ਗੁਰਦਾਸ ਮਾਨ ਦੀ ਮਾਤਾ ਤੇਜ਼ ਕੌਰ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਅੱਜ

ss1

ਗੁਰਦਾਸ ਮਾਨ ਦੀ ਮਾਤਾ ਤੇਜ਼ ਕੌਰ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਅੱਜ

img-20161124-wa0028ਰਾਮਪੁਰਾ ਫੂਲ 24 ਨਵੰਬਰ (ਕੁਲਜੀਤ ਸਿੰਘ ਢੀਂਗਰਾ) ਪ੍ਰਸਿੱਧ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀ ਮਾਤਾ ਤੇਜ਼ ਕੌਰ 16 ਨਵੰਬਰ ਦੀ ਕੁਲਹਿਣੀ ਸ਼ਾਮ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਪ੍ਰਮਾਤਮਾ ਦੇ ਚਰਨਾਂ ਚ ਜਾ ਵਿਰਾਜੇ। ਤੇਜ਼ ਕੌਰ ਦਾ ਜਨਮ 1927 ਨੂੰ ਪਿੰਡ ਕਟਾਰ ਸਿੰਘ ਵਾਲਾ (ਬਠਿੰਡਾ) ਵਿਖੇ ਮਾਤਾ ਕਿਸ਼ਨ ਕੌਰ ਦੀ ਕੁੱਖੋ, ਪਿਤਾ ਕਾਕੂ ਸਿੰਘ ਦੇ ਘਰ ਹੋਇਆ।

          ਤੇਜ਼ ਕੌਰ ਸ਼ੁਰੂ ਤੋਂ ਹੀ ਧਾਰਮਿਕ ਪ੍ਰਵ੍ਰਿਤੀ ਵਾਲੀ ਰਹੇ। ਸੰਨ 1948 ਵਿੱਚ ਉਨ੍ਹਾਂ ਦੀ ਸ਼ਾਦੀ ਸਵਰਗੀ ਗੁਰਦੇਵ ਸਿੰਘ ਮਾਨ ਸਾਬਕਾ ਪ੍ਰਧਾਨ ਨਗਰ ਕੌਸਲ ਗਿੱਦੜਬਾਹਾ ਨਾਲ ਹੋਈ ਜ਼ੋ ਕਿ ਜਿਮੀਦਾਰ ਘਰਾਣੇ ਨਾਲ ਸੰਬੰਧ ਰੱਖਦੇ ਸਨ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਤਿੰਨ ਬੱਚੇ ਗੁਰਦਾਸ ਮਾਨ, ਗੁਰਪੰਥ ਮਾਨ ਅਤੇ ਬੇਟੀ ਜ਼ਸਵੀਰ ਕੌਰ ਨੇ ਜਨਮ ਲਿਆ। ਮਾਤਾ ਤੇਜ਼ ਕੌਰ ਆਪਣੇ ਤਿੰਨੋ ਬੱਚਿਆਂ ਨੂੰ ਉੱਚ ਵਿੱਦਿਆ ਹਾਸਲ ਕਰਵਾਈ ਅਤੇ ਉਨ੍ਹਾਂ ਦਾ ਵਿਆਹ ਕਰਵਾਇਆ। ਮਾਤਾ ਤੇਜ਼ ਕੌਰ ਨੇ ਜਿਥੇ ਆਪਣੇ ਪੁੱਤ, ਪੋਤਿਆ ਤੇ ਦੋਹਤੇਦੋਹਤੀਆਂ ਨਾਲ ਪਿਆਰ ਨਾਲ ਸਮਾਂ ਬਿਤਾਇਆ ਉਥੇ ਹੀ ਉਨ੍ਹਾਂ ਆਪਣੇ ਦਿਉਰਾਂਦਰਾਣੀਆਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਹੱਸਖੇਡ ਕੇ ਜਿੰਦਗੀ ਬਤੀਤ ਕੀਤੀ।

           ਅੱਜ ਤੋ ਤਕਰੀਬਨ ਤਿੰਨ ਸਾਲ ਪਹਿਲਾਂ ਗੁਰਦਾਸ ਮਾਨ ਜਿਹੇ ਹੀਰੇ ਪੁੱਤ ਜੰਮਣ ਵਾਲੀ ਮਾਤਾ ਤੇਜ਼ ਕੌਰ ਨੂੰ ਮੈਂ ਉਨ੍ਹਾਂ ਦੇ ਘਰ ਗਿੱਦੜਬਾਹਾ ਵਿਖੇ ਗਿਆ। ਮਾਤਾ ਨੇ ਮੈਨੂੰ ਅੰਤਾਂ ਦਾ ਮੋਹ ਦਿੱਤਾ। ਗੁਰਦਾਸ ਮਾਨ ਬਾਰੇ ਮੈਂ ਮਾਤਾ ਨਾਲ ਗੱਲਾਂ ਕੀਤੀਆਂ। ਮੈਂ ਮਾਤਾ ਨੂੰ ਪੁੱਛਿਆ ਤੁਸੀਂ ਗੁਰਦਾਸ ਮਾਨ ਦੀ ਕੋਠੀ ਵਿਖੇ ਮੁੰਬਈ ਕਿੰਨੀ ਦੇਰ ਬਾਅਦ ਜਾਂਦੇ ਹੋ ਤਾਂ ਉਨ੍ਹਾਂ ਨੇ ਕਿਹਾ ਮੈਂ ਗਈ ਤਾਂ ਪੁੱਤ ਕਾਫੀ ਵਾਰ ਹਾ। ਇੱਕ ਵਾਰ ਮੈਂ ਉਥੇ ਇੱਕ ਹਫਤਾ ਲਗਾਤਾਰ ਰਹੀ ਪਰ ਗੁਰਦਾਸ ਮੈਨੂੰ ਸਿਰਫ ਇੱਕ ਵਾਰ ਮਿਲਿਆ ਕਿਉਂਕਿ ਉਹ ਬਹੁਤ ਜਿਆਦਾ ਕੰਮਾਂਕਾਰਾਂ ਵਿੱਚ ਰਹਿੰਦਾ ਹੈ ਪਰ ਮੇਰਾ ਮੁੰਬਈ ਦਿਲ ਨਹੀਂ ਲਗਿਆ। ਮੈਂ ਗੁਰਦਾਸ ਨੂੰ ਪੁੱਛਿਆ ਪੁੱਤ ਏਨੇ ਦਿਨ ਹੋ ਗਏ ਮੈਨੂੰ ਆਈ ਨੂੰ, ਤੇਰੀ ਸ਼ਕਲ ਦੇਖਣ ਨੂੰ ਤਰਸ ਗਈ ਹਾਂ। ਅਸਲ ਵਿੱਚ ਗੁਰਦਾਸ ਘਰਦਿਆਂ ਦਾ ਘੱਟ ਅਤੇ ਲੋਕਾਂ ਦਾ ਜਿਆਦਾ ਹੈ।ਗੁਰਦਾਸ ਮਾਨ ਆਪਣੀ ਮਾਤਾ ਨੂੰ ਅੰਤਾਂ ਦਾ ਪਿਆਰ ਕਰਦਾ ਸੀ। ਮਾਂ ਵਿਸੇy ਨੂੰ ਗੁਰਦਾਸ ਨੇ ਆਪਣੇ ਗੀਤਾਂ ਵਿੱਚ ਖੂਬ ਉਭਾਰਿਆ ਹੈ।

           ਗੁਰਦਾਸ ਮਾਨ ਦੀ ਮਾਤਾ ਦੀ ਮੌਤ ਤੇ ਇੱਕਲਾ ਪੰਜਾਬ ਹੀ ਨਹੀਂ ਪੂਰਾ ਹਿੰਦੋਸਤਾਨ ਝਿਜੋੜਿਆ ਗਿਆ ਹੈ।ਜਦੋ ਮਾਤਾ ਤੇਜ਼ ਕੌਰ ਨੇ ਆਖਰੀ ਸਾਹ ਲਿਆ ਤਾਂ ਉਸ ਵਕਤ ਵੀ ਉਹ ਮਾਲਾ ਦਾ ਜਾਪ ਕਰਦੇਕਰਦੇ ਪੰਜ ਤੱਤਾਂ ਚ ਵਿਲੀਨ ਹੋ ਗਏ।ਮਾਤਾ ਤੇਜ਼ ਕੌਰ ਦੀ ਅੰਤਿਮ ਅਰਦਾਸ ਅਤੇ ਸ਼ਰਧਾਜਲੀ ਸਮਾਰੋਹ ਅੱਜ 25112016 ਨੂੰ 12:30 ਦਾਣਾ ਮੰਡੀ ਸਾਹਮਣੇ ਕੈਨਾਲ ਕਲੋਨੀ ਵਿਖੇ ਹੋਵੇਗੀ। ਇਸ ਵਿੱਚ ਰਾਜਨੀਤਿਕ, ਧਾਰਮਿਕ, ਸਮਾਜਸੇਵੀ, ਸੰਸਥਾਵਾਂ ਅਤੇ ਉਨ੍ਹਾਂ ਦੇ ਪ੍ਰਸ਼ਸ਼ਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।

Share Button

Leave a Reply

Your email address will not be published. Required fields are marked *