ਗੁਰਦੁਆਰਾ ਡਾਂਗਮਾਰ ਸਾਹਿਬ (ਨੌਰਥ ਸਿੱਕਮ) ਦੀ ਮੁੜ ਬਹਾਲੀ ਲਈ ਕਰਾਂਗੇ 28 ਨਵੰਬਰ ਨੂੰ ਰਾਸ਼ਟਰਪਤੀ ਦਾ ਘਿਰਾਓ : ਸਿੱਖ ਸਦਭਾਵਨਾ ਦਲ

ss1

ਗੁਰਦੁਆਰਾ ਡਾਂਗਮਾਰ ਸਾਹਿਬ (ਨੌਰਥ ਸਿੱਕਮ) ਦੀ ਮੁੜ ਬਹਾਲੀ ਲਈ ਕਰਾਂਗੇ 28 ਨਵੰਬਰ ਨੂੰ ਰਾਸ਼ਟਰਪਤੀ ਦਾ ਘਿਰਾਓ : ਸਿੱਖ ਸਦਭਾਵਨਾ ਦਲ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ “ਡੁਰਲੀ” ਚਿੱਠੀਆਂ ਦੇਣੀਆ ਬੰਦ ਕਰੇ : ਭਾਈ ਵਡਾਲਾ

ਸਿੱਖ ਸਦਭਾਵਨਾ ਦਲ ਨੇ ਗੁਰਦੁਆਰਾ ਡਾਂਗਮਾਰ ਸਾਹਿਬ ( ਨੌਰਥ ਸਿੱਕਮ ) ਵਿੱਚ ਮਿਤੀ 16 ਅਗਸਤ 2017 ਨੂੰ ਮੰਦਬੁੱਧੀ ਬੁਧਿਸਟਾਂ ਵਲੋਂ ਸਿੱਕਮ ਦੀ ਸਰਕਾਰੀ ਸ਼ਹਿ ਪ੍ਰਾਪਤ ਕਰਕੇ , ਕਬਜੇ ਦੀ ਨਿਯਤ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕ ਕੇ 80 ਕਿਲੋਮੀਟਰ ਥੱਲੇ ਚੁੰਗਥਾਂਗ ਗੁਰੂ ਘਰ ਵਿੱਚ ਰੱਖਣ ਦੇ ਵਿਰੋਧ ਵਿੱਚ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਕਰਵਾਉਣ ਲਈ ਮਿਤੀ 28 ਨਵੰਬਰ 2017 ਨੂੰ ਰਾਸ਼ਟਰਪਤੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ।

                           ਲੁਧਿਆਣਾ ਦੇ ਸਰਕਟ ਹਾਊਸ ਵਿੱਚ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਸਿੱਖ ਸਦਭਾਵਨਾ ਦਲ ਦੇ ਸੇਵਾਦਾਰਾਂ ਵੱਲੋਂ 2 ਮਤੇ ਪਾਸ ਕੀਤੇ ਗਏ । ਪਹਿਲੇ ਮਤੇ ਵਿੱਚ ਦਿੱਲੀ ਦੇ ਸੇਵਾਦਾਰਾਂ ਦੀ ਸ਼ਲਾਘਾ ਕੀਤੀ ਗਈ , ਜਿੰਨਾਂ ਨੇ ਸੰਘੀ ਸੋਚ ਅਧੀਨ ਸਿੱਖ ਵਿਰੋਧੀ ਕੰਮ ਕਰਦੀ ”ਰਾਸ਼ਟਰੀ ਸਿੱਖ ਸੰਗਤ” ਜਥੇਬੰਦੀ ਦਾ ਉਦੋਂ ਵਿਰੋਧ ਕੀਤਾ ਜਦੋਂ 25 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ  ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਮਨਾਉਣ ਦੇ ਨਾਮ ਹੇਠ ਹਿੰਦੂਤਵੀ ਏਜੰਡਾ ਪ੍ਰੋਸਣ ਦੀ ਅਸਫਲ ਕੋਸ਼ਿਸ ਕੀਤੀ।

                          ਦੂਸਰੇ ਮਤੇ ਵਿੱਚ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਸਿੱਕਮ ਸਰਕਾਰ ਨੇ ਨੌਰਥ ਸਿੱਕਮ ਵਿੱਚ ਆਪਣੇ ਸ਼ੋਨਮ ਤੋਪਗੇ ਤਾਸ਼ੀ (ਐਸ. ਡੀ. ਐਮ.ਨੌਰਥ ਸਿੱਕਮ ) ਰਾਂਹੀ ਉੱਥੇ ਸਥਾਪਤ ਗੁਰੂ ਨਾਨਕ ਪਾਤਿਸ਼ਾਹ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਵਿੱਚੋ ਉੱਥੋਂ ਦੇ ਸ਼ਰਾਰਤੀ ਬੁਧਿਸ਼ਟਾਂ ਨੂੰ ਨਾਲ ਲੈ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਤੀ 16 ਅਗਸਤ 2017 ਨੂੰ ਸਰੂਪ ਚੁੱਕ ਕੇ 80 ਕਿਲੋਮੀਟਰ ਥੱਲੇ ਚੁੰਗਥਾਂਗ ਗੁਰੂ ਘਰ ਵਿੱਚ ਰੱਖਣ ਦੀ ਨਿੰਦਾ ਕੀਤੀ ਗਈ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਕਰਵਾਉਣ ਲਈ ਮਿਤੀ 28 ਨਵੰਬਰ 2017 ਨੂੰ ਰਾਸ਼ਟਰਪਤੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ।ਭਾਈ ਬਲਦੇਵ ਸਿੰਘ ਵਡਾਲਾ ਨੇ ਅੱਗੇ ਕਿਹਾ ਕਿ ਇਸ ਸੰਬੰਧੀ ਸਿੰਘ ਸਭਾ ਗੁਰਦੁਆਰਾ ( ਸਿਲੀਗੁੜੀ ) ਦੀ ਪ੍ਰਬੰਧਕ ਕਮੇਟੀ ਨੇ ਜੋ ਇਸ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ ਗੈਂਗਟੌਕ ( ਰਾਜਧਾਨੀ ਸਿੱਕਮ ) ਦੀ ਸ਼ੈਸਨ ਅਦਾਲਤ ਵਿੱਚ ਕੇਸ ਪਾਇਆ ਹੈ , ਸਿੱਖ ਸਦਭਾਵਨਾ ਦਲ ਇਸ ਕਮੇਟੀ ਦੀ ਸ਼ਲਾਘਾ ਕਰਦਾ ਹੈ ਤੇ ਨਾਲ ਹੀ ਸ੍ਰੋਮਣੀ  ਕਮੇਟੀ ਨੂੰ ਅਪੀਲ ਕਰਦਾ ਹੈ ਕਿ ਇਸ ਕੇਸ ਦੀ ਮਜਬੂਤੀ ਲਈ ”ਡੁਰਲੀ” ਚਿੱਠੀਆਂ ਨਾ ਦੇ ਕੇ , ਸਿੰਘ ਸਭਾ ਗੁਰਦੁਆਰਾ ਸਾਹਿਬ ਸਿਲੀਗੁੜੀ ਨੂੰ ਰਜਿਸਟਰਡ ਮਤਾ ਆਪਣੀ ਅੰਤਰਿੰਗ ਕਮੇਟੀ ਵਿੱਚ ਪਾਸ ਕਰ ਕੇ ਦੇਵੇ ਤਾਂ ਕਿ ਚੱਲ ਰਿਹਾ ਕੇਸ ਮਜਬੂਤੀ ਨਾਲ ਲੜਿਆ ਜਾ ਸਕੇ। ਭਾਈ ਵਡਾਲਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਨੇ ਅਜੇ ਸਿਰਫ ਇੱਕ ਰਫ ਲੈਟਰਪੈਡ ਤੇ ਹੀ ਲਿਖਕੇ ਦਿੱਤਾ ਹੈ ਜਿਸਨੂੰ ਕਿ ਅਦਾਲਤ ਮੰਨਣ ਨੂੰ ਤਿਆਰ ਨਹੀਂ। ਭਾਈ ਵਡਾਲਾ ਨੇ ਕਿਹਾ ਕਿ ਇਸ ਸਬੰਧੀ ਉਹ ਸ੍ਰੋਮਣੀ ਕਮੇਟੀ ਤੇ ਦਬਾਅ ਪਾਉਣਗੇ ਕਿਉਂਕਿ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ ਸੰਘਰਸ਼ ਆਰੰਭਿਆ ਜਾ ਚੁੱਕਾ ਹੈ ਤੇ ਉਨ•ਾਂ ਸਮੁੱਚੀਆਂ ਸਿੱਖ ਜੱਥੇਬੰਦੀਆਂ, ਸਿੰਘ ਸਭਾਵਾਂ, ਨਹਿੰਗ ਸਿੰਘ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਪੰਥਕ ਕਾਰਜ ਲਈ ਅੱਗੇ ਆਉਣ । ਇਸ ਪ੍ਰੈਸ ਕਾਨਫਰੰਸ ਵਿੱਚ ਭਾਈ ਗੁਰਚੇਤਨ ਸਿੰਘ ਸਕੱਤਰ ਜਨਰਲ, ਭਾਈ ਸੁਖਵਿੰਦਰ ਸਿੰਘ ਆਜ਼ਾਦ ਸੀ. ਮੀਤ ਪ੍ਰਧਾਨ, ਭਾਈ ਸਵਰਨ ਸਿੰਘ ਸੀ. ਮੀਤ ਪ੍ਰਧਾਨ, ਭਾਈ ਹਰਿੰਦਰ ਪਾਲ ਸਿੰਘ ਸੀ. ਮੀਤ ਪ੍ਰਧਾਨ, ਭਾਈ ਅਮਰਜੀਤ ਸਿੰਘ ਸਭਰਾਵਾਂ ਮੁੱਖ ਬੁਲਾਰਾ, ਬਾਪੂ ਗੁਲਜਾਰ ਸਿੰਘ ਮੀਤ ਪ੍ਰਧਾਨ, ਭਾਈ ਭਾਈ ਗੁਰਪ੍ਰੀਤ ਸਿੰਘ ਜਗਰਾਉ ਸਕੱਤਰ, ਗਿਆਨੀ ਗੁਰਸੇਵਕ ਸਿੰਘ ਸੰਗਰੂਰ, ਭਾਈ ਮਨਜੀਤ ਸਿੰਘ ਪਟਿਆਲਾ, ਭਾਈ ਗੁਰਪਾਲ ਸਿੰਘ ਗੁਰਦਾਸਪੁਰ, ਭਾਈ ਪ੍ਰਿਤਪਾਲ ਸਿੰਘ ਮੁਹਾਲੀ, ਭਾਈ ਸੁਖਜਿੰਦਰ ਸਿੰਘ ਬਹਿਲਾ, ਭਾਈ ਇਕਬਾਲ ਸਿੰਘ, ਭਾਈ ਬਲਜੀਤ ਸਿੰਘ ਮੱਖਣ ਨਾਭਾ, ਤੋਂ ਇਲਾਵਾ ਕਈ ਸੇਵਾਦਾਰ ਮੌਜੂਦ ਸਨ।

Share Button

Leave a Reply

Your email address will not be published. Required fields are marked *