Sun. Jul 14th, 2019

ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਸ਼ਹੀਦ ਲਾਲ ਸਿੰਘ ਖੋਸਾ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਸ਼ਹੀਦ ਲਾਲ ਸਿੰਘ ਖੋਸਾ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ
27 ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਦੂਸਰੀ ਲੜੀ ਦੇ ਭੋਗ ਪਾਏ ਗਏ, ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜਰੀ

fdk-1ਫਰੀਦਕੋਟ,22 ਅਕਤੂਬਰ ( ਜਗਦੀਸ਼ ਬਾਂਬਾ ) ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿਚ ਸਸ਼ੋਭਿਤ ਗੁਰੂਦੁਆਰਾ ਸ਼ਹੀਦ ਗੰਜ ਸਲੀਣਾ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆਇਸ ਮੌਕੇ ਤੇ ਸਬੰਧੀ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਦੂਸਰੀ ਲੜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੨੭ ਆਖੰਡ ਪਾਠਾਂ ਦੇ ਭੋਗ ਪਾਏ ਗਏਇਸ ਮੌਕੇ ਤੇ ਗ੍ਰੰਥੀ ਸਿੰਘਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀਉਪਰੰਤ ਖੂੱਲੇ ਪੰਡਾਲ ਵਿੱਚ ਦਿਵਾਨ ਸਜਾਏ ਗਏ ਜਿੱਥੇ ਭਾਈ ਸੂਬਾ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਅਤੇ ਭਾਈ ਤੇਜਾ ਸਿੰਘ ਕੋਮਲ ਤਲਵੰਡੀ ਭਾਈ ਵਾਲਿਆਂ ਦੇ ਕੀਰਤਨੀਏ ਜਥਿਆਂ ਵੱਲੋਂ ਗੁਰਬਾਣੀ ਦੇ ਰਸਭਿੰਨੇ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾਪੰਡਿਤ ਸੋਮ ਨਾਥ ਕਵੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਇਤਿਹਾਸ ਸੁਣਾਇਆ ਗਿਆਇਸ ਮੌਕੇ ਤੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਨੇ ਆਏ ਹੋਏ ਪਤਵੰਤਿਆ ਸੰਗਤਾਂ ਅਤੇ ਸਹਿਯੋਗੀਆਂ ਨੂੰ ਜੀ ਆਇਆ ਕਹਿੰਦਿਆਂ ਸਾਰਿਆ ਦਾ ਧੰਨਵਾਦ ਕੀਤਾਸਟੇਜ ਸਕੱਤਰ ਦੀ ਜੁੰਮੇਵਾਰੀ ਸੰਤਾਂ ਦੇ ਗੜਵਈ ਗਿਆਨੀ ਅਵਤਾਰ ਸਿੰਘ ਖੋਸਾ ਅਤੇ ਸਹਾਇਕ ਸਟੇਜ ਸਕੱਤਰ ਨੰਬਰਦਾਰ ਜਗਜੀਤ ਸਿੰਘ ਖਾਈ ਨੇ ਬਾਖੂਬੀ ਨਿਭਾਈਇਸ ਸਮਾਗਮ ਦੌਰਾਨ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜਰੀ ਭਰੀ ਉੱਥੇ ਹੀ ਖੋਸਾ ਗੋਤਰ ਨਾਲ ਸੰਬੰਧਿਤ ਸੰਗਤਾਂ ਵੱਲੋਂ ਆਪਣੀਆਂ ਸੁੱਖਾਂ ਪੂਰੀਆ ਹੋਣ ਤੇ ਮਿੱਟੀ ਵੀ ਕੱਢੀ ਗਈਇਸ ਮੌਕੇ ਤੇ ਆਏ ਹੋਏ ਪਤਵੰਤਿਆ ਦਾ ਬਾਬਾ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆਪਕੌੜੇ, ਜਲੇਬੀਆਂ, ਕੜਾਹ ਆਦਿ ਗੁਰੁੂ ਕਾ ਲੰਗਰ ਸਾਰਾ ਦਿਨ ਸੰਗਤਾਂ ਨੂੰ ਵਰਤਾਇਆ ਗਿਆਇਸ ਮੌਕੇ ਤੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ,ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਥੇਦਾਰ ਤੀਰਥ ਸਿੰਘ ਮਾਹਲਾ,ਬਹਾਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮਾਹਲਾ, ਜੋਤ ਪ੍ਰਤਾਪ ਸਿੰਘ ਪੋਰਸ ਬਰਾੜ,ਸਾਬਕਾ ਮੰਤਰੀ ਹਰੀ ਸਿੰਘ ਐਮ.ਐਲ.ਏ.ਜੀਰਾ,ਅਵਤਾਰ ਸਿੰਘ ਵਾਣਵਾਲਾ ਓ.ਐਸ.ਡੀ.ਮੁੱਖ ਮੰਤਰੀ ਪੰਜਾਬ,ਸਾਬਕਾ ਮੰਤਰੀ ਡਾ: ਮਾਲਤੀ ਥਾਪਰ,ਸੁਰਜੀਤ ਸਿੰਘ ਹਿੰਮਤਪੁਰਾ,ਸੱਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼੍ਰੋਮਣੀ ਕਮੇਟੀ,ਜੋਗਿੰਦਰ ਸਿੰਘ ਜਿੰਦੂ ਐਮ.ਐਲ.ਏ ਫਿਰੋਜਪੁਰ,ਦੀਪ ਮਲਹੋਤਰਾ ਐਮ.ਐਲ.ਏ.ਫਰੀਦਕੋਟ,ਬਾਬਾ ਮਹਿੰਦਰ ਸਿੰਘ ਜਨੇਰ ਵਾਲੇ,ਸੰਤ ਇਕਬਾਲ ਸਿੰਘ ਨਿਰਮਲ ਡੇਰਾ ਦੱਲੂਵਾਲਾ,ਮਹੰਤ ਮਹਿੰਦਰ ਸਿੰਘ, ਸ਼੍ਰੀ ਸੂਰਜ ਪ੍ਰਕਾਸ਼ ਸ਼ਰਮਾ,ਤ੍ਰਿਲੋਚਨ ਸਿੰਘ ਪ੍ਰਧਾਨ ਭਾਜਪਾ ਮੋਗਾ, ਬਾਬਾ ਗੁਰਚਰਨ ਸਿੰਘ,ਸੰਤ ਲਾਲਾ ਦਾਸ ਜੀ,ਸੰਤ ਬਜਰੰਗੀ ਦਾਸ ਜੀ,ਬਾਬਾ ਸਾਧੂ ਰਾਮ ਜੀ,ਹਰੀ ਸਿੰਘ ਖਾਈ ਜਿਲਾ ਪ੍ਰਧਾਨ ਜਾਟ ਮਹਾ ਸਭਾ,ਲੁਕਮਾਨ ਮੁਹੰਮਦ ਮਸਜਿਦ ਮਾਣੂਕੇ,ਸੰਤ ਇੰਦਰਦਾਸ ਪੱਤੋ, ਸੰਤ ਬਾਬਾ ਰਾਮਾ ਨੰਦ ਜੀ,ਸੰਤ ਸਤਨਾਮ ਸਿੰਘ,ਸੰਤ ਧਰਮ ਦਾਸ ਜੀ,ਰਣਵਿੰਦਰ ਪੁੱਪੂ ਰਾਮੂਵਾਲਾ,ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖਸ਼ੀਅਤਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *

%d bloggers like this: