ਗੁਰਦੁਆਰਾ ਸਾਹਿਬ ਢਿੱਲਵਾਂ ਵਿਖੇ ਲਗਾਈ ਛਬੀਲ

ss1

ਗੁਰਦੁਆਰਾ ਸਾਹਿਬ ਢਿੱਲਵਾਂ ਵਿਖੇ ਲਗਾਈ ਛਬੀਲ

9-6
ਬਰਨਾਲਾ,ਤਪਾ, 8 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਕੇ ਚੱਲ ਰਹੇ ਤਿੰਨ ਰੋਜ਼ਾ ਸਮਾਗਮ ਦੀ ਸਮਾਪਤੀ ਸਮੇਂ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਠੰਡੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਸੀਵਰ ਸ੍ਰ ਅਮਰੀਕ ਸਿੰਘ ਦੀ ਅਗਵਾਈ ਵਿੱਚ ਸਮੁੱਚੀਆਂ ਨਗਰ ਨਿਵਾਸੀ ਸਿੱਖ ਸੰਗਤਾਂ ਨੇ ਰਾਹਗੀਰਾਂ ਦੀ ਸੇਵਾ ਲਈ ਵੱਧ-ਚੜਕੇ ਯੋਗਦਾਨ ਪਾਇਆ। ਇਸ ਸਮੇਂ ਗੁਰਜੰਟ ਸਿੰਘ ਮੰਨਣ, ਦਰਸ਼ਨ ਸਿੰਘ, ਕਰਨੈਲ ਸਿੰਘ ਬੱਗਾ, ਗੁਰਮੀਤ ਸਿੰਘ, ਮੱਘਰ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਹੈਡ ਗ੍ਰੰਥੀ ਗੁਰਮੇਲ ਸਿੰਘ, ਹੈਡ ਰਾਗੀ ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

Share Button

Leave a Reply

Your email address will not be published. Required fields are marked *