ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ 17 ਸਤੰਬਰ ਨੂੰ

ss1

ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ 17 ਸਤੰਬਰ ਨੂੰ

ਮਿਲਾਨ 16 ਸਤੰਬਰ 2017 (ਬਲਵਿੰਦਰ ਸਿੰਘ ਢਿੱਲੋ):- ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਪ੍ਰਬੰਧਕ ਕਮੇਟੀ ਤੇ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਉਦਮ ਸਦਕਾ ਅਤੇ ਇਲਾਕੇ ਦੀਆਂ ਸਮੂਹ ਸੰਗਤਾ ਦੇ ਸਹਿਯੋਗ ਨਾਲ 17 ਸਤੰਬਰ 2017 ਦਿਨ ਐਤਵਾਰ ਨੂੰ ਸਵੇਰੇ 10 ਵਜੇ ”ਕੀਰਤਨ ਅਤੇ ਕਵੀਸ਼ਰੀ” ਮੁਕਾਬਲੇ ਕਰਵਾਏ ਜਾ ਰਹੇ ਹਨ। ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਨੌਜਵਾਨ ਸੇਵਾਦਾਰ ਸ੍ਰ: ਜਗਜੀਤ ਸਿੰਘ, ਗੁਰਜੀਤ ਸਿੰਘ, ਹਰਕਮਲ ਸਿੰਘ, ਗੁਰਸ਼ਰਨ ਸਿੰਘ ਤੇ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਤੇ ਨੋਜਵਾਨਾ ਦੇ ਲਈ 3 ਗਰੁੱਪ ਬਣਾਏ ਗਏ ਹਨ, ਜਿਸ ਵਿੱਚ ਉਮਰ ਸੀਮਾ 9 ਤੋ 14 ਸਾਲ, 15 ਤੋ 20 ਸਾਲ ਅਤੇ 21 ਤੋ 25 ਸਾਲ ਹੋਵੇਗੀ। ਜਿਹੜੇ ਬੱਚੇ ਇਨ੍ਹਾਂ ਮੁਕਾਬਲਿਆ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਆਪਣੇ ਨਾਮ ਲਿਖਵਾਉਣ ਲਈ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ। ਨੋਟ:- ਜੱਜ ਸਾਹਿਬਾਨਾਂ ਵਲੋ ਲਿਆ ਫੈਸਲਾ ਆਖਰੀ ਹੋਵੇਗਾ। ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਦੀ ਪ੍ਰਬੰਧਕ ਦੇ ਸਮੂਹ ਮੈਂਬਰਾਂ ਅਤੇ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਮੈਂਬਰਾਂ ਵੱਲੋਂ ਇਟਲੀ ਅਤੇ ਯੂਰਪ ਦੀਆਂ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਗਤਾਂ ਨੂੰ ਇਸ ਕੀਰਤਨ ਅਤੇ ਕਵੀਸ਼ਰੀ ਮੁਕਾਬਲੇ ਵਿਚ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ 17 ਸਤੰਬਰ 2017 ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਆਉਣ ਦੀ ਪੁਰਜੋਰ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਭਾਈ ਸੁਰਿੰਦਰ ਸਿੰਘ 3884755980 ਅਤੇ ਭਾਈ ਅਮਰਜੀਤ ਸਿੰਘ 3333439994 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *