘ਤੇ ਭਰ ਪਾਇਆ ਗਿਆ ਹੈ। ਕੈਪਟਨ ਸਰਕਾਰ ਦੀਆਂ ਕਰਤੂਤਾਂ ਸਿਰਫ ਦੋ ਮਹੀਨਿਆਂ ਵਿੱਚ ਹੀ ਸਾਹਮਣੇ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਮਾਮਲੇ ਦੀ ਜਾਂਚ ਈਡੀ ਤੋਂ ਕਰਵਾਉਣੀ ਚਾਹੀਦੀ ਹੈ। ਲਾਅ ਐਂਡ ਆਰਡਰ ਦੀ ਹਾਲਤ ਬਾਰੇ ਸੁਖਬੀਰ ਨੇ ਕਿਹਾ ਕਿ ਕਾਨੂੰਨ ਤੇ ਨਿਆਂ ਨਾ ਦੀ ਕੋਈ ਚੀਜ਼ ਪੰਜਾਬ ਵਿੱਚ ਨਹੀਂ ਰਹੀ। ਸੂਬੇ ਵਿੱਚ ਸ਼ਰੇਆਮ ਗੈਂਗਵਾਰ ਹੋ ਰਹੀ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਤੋਂ ਸਾਫ ਹੈ ਕਿ ਸੂਬੇ ਵਿੱਚ ਸਰਕਾਰ ਦਾ ਕੋਈ ਵਜੂਦ ਹੀ ਨਹੀਂ।

Share Button

Leave a Reply

Your email address will not be published. Required fields are marked *