ਗੁਰਦੁਆਰਾ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਕਾਸਤਾਲੂਕੀਓ(ਮਾਨਤੋਵਾ)ਦੀ ਨਵੀਂ ਖਰੀਦੀ ਇਮਾਰਤ ਦੀ ਖੁਸ਼ੀ ਚ ਵਿਸੇਸ਼ ਸਮਾਗਮ ਦਾ ਆਯੋਜਿਨ

ss1

ਗੁਰਦੁਆਰਾ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਕਾਸਤਾਲੂਕੀਓ(ਮਾਨਤੋਵਾ)ਦੀ ਨਵੀਂ ਖਰੀਦੀ ਇਮਾਰਤ ਦੀ ਖੁਸ਼ੀ ਚ ਵਿਸੇਸ਼ ਸਮਾਗਮ ਦਾ ਆਯੋਜਿਨ
ਇਟਾਲੀਅਨ ਪ੍ਰਸ਼ਾਸ਼ਨ ਵਲੋ ਦਿੱਤਾ ਗਿਆ ਭਰਭੂਰ ਸਹਿਯੋਗ

ਰੋਮ(ਇਟਲੀ),30 ਅਕਤੂਬਰ,ਟੇਕ ਚੰਦ ਜਗਤਪੁਰ- ਗੁਰਦੁਆਰਾ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਕਾਸਤਾਲੂਕੀਓ(ਮਾਨਤੋਵਾ) ਵਿਖੇ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਖਰੀਦੀ ਬਿਲਡਿੰਗ ਦੀ ਖੁਸ਼ੀ ਦੇ ਸਬੰਧ ਚ ਵਾਹਿਗੁਰੂ ਦੇ ਸੁਕਰਾਨੇ ਵਜੋ ਸਮੂੰਹ ਸੰਗਤ ਦੇ ਸਹਿਯੋਗ ਨਾਲ ਵਿਸੇਸ਼ ਸਮਾਗਮ ਦਾ ਆਯੋਜਿਨ ਕੀਤਾ ਗਿਆ, ਜਿਥੇ ਇਸ ਸਮਾਗਮ ਵਿਚ ਸੰਗਤਾਂ ਨੇ ਵੱਧ ਚੜ ਕੇ ਸਮੂਲੀਅਤ ਕੀਤੀ , ਉਥੇ ਸਥਾਨਕ ਇਟਾਲੀਅਨ ਪ੍ਰਸ਼ਾਸ਼ਨ ਨੇ ਵੀ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਸੁਖਜਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।ਸੰਗਤਾਂ ਨੂੰ ਸੰਬੋਧਨ ਕਰਦਿਆ ਸ ਕੁਲਦੀਪ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਗੁਰਦੁਆਰਾ ਪਿਛਲੇ ਢਾਈ ਸਾਲ ਤੋ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਨਿਵੇਕਲਾ ਯੋਗਦਾਨ ਪਾ ਕੇ ਸੰਗਤਾਂ ਨੂੰ ਯੁੱਗੋ-ਯੁੱਗ ਅਟੱਲ ਧੰਨ -ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮ੍ਰਿਤ ਪਵਿੱਤਰ ਬਾਣੀ ਨਾਲ ਜੋੜ ਰਿਹਾ ਹੈ, ਜਿਥੇ ਹੁੁਣ ਸੰਗਤਾਂ ਦੇ ਵਿਸੇਸ਼ ਉਪਰਾਲੇ ਅਤੇ ਵਾਹਿਗੁਰੂ ਦੀ ਕ੍ਰਿਪਾ ਨਾਲ ਗੁਰਦੁਆਰਾ ਸਾਹਿਬ ਜੀ ਦੀ ਇਹ ਇਮਾਰਤ ਖ੍ਰੀਦ ਕੇ ਸੰਗਤਾਂ ਦੇ ਸਨਮੁੱਖ ਕੀਤੀ ਹੈ ਉਥੇ ਸੰਗਤਾਂ ਇਲਾਹੀ ਬਾਣੀ ਦਾ ਲਾਹਾ ਲੈ ਕੇ ਜੀਵਨ ਸਫਲ ਬਨਾਉਣਗੀਆਂ। ਉਨ੍ਹਾਂ ਸਮਾਗਮ ਵਿਚ ਆਈਆਂ ਸਮੂਹ ਸੰਗਤਾ ਦਾ ਧੰਨਵਾਦ ਕੀਤਾ।ਪ੍ਰਬੰਧਕ ਕਮੇਟੀ ਵਲੋ ਇਸ ਮੌਕੇ ਤੇ ਆਈਆਂ ਸਖਸ਼ੀਅਤਾਂ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਤੇ ਸੰਨਦੀਕੋ ਦੀ ਕਾਸਤਾਲੂਕੀਓ,ਰੋਮਾਨੋ ਮੋਨੀਚੈਲੀ,ਸਲਵਾਨੋ,ਸਨਔਰਾ ਰੀਤਾ,ਪੀਤਰੋ ਲੇਵੋਨੀ, ਸ ਜਤਿੰਦਰ ਸਿੰਘ ਬਬਲੂ, ਬਲਵਿੰਦਰ ਸਿੰਘ ਗੁਲਜਾਰ,ਸੁਰਿੰਦਰ ਸਿੰਘ ,ਦਰਸ਼ਨ ਸਿੰਘ, ਮਨਜੀਤ ਸਿੰਘ,ਸੁਖਵਿੰਦਰ ਸਿੰਘ ,ਸੁਖਵਿੰਦਰ ਸਿੰਘ ਕੁਡਲਸ, ਸੰਨੀ ਘੋਤੜਾ, ਸੁਰਜੀਤ ਸਿੰਘ ਫੌਜੀ,ਮਹਿੰਦਰ ਸਿੰਘ ,ਕੁਲਦੀਪ ਸਿੰਘ ਗਾਬੀਆਣਾ,ਆਗਿ ਹਾਜਰ ਸਨ।

Share Button

Leave a Reply

Your email address will not be published. Required fields are marked *