ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫਬਾਰੀ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫਬਾਰੀ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਭਾਰੀ ਬਰਫਬਾਰੀ ਦਰਜ ਕੀਤੀ ਗਈ ਹੈ। ਅੰਦਾਜ਼ੇ ਮੁਤਾਬਕ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਚਾਰ ਤੋਂ ਪੰਜ ਫੁੱਟ ਤਕ ਬਰਫ਼ ਅਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਢਾਈ ਫੁੱਟ ਤਕ ਬਰਫ਼ ਇਕੱਠੀ ਹੋ ਗਈ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰਸੱਟ ਹੇਠ ਆਉਂਦੇ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਕਾਫੀ ਖ਼ਰਾਬ ਚੱਲ ਰਿਹਾ ਹੈ ਅਤੇ ਉਪਰੀ ਪਹਾੜੀ ਇਲਾਕਿਆਂ ਵਿਚ ਵੀ ਭਾਰੀ ਬਰਫ਼ਬਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੋਬਿੰਦਧਾਮ ਤੋਂ ਗੁਰਦੁਆਰਾ ਹੇਮਕੁੰਟ ਸਾਹਿਬ ਤਕ ਛੇ ਕਿਲੋਮੀਟਰ ਰਸਤੇ ਵਾਲਾ ਇਲਾਕਾ ਬਰਫ ਪੈਣ ਨਾਲ ਚਿੱਟੀ ਚਾਦਰ ਵਾਂਗ ਢਕਿਆ ਗਿਆ ਹੈ।
ਸੇਵਾ ਸਿੰਘ ਨੇ ਦੱਸਿਆ ਕਿ ਅਜਿਹੀ ਸਥਿਤੀ ਵਿਚ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਣਾ ਅਸੰਭਵ ਹੈ ਪਰ ਅਨੁਮਾਨ ਹੈ ਕਿ ਉਥੇ ਵੀ ਚਾਰ ਤੋਂ ਪੰਜ ਫੁਟ ਤਕ ਬਰਫ ਪੈ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਤੋਂ ਦੋ ਕਿਲੋਮੀਟਰ ਹੇਠਾਂ ਰਾਮ ਡੂੰਘੀ ਗਲੇਸ਼ੀਅਰ ਤਕ ਦੋ-ਦੋ ਫੁੱਟ ਬਰਫ ਪੈ ਗਈ ਹੈ ਜਦਕਿ ਗੁਰਦੁਆਰਾ ਗੋਬਿੰਦਘਾਟ ਵਿਖੇ ਵੀ ਪਈ ਬਰਫ਼ ਪਿਘਲਣ ਮਗਰੋਂ ਸਥਿਤੀ ਆਮ ਵਾਂਗ ਹੈ।

Share Button

Leave a Reply

Your email address will not be published. Required fields are marked *

%d bloggers like this: