Thu. Oct 17th, 2019

ਗੁਰਦੁਆਰਾ ਸਾਹਿਬ ਨਾਲੋਂ ਵਿਧਾਨ ਸਭਾ ਨੂੰ ਪਵਿੱਤਰ ਦੱਸ ਕੇ ਬੈਂਸ ਨੇ ਬੱਜਰ ਗੁਨਾਹ ਤੇ ਵੱਡੀ ਬੇਅਦਬੀ ਕੀਤੀ:ਵਿਰਸਾ ਸਿੰਘ ਵਲਟੋਹਾ

ਗੁਰਦੁਆਰਾ ਸਾਹਿਬ ਨਾਲੋਂ ਵਿਧਾਨ ਸਭਾ ਨੂੰ ਪਵਿੱਤਰ ਦੱਸ ਕੇ ਬੈਂਸ ਨੇ ਬੱਜਰ ਗੁਨਾਹ ਤੇ ਵੱਡੀ ਬੇਅਦਬੀ ਕੀਤੀ:ਵਿਰਸਾ ਸਿੰਘ ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਵੱਲੋਂ ਗੁਰਦੁਆਰਾ ਸਾਹਿਬ ਨਾਲੋਂ ਵਿਧਾਨ ਸਭਾ ਨੂੰ ਵੱਧ ਪਵਿੱਤਰ ਦੱਸਣ ਦਾ ਗੰਭੀਰ ਨੋਟਿਸਲੈਂਦਿਆਂ ਪੰਜਾਬ ਸਰਕਾਰ ਤੋਂ ਉਹਨਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜਕਰਨ ਦੀ ਅਪੀਲ ਕੀਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਵਲਟੋਹਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਵੱਡੀਆਂ ਵੱਡੀਆਂ ਗੁੰਮਰਾਹਕੁੰਨ ਗੱਲਾਂ ਕਰ ਕੇ ਉਹਨਾਂਤੋਂ ਮੁਕਰ ਜਾਣ ਵਾਲਾ ਧੋਖਾ ਵੀ ਦਿੱਤਾ ਜਾਂਦਾ ਹੈ ਜਦੋਂ ਕਿ ਗੁਰਦੁਆਰਾ ਸਾਹਿਬ ਵਿਚ ਸੱਚ ਦਾਸੁਨੇਹਾ ਦਿੱਤਾ ਜਾਂਦਾ ਹੈ, ਸੱਚ ਦਾ ਪ੍ਰਕਾਸ਼ ਹੁੰਦਾ ਹੈ, ਜਿਥੇ ਸਮੁੱਚੀ ਮਨੁੱਖਤਾ ਨੂੰ ਸਿੱਧਾ ਰਸਤਾਵਿਖਾਇਆ ਜਾਂਦਾ ਹੈ, ਝੂਠ, ਕੁਫਰ ਤੇ ਧੋਖੇ ਤੋਂਬਚ ਕੇ ਚੱਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ।

ਵਲਟੋਹਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਬੈਠੇ ਵਿਅਕਤੀ ਇਕ ਦੂਜੇ ਨੂੰ ਨੀਵਾਂਵਿਖਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਜਦਕਿ ਗੁਰਦੁਆਰਾ ਸਾਹਿਬ ਵਿਚ ਇਕ ਦੂਜੇ ਤੋਂ ਨੀਵੇਂ ਹੋ ਕੇ ਗੁਰੂ ਘਰ ਦੀ ਸੇਵਾ ਕੀਤੀ ਜਾਂਦੀ ਹੈ। ਵਿਧਾਨ ਸਭਾ ਮਨੁੱਖ ਵੱਲੋਂ ਬਣਾਈ ਹੋਈ ਹੈ ਤੇਮਨੁੱਖ ਵੱਲੋਂ ਬਣਾਏ ਵਿਧਾਨ ਅਨੁਸਾਰ ਚਲਦੀ ਹੈ।

ਉਹਨਾਂ ਕਿਹਾ ਕਿ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਸ ਨਾਲ ਤੁਲਨਾ ਕਰਨਾ ਇਕ ਗੁਨਾਹ ਹੀ ਨਹੀਂ ਘੋਰ ਪਾਪ ਵੀ ਹੈ।ਇਸ ਕੀਤੇ ਹੋਏ ਗੁਨਾਹ ਅਤੇ ਬਜਰ ਪਾਪ ਨੇ ਸਿੱਖ ਸੰਗਤਾਂ ਨੂੰ ਬਹੁਤ ਬੀੜਾ ਦਿੱਤੀ ਹੈ ਤੇ ਇਹਗੁਨਾਹ ਬਖਸ਼ਣਯੋਗ ਨਹੀਂ ਹੈ।

ਉਹਨਾਂ ਨੇ ਸ੍ਰੀ ਅਕਾਲ ਤਖਤਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸਕੀਤੇ ਹੋਏ ਗੁਨਾਹ ਦਾ ਨੋਟਿਸ ਲੈਣ ਅਤੇ ਮਰਿਆਦਾ ਅਨੁਸਾਰ ਬਣਦੀ ਹੋਈ ਕਾਰਵਾਈ ਕਰਨ। ਉਹਨਾਂ ਨਾਲ ਹੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਿੱਖ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਸ੍ਰੀ ਬੈਂਸ ਨੇ ਪਹੁੰਚਾਈ ਹੈ ਤੇ ਉਹਨਾਂਉਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਰ ਕੇ ਸਖਤ ਕਾਰਵਾਈ ਕੀਤੀਜਾਵੇ ਤਾਂ ਕਿ ਅਜਿਹੇ ਲੋਕ ਜੋ ਆਪਣੀ ਸ਼ੋਹਰਤ ਲਈ ਗੁਰੂ ਦੀ ਵੀ ਬੇਅਦਬੀ ਕਰ ਸਕਦੇ ਹਨ, ਹਰਕਤਾਂ ਤੋਂਬਾਜ ਆਉਣ।

Leave a Reply

Your email address will not be published. Required fields are marked *

%d bloggers like this: