Mon. Jul 22nd, 2019

ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦੀ ਸੰਗਤ ਨੇ ਗੁਰਧਾਮਾਂ ਦੀ ਯਾਤਰਾ ਕੀਤੀ

ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦੀ ਸੰਗਤ ਨੇ ਗੁਰਧਾਮਾਂ ਦੀ ਯਾਤਰਾ ਕੀਤੀ

30-26 (1)
ਮਲੋਟ, 30 ਅਗਸਤ (ਆਰਤੀ ਕਮਲ) : ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਤੋਂ ਸੰਗਤਾਂ ਦਾ ਇਕ ਜੱਥਾ ਬੱਸ ਰਾਹੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਪਰਤਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ-ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਸੰਗਤ ਅਤੇ ਵਿਸ਼ੇਸ਼ ਕਰਕੇ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਸੀ । ਉਹਨਾਂ ਕਿਹਾ ਕਿ ਗੁਰਦੁਆਰਾ ਚਰਨ ਕਮਲ ਤੋਂ ਚਲ ਕੇ ਇਹ ਬੱਸ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ, ਗੁਰਦੁਆਰਾ ਬਾਬੇ ਕੀ ਜਾਹਰਾਪੀਰ ਜੀਰਾ, ਗੁਰਦੁਆਰਾ ਝੂਲਣੇ ਸਾਹਿਬ ਤਰਨਤਾਰਨ ਸਾਹਿਬ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ, ਗੁਰਦੁਆਰਾ ਸੰਨ ਸਾਹਿਬ ਜੀ, ਗੁਰਦੁਆਰਾ ਛਿਹਾਟਾ ਸਾਹਿਬ ਜੀ, ਗੁਰਦੁਆਰਾ ਟਾਹਲਾ ਸਾਹਿਬ ਜੀ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤ ਨੂੰ ਦਰਸ਼ਨ ਕਰਵਾ ਕੇ ਵਾਪਸ ਪਰਤ ਆਈ । ਸੰਤ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਸਿੱਖ ਗੁਰੂਆਂ ਅਤੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਅੱਜ ਦੀ ਪੀੜੀ ਅਗਰ ਕੁਰਾਹੇ ਪਈ ਹੋਈ ਹੈ ਤਾਂ ਉਹਦਾ ਮੁੱਖ ਕਾਰਨ ਅੱਜ ਘਰਾਂ ਵਿਚ ਬੱਚਿਆਂ ਨੂੰ ਸਿੱਖ ਇਤਿਹਾਸ ਨਹੀ ਪੜਾਇਆ ਤੇ ਦੱਸਿਆ ਜਾ ਰਿਹਾ । ਉਹਨਾਂ ਕਿਹਾ ਕਿ ਗੁਰਧਾਮਾਂ ਦੀ ਯਾਤਰਾ ਕਰਕੇ ਹਰ ਪਵਿੱਤਰ ਅਸਥਾਨ ਦੇ ਇਤਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਹੀ ਇਹ ਨੌਜਵਾਨ ਪੀੜੀ ਸਿੱਖੀ ਨਾਲ ਪ੍ਰੇਮ ਕਰ ਸਕੇਗੀ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚਲ ਕੇ ਜੀਵਨ ਵਿਚ ਸਿੱਖ ਹੋਣ ਦਾ ਸਹੀ ਮਕਸਦ ਪ੍ਰਾਪਤ ਕਰ ਸਕੇਗੀ । ਇਸ ਮੌਕੇ ਯਾਤਰਾ ਵਿਚ ਸ਼ਾਮਿਲ ਜੱਜ ਸ਼ਰਮਾ, ਪੱਪੂ ਭੀਟੀਵਾਲਾ ਆਦਿ ਨੇ ਕਿਹਾ ਕਿ ਯਾਤਰਾ ਦੇ ਪੂਰੇ ਰਸਤੇ ਸੰਗਤ ਵੱਲੋਂ ਵਾਹਿਗੁਰੂ ਨਾਮ ਦਾ ਜਾਪ ਕਰਨ ਨਾਲ ਅਤੇ ਗੁਰਧਾਮਾਂ ਦੀ ਦਰਸ਼ਨ ਕਰਕੇ ਤਨ ਦੀ ਨਹੀ ਬਲਕਿ ਮਨ ਦੀ ਸ਼ੁੱਧੀ ਹੋਈ ਹੈ ਅਤੇ ਜਿੰਦਗੀ ਵਿਚ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ।

Leave a Reply

Your email address will not be published. Required fields are marked *

%d bloggers like this: