Sat. Jul 20th, 2019

ਗੁਰਦੁਆਰਾ ਸਾਹਿਬ ਨੇੜੇ ਗੁਬਾਰੇ ਭਰਨ ਵਾਲਾ ਸਿਲੰਡਰ ਫਟਣ ਨਾਲ ਵੱਡਾ ਹਾਦਸਾ

ਗੁਰਦੁਆਰਾ ਸਾਹਿਬ ਨੇੜੇ ਗੁਬਾਰੇ ਭਰਨ ਵਾਲਾ ਸਿਲੰਡਰ ਫਟਣ ਨਾਲ ਵੱਡਾ ਹਾਦਸਾ

ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਦੇ ਜਨਮ ਅਸਥਾਨ ਪਿੰਡ ਕਾਲੇ ਵਿਖੇ ਅੱਜ ਸਿਲੰਡਰ ਫਟਣ ਨਾਲ 8  ਬੱਚੇ ਗੰਭੀਰ ਜ਼ਖਮੀ ਹੋ ਗਏ ਹਨ ਤੇ ਸਿਲੰਡਰ ਨਾਲ ਗੁਬਾਰੇ ਭਰਨ ਵਾਲਾ ਅਜੇ ਵੀ ਬੇਸੁਰਤ ਹੈ।

ਦਰ ਅਸਲ ਅੱਜ ਇੱਥੇ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਗਲੀ ਵਿਚ ਇਕ ਗ਼ੁਬਾਰਿਆਂ ਨੂੰ ਫੁਲਾਉਣ ਵਾਲਾ ਗੈਸ ਸਲੰਡਰ ਅਚਾਨਕ ਫੱਟ ਗਿਆ ਜਿਸ ਕਾਰਨ ਗ਼ੁਬਾਰਿਆਂ ਨੂੰ ਵੇਚਣ ਵਾਲੇ ਵਿਅਕਤੀ ਸਮੇਤ 8 ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ।

ਘਟਨਾ ਤੋਂ ਤੁਰੰਤ ਬਾਅਦ ਬੱਚਿਆਂ ਨੂੰ ਸਥਾਨਕ ਹਸਪਤਾਲ ਭਰਤੀ ਕਰਾਇਆ ਗਿਆ ਹੈ ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਕ ਦਮ ਸਿਲੰਡਰ ਫਟਨ ਦੀ ਆਵਾਜ਼ ਆਈ ਤੇ ਬੱਚੇ ਉੱਚੀ aੱਚੀ ਰੋਣ ਲੱਗੇ। ਬਾਅਦ ‘ਚ ਪਤਾ ਲੱਗਿਆ ਕਿ ਗੁਬਾਰੇ ਭਰਨ ਵਾਲੇ ਬਾਬੇ ਦੀ ਹਾਲਤ ਹੋਰ ਵੀ ਗੰਭੀਰ ਹੈ। ਫਿਲਹਾਲ ਸਾਰੇ ਹਸਪਤਾਲ ‘ਚ ਇਲਾਜ ਅਧੀਨ ਹਨ ਤੇ ਬੱਚਿਆਂ ਦੀ ਹਾਲਤ ਬੇਹੱਦ ਚਿੰਤਾਜਨਕ ਹੈ।

Leave a Reply

Your email address will not be published. Required fields are marked *

%d bloggers like this: