ਗੁਰਦੁਆਰਾ ਸਿੰਘ ਸਭਾ ਤੋਂ ਦਰਬਾਰ ਸਾਹਿਬ ਲਈ ਕਣਕ ਦਾ ਟਰੱਕ ਰਵਾਨਾ ਕੀਤਾ

ss1

ਗੁਰਦੁਆਰਾ ਸਿੰਘ ਸਭਾ ਤੋਂ ਦਰਬਾਰ ਸਾਹਿਬ ਲਈ ਕਣਕ ਦਾ ਟਰੱਕ ਰਵਾਨਾ ਕੀਤਾ

25-9
ਮਲੋਟ, 24 ਮਈ (ਆਰਤੀ ਕਮਲ) : ਸਥਾਨਕ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਮਲੋਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਇਸ ਸਾਲ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੰਗਰ ਲਈ ਕਣਕ ਭੇਜ਼ੀ ਗਈ। ਕਣਕ ਦਾ ਇਹ ਟਰੱਕ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦਰਬਾਰ ਸਾਹਿਬ ਰਵਾਨਾ ਕਰਨ ਲਈ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਵੀ ਪੁੱਜੇ ਸਨ । ਉਹਨਾਂ ਜਿਥੇ ਇਹ ਟਰੱਕ ਨੂੰ ਰਵਾਨਗੀ ਦਿੱਤੀ ਉਥੇ ਹੀ ਖੁਦ ਵੀ ਇਸ ਕਣਕ ਵਿਚ ਹਿੱਸਾ ਪਾਇਆ । ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਮੱਕੜ ਨੇ ਦੱਸਿਆ ਕਿ ਹਰ ਸਾਲ ਗੁਰਦੁਆਰਾ ਸਿੰਘ ਸਭਾ ਵੱਲੋਂ ਦਰਬਾਰ ਸਾਹਿਬ ਵਿਖੇ ਗੁਰੂ ਰਾਮਦਾਰ ਲੰਗਰ ਹਾਲ ਵਿਖੇ ਚਲਦੇ ਲੰਗਰ ਲਈ ਸੰਗਤਾਂ ਦੇ ਸਹਿਯੋਗ ਨਾਲ ਕਣਕ ਇਕੱਤਰ ਕਰਕੇ ਭੇਜੀ ਜਾਂਦੀ ਹੈ ਅਤੇ ਸੰਗਤ ਬਹੁਤ ਹੀ ਸੇਵਾ ਭਾਵ ਨਾਲ ਕਣਕ ਇਕੱਤਰ ਕਰਨ ਦਾ ਇਹ ਕਾਰਜ ਕਰਦੀ ਹੈ। ਇਸ ਮੌਕੇ ਕੁਲਬੀਰ ਸਿੰਘ ਕੋਟਭਾਈ, ਪ੍ਰਿਤਪਾਲ ਸਿੰਘ ਮਾਨ, ਗੁਰਮਿੰਦਰਪਾਲ ਸਿੰਘ ਕੈਸ਼ੀਅਰ, ਹੈਡ ਗ੍ਰੰਥੀ ਚੜਤ ਸਿੰਘ, ਹਜੂਰੀ ਰਾਗੀ ਭਾਈ ਬਲਦੇਵ ਸਿੰਘ, ਦਲਜੀਤ ਸਿੰਘ, ਦਵਿੰਦਰਪਾਲ ਸਿੰਘ, ਅਜੀਤ ਸਿੰਘ, ਹਰਮੰਦਰ ਮੌਂਗਾ, ਬੰਟੂ ਮੱਕੜ, ਈਸ਼ਰ ਸਿੰਘ, ਜਸਬੀਰ ਸਿੰਘ ਟੱਕਰ, ਕਿਰਪਾਲ ਸਿੰਘ ਆਦਿ ਨੇ ਕਾਰਜ ਸਫਲ ਕਰਨ ਵਿਚ ਸੇਵਾ ਨਿਭਾਈ।

Share Button

Leave a Reply

Your email address will not be published. Required fields are marked *