ਗੁਰਦੁਆਰਾ ਭੱਠਾ ਸਾਹਿਬ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ 85 ਖੂਨਦਾਨੀਆਂ ਨੇ ਕੀਤੀ ਸ਼ਿਰਕਤ

ss1

ਗੁਰਦੁਆਰਾ ਭੱਠਾ ਸਾਹਿਬ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ 85 ਖੂਨਦਾਨੀਆਂ ਨੇ ਕੀਤੀ ਸ਼ਿਰਕਤ

ਰੂਪਨਗਰ, 17 ਦਸੰਬਰ (ਪਰਮਪ੍ਰੀਤ ਸਿੰਘ ਪ੍ਰਿੰਸ): ਗੁਰੂਦੁਅਰਾ ਸ਼੍ਰੀ ਭੱਠਾ ਸਾਹਿਬ ਰੂਪਨਗਰ ਵਿਖੇ ਚੱਲ ਰਹੇ ਸ਼ਲਾਨਾ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਜ਼ਿਲ੍ਹਾਂ ਯੂਥ ਕਲੱਬਜ਼ ਤਾਲਮੇਲ ਕਮੇਟੀ ਰਜਿ ਰੂਪਨਗਰ ਵੱਲੋਂ ਲਾਈਨਜ਼ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਪੰਜੋਲੀ, ਪ੍ਰੋਜੈਕਟ ਕੋਆਰਡੀਨੇਟਰ ਮਨਜਿੰਦਰ ਸਿੰਘ ਲਾਡਲ, ਫਾਊਂਡਰ ਮੈਂਬਰ ਗੁਰਬਚਨ ਸਿੰਘ ਸੋਢੀ, ਅਸ਼ਵਨੀ ਸ਼ਰਮਾ ਅਤੇ ਪ੍ਰੈਸ ਸਕੱਤਰ ਹਰਮਨਪ੍ਰੀਤ ਸਿੰਘ ਗੋਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਵੇਰੇ 10:00 ਵਜੇ ਤੋਂ ਆਰੰਭ ਹੋਏ ਇਸ ਖੂਨਦਾਨ ਕੈਂਪ ਵਿੱਚ 85 ਸਵੈਇੰਛਕ ਖੂਨਦਾਨੀ ਸ਼ਾਮਿਲ ਹੋਏ। ਇਸ ਮੌਕੇ ਖੂਨਦਾਨ ਕਰਨ ਵਾਲਿਆਂ ਦੀ ਹੌਂਸਲਾ ਅਫਜਾਈ ਕਰਨ ਲਈ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਹਲਕਾ ਵਿਧਾਇਕ ਰੂਪਨਗਰ ਵਿਸ਼ੇਸ਼ ਤੋਰ ਤੇ ਪਹੁੰਚੇ। ਡਾ. ਚੀਮਾ ਨੇ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੀ ਜੋੜ ਮੇਲਿਆਂ ਵਿੱਚ ਆ ਰਹੇ ਨੌਜਵਾਨਾਂ ਵੱਲੋਂ ਸਵੈ ਇੱਛਾ ਨਾਲ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਖੂਨਦਾਨ ਕਰਨਾ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕਿਟ ਕਮੇਟੀ ਚੇਅਰਮੈਨ ਮਨਜੀਤ ਸਿੰਘ ਘਨੌਲੀ, ਕੌਂਸਲਰ ਗੁਰਮੁੱਖ ਸਿੰਘ ਸੈਣੀ, ਮਨਜਿੰਦਰ ਸਿੰਘ ਧਨੋਆ, ਜ਼ਿਲ੍ਹਾਂ ਯੂਥ ਪ੍ਰਧਾਨ ਸ਼ਹਿਰੀ ਹਰਵਿੰਦਰ ਸਿੰਘ ਕਮਾਲਪੁਰ, ਐਡਵੋਕੇਟ ਪਰਗਟ ਸਿੰਘ ਕਮਾਲਪੁਰ ਆਦਿ ਹਾਜਰ ਸਨ। ਜਿਨ੍ਹਾਂ ਨੇ ਖੂਨਦਾਨੀਆਂ ਨੂੰ ਬੈਚ ਲਗਾ ਕੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਿਵਲ ਹਸਪਤਾਲ ਰੂਪਨਗਰ ਬਲੱਡ ਬੈਂਕ ਦੀ ਟੀਮ ਵੱਲੋਂ ਚਲਾਏ ਗਏ ਇਸ ਕੈਂਪ ਵਿੱਚ ਡਾ. ਗੁਰਵਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਕਮੇਟੀ ਦੇ ਫਾਊਂਡਰ ਮੈਂਬਰ ਇੰਦਰਜੀਤ ਸਿੰਘ ਗੰਧੋਂ, ਚੇਅਰਮੈਨ ਸੁਰਿੰਦਰ ਸਿੰਘ ਬਬਾਨੀ, ਰਿੰਕੂ ਸੈਣੀ, ਸੀਨੀ ਮੀਤ ਪ੍ਰਧਾਨ ਸ਼ਿਵ ਕੁਮਾਰ, ਰਣਜੋਤ ਸਿੰਘ ਬਿੰਦਰਖ, ਪਰਮਿੰਦਰ ਸਿੰਘ ਕਾਲਾ ਸਿੰਘ ਭਗਵੰਤਪੁਰਾ, ਸੁਰਮੁੱਖ ਸਿੰਘ ਬਬਲਾ, ਅਮਰੀਕ ਸਿੰਘ ਗੰਧੋਂ, ਬਾਬਾ ਗੁਰਮੇਲ ਸਿੰਘ ਬਬਾਨੀ, ਹਰਮਿੰਦਰ ਸਿੰਘ ਨਿੱਕੂਵਾਲ, ਗਿਆਨੀ ਸੁਰਿੰਦਰ ਸਿੰਘ ਨੂੰਹੋਂ, ਲਾਈਨਜ਼ ਕਲੱਬ ਰੂਪਨਗਰ ਦੇ ਪ੍ਰਧਾਨ ਸੁਰਜਣ ਸਿੰਘ, ਸਕੱਤਰ ਜਗਜੀਤ ਸਿੰਘ, ਮੈਂਬਰ ਜਗਮੋਹਣ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਕਲੱਬਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।

Share Button

Leave a Reply

Your email address will not be published. Required fields are marked *