ਗੁਰਦੁਆਰਾ ਸਾਹਿਬ ਕੋਲ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਸਰਧਾਲੂਆਂ ਨੇ ਨਗਰ ਕੌਂਸ਼ਲ ਖਿਲਾਫ ਕੀਤੀ ਨਾਅਰੇਬਾਜ਼ੀ

ss1

ਗੁਰਦੁਆਰਾ ਸਾਹਿਬ ਕੋਲ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਸਰਧਾਲੂਆਂ ਨੇ ਨਗਰ ਕੌਂਸ਼ਲ ਖਿਲਾਫ ਕੀਤੀ ਨਾਅਰੇਬਾਜ਼ੀ

9-20 (2)

ਤਪਾ ਮੰਡੀ 8 ਜੁਲਾਈ(ਨਰੇਸ਼ ਗਰਗ)-ਬੇਸ਼ੱਕ ਕਾਂਗਰਸ ਸਰਕਾਰ ਹੋਵੇ ਜਾਂ ਅਕਾਲੀ ਸਰਕਾਰ ਹਰ ਪੰਜ ਸਾਲਾਂ ਤੋਂ ਵਾਅਦੇ ਕਰਕੇ ਸਾਥੋਂ ਵੋਟਾਂ ਲੈ ਜਾਂਦੇ ਹਨ, ਫੇਰ ਪੰਜ ਸਾਲ ਸਾਡੇ ਗਰੀਬਾਂ ਦੇ ਵਿਹੜਿਆਂ ਵਿਚੋਂ ਇਨ੍ਹਾਂ ਸਿਆਸੀ ਲੋਕਾਂ ਨੂੰ ਬਦਬੂ ਮਾਰਨ ਲੱਗ ਜਾਂਦੀ ਹੈ। ਅਜਿਹੀ ਹੀ ਇੱਕ ਮਿਸਾਲ ਗੁਰਦੁਆਰਾ ਬਾਬਾ ਨਾਮਦੇਵ ਕੋਲ ਲਗਭਗ ਇੱਕ ਮਹੀਨੇ ‘ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਨਾਲੀਆਂ ਦਾ ਪਾਣੀ ਸੜਕਾਂ ‘ਤੇ ਖੜ੍ਹਨ ਕਾਰਨ ਗੁਰਦੁਆਰਾ ਸਾਹਿਬ ‘ਚ ਨਤਮਸਤਕ ਕਰਨ ਆਉਦੀਆਂ ਸੰਗਤਾਂ,ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਰਾਹਗੀਰਾਂ ਨੇ ਰੋਹ ‘ਚ ਆਕੇ ਨਗਰ ਕੌਂਸ਼ਲ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ। ਇਸ ਬਾਰੇ ਸਾਧੂ ਸਿੰਘ ਧਾਲੀਵਾਲ,ਗੁਰਤੇਜ ਸਿੰਘ,ਛੱਜੂ ਸਿੰਘ,ਹਰਪਾਲ ਸਿੰਘ,ਹਰਦੇਵ ਸਿੰਘ,ਅਮਰਜੀਤ ਸਿੰਘ,ਸੁਖਵਿੰਦਰ ਸਿੰਘ ਪੁਰਬਾ ਆਦਿ ਵੱਡੀ ਗਿਣਤੀ ‘ਚ ਔਰਤ ਸੰਗਤਾਂ ਨੇ ਦੱਸਿਆ ਕਿ ਹਰ ਸਮੇਂ ਸੰਗਤਾਂ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਣ ਲਈ ਆਉਦੀਆਂ ਹਨ ਤਾਂ ਉਨ੍ਹਾਂ ਨੂੰ ਨੱਕ ‘ਤੇ ਰੁਮਾਲ ਰੱਖਕੇ ਲੰਘਣਾ ਪੈਂਦਾ ਹੈ। ਇਸ ਗੰਦੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਹੀਂ ਹੋ ਰਿਹਾ ਬਲਕਿ ਗੰਦੇ ਪਾਣੀ ਦਾ ਛੱਪੜ ਬਣਿਆਂ ਰਹਿੰਦਾ ਹੈ। ਜਿਸ ਕਾਰਨ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ ਤੇ ਉਥੋਂ ਪੈਦਲ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਅੱਜ ਗੁਰਦੁਆਰਾ ਸਾਹਿਬ ‘ਚ ਇੱਕ ਭੋਗ ਸਮਾਗਮ ‘ਚ ਦੂਰ-ਦੂਰ ਤੋਂ ਪਹੁੰਚੇ ਦੋਸਤ,ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਵੀ ਨਗਰ ਕੌਂਸ਼ਲ ਤਪਾ ਦੀ ਕਾਰਗੁਜਾਰੀ ‘ਤੇ ਪ੍ਰਸਨ ਚਿੰਨ੍ਹ ਖੜ੍ਹਾ ਕੀਤਾ? ਇਸ ਗੰਦੇ ਪਾਣੀ ਦੇ ਨਿਕਾਸ ਦਾ ਮਾਮਲਾ ਦਰਜਨਾਂ ਵਾਰ ਨਗਰ ਕੌਂਸ਼ਲ,ਸੀਵਰੇਜ ਵਿਭਾਗ ਦੇ ਧਿਆਨ ਵਿਚ ਲਿਆ ਚੁੱਕੇ ਹਾਂ। ਉਨ੍ਹਾਂ ਨਗਰ ਕੌਂਸ਼ਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਅਗਰ ਇਸ ਦਾ ਕੋਈ ਹੱਲ ਨਾ ਕੱਢਿਆ ਤਾਂ ਸੰਗਤ ਚੱਕਾ ਜਾਮ ਕਰਨ ਤੋਂ ਵੀ ਝਿਜਕੇਗੀ, ਜਿਸ ਦੀ ਜਿੰਮੇਵਾਰੀ ਨਗਰ ਕੌਂਸ਼ਲ ਦੀ ਹੋਵੇਗੀ। ਉਨ੍ਹਾਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਤੋਂ ਵੀ ਮੰਗ ਕੀਤੀ ਹੈ ਕਿ ਅੱਜ ਦੀ ਤਪਾ ਫੇਰੀ ਦੌਰਾਨ ਉਹ ਸਮੱਸਿਆਵਾਂ ਨੂੰ ਜਰੂਰ ਦੇਖਕੇ ਜਾਣ ਤਾਂ ਜੋ ਸਚਾਈ ਸਾਹਮਣੇ ਆ ਸਕੇ।

ਵਰਣਨ ਯੋਗ ਇਹ ਵੀ ਹੈ ਕਿ ਇੱਕ ਪਾਸੇ ਤਾਂ ਸਰਕਾਰ ਅਤੇ ਇਲਾਕੇ ਦੇ ਲੀਡਰ ਇਹ ਕਹਿ ਰਹੇ ਨੇ ਕਿ ਅਕਾਲੀ-ਭਾਜਪਾ ਸਰਕਾਰ ਲੋਕਾਂ ਦੀ ਸਿਹਤ ਵੱਲ ਪੂਰਾ ਧਿਆਨ ਰੱਖਦੀ ਹੈ ਪਰ ਢਿੱਲਵਾਂ ਰੋਡ, ਮੰਡੀ ਤੋਂ ਬਾਹਰਲੇ ਬੱਸ ਸਟੈਂਡ, ਦਰਾਜ ਰੋਡ, ਬਾਬਾ ਮੱਠ ਕੋਲ ਗਊਸ਼ਾਲਾ ਕੋਲ ਦੀ ਸੜਕ ਉਤੋਂ ਦੀ ਜਦੋਂ ਕੋਈ ਸਾਈਕਲ, ਸਕੂਟਰ ਜਾਂ ਮੋਟਰਸਾਈਕਲ ਵਾਲਾ ਜਾਂਦਾ ਹੋਵੇ ਅਤੇ ਉਸ ਦੇ ਅੱਗੇ ਕੋਈ ਕਾਰ, ਬੱਸ, ਟਰੱਕ ਆ ਜਾਵੇ ਤਾਂ ਉਸ ਦਾ ਮੂੰਹ ਅਤੇ ਸਰੀਰ ਇਸ ਤਰਾਂ ਰੇਤੇ ਨਾਲ ਭਰ ਜਾਂਦਾ ਹੈ ਕਿ ਉਸ ਨੂੰ ਘਰ ਆਕੇ ਫਿਰ ਇਸਨਾਨ ਕਰਦਾ ਹੈ ਅਤੇ ਰੇਤੇ ਦਾ ਅਸਰ ਉਸ ਦੇ ਸਰੀਰ ਤੇ ਹੋਣ ਕਾਰਨ ਉਹ ਬਿਮਾਰੀ ਦੇ ਨੇੜੇ ਪਹੁੰਚਦਾ ਹੈ। ਪਰੰਤੂ ਇਲਾਕੇ ਦੇ ਲੀਡਰਾਂ ਵੱਲੋਂ ਨਗਰ ਕੌਂਸਲ ਨੂੰ ਸੜਕਾਂ ਉਪਰ ਪਾਣੀ ਦਾ ਛਿੜਕਾਅ ਕਰਨ ਲਈ ਵੀ ਨਹੀਂ ਕਿਹਾ ਜਾਂਦਾ।

Share Button

Leave a Reply

Your email address will not be published. Required fields are marked *