Tue. Aug 20th, 2019

ਗੁਰਦਾਸਪੁਰ ਦੀ ਉਪ ਚੋਣ ਲਈ 565 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ

ਗੁਰਦਾਸਪੁਰ ਦੀ ਉਪ ਚੋਣ ਲਈ 565 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ

 ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣ ਹਲਕਾ 01-ਗੁਰਦਾਸਪੁਰ ਦੀ ਉਪ ਚੋਣ ਲਈ ਜਿਲਾ ਪਠਾਨਕੋਟ ਦੇ ਤਿੰਨ ਅਸੈਂਬਲੀ ਸੈਗਮੈਂਟਾਂ ਦੇੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ 565 ਪੋਲਿੰਗ ਬੁੱਥਾਂ ਲਈ ਪੋਲਿੰਗ ਪਾਰਟੀਆਂ ਐਸ.ਐਮ.ਡੀ.ਆਰ.ਐਸ.ਡੀ. ਕਾਲਜ, ਪਠਾਨਕੋਟ ਤੋਂ ਰਵਾਨਾ ਕੀਤੀਆਂ ਗਈਆਂ। ਇਸ ਮੋਕੇ ਤੇ ਸ੍ਰੀਮਤੀ ਨੀਲਿਮਾ ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫ਼ਸਰ ਪਠਾਨਕੋਟ ਵਿਸ਼ੇਸ ਤੋਰ ਤੇ ਪਹੰੁਚੇ ਅਤੇ ਤਿੰਨੋਂ ਅਸੈਂਬਲੀ ਸੈਗਮੈਂਟਾਂ ਦੇ ਲਈ ਰਵਾਨਾਂ ਹੋ ਰਹੀਆਂ ਪੋਿਗ ਪਾਰਟੀਆਂ ਦਾ ਜਾਇਜਾ ਲਿਆ।

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਨੀਲਿਮਾ ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫ਼ਸਰ ਪਠਾਨਕੋਟ ਨੇ ਦੱਸਿਆ ਕਿ ਜ਼ਿਲੇ ਦੇ ਤਿੰਨ ਅਸੈਂਬਲੀ ਸੈਗਮੈਂਟਾਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਪੋਲਿੰਗ ਪਾਰਟੀਆਂ ਅੱਜ ਵੱਖ ਵੱਖ ਪੋਿਗ ਬੂੱਥਾਂ ਦੇ ਲਈ ਰਵਾਨਾਂ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿਖੇ 01-ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ-2017 ਅਧੀਨ ਤਿੰਨ ਅਸੈਂਬਲੀ ਸੈਗਮੈਂਟ  ਵਿੱਚੋਂ 001-ਸੁਜਾਨਪੁਰ ਵਿਖੇ 196 ਪੋਿਗ ਬੂੱਥ, 002-ਭੋਆ(ਅ.ਜ) ਵਿਖੇ 206 ਪੋਿਗ ਬੂੱਥ ਅਤੇ  003-ਪਠਾਨਕੋਟ ਵਿਖੇ 163 ਪੋਿਗ ਬੂੱਥ ਬਣਾਏ ਗਏ ਹਨ।

ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿਖੇ ਬਣਾਏ ਗਏ 565 ਪੋਿਗ ਬੂੱਥਾਂ ਵਿੱਚ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ, ਸੁਰੱਖਿਆ ਵਿਵਸਥਾ ਅਤੇ ਲਗਾਏ ਗਏ ਡਿਊਟੀ ਕਰਮਚਾਰੀ ਅਤੇ ਆਮ ਲੋਕਾਂ ਦੀ ਸੁਵਿਧਾ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਉਨਾਂ ਇਸ ਮੋਕੇ ਤੇ ਪੋਲਿੰਗ ਡਿਊਟੀ ਕਰਨ ਵਾਲੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਦੱਸਿਆ ਕਿ 11 ਅਕਤੂਬਰ, 2017 ਨੂੰ ਪੋਲਿੰਗ ਦਾ ਕੰਮ ਸਮਾਪਤ ਹੋਣ ਉਪਰੰਤ ਅਤੇ ਈ.ਵੀ.ਐਮਜ਼/ਵੀ.ਵੀ.ਪੀ.ਏ.ਟੀ. ਅਤੇ ਹੋਰ ਚੋਣ ਸਮੱਗਰੀ ਐਸ.ਐਮ. ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਵਿਖੇ ਬਣੇ ਸਟਰਾਂਗ ਰੂਮਾਂ ਵਿੱਚ ਜਮਾਂ ਕਰਵਾਉਣ ਤੋਂ ਬਾਅਦ ਇਸੇ ਸਥਾਨ ਤੋਂ ਹੀ ਵੱਖ ਵੱਖ ਰੂਟਾਂ ’ਤੇ ਬੱਸਾਂ ਚਲਾਈਆਂ ਜਾਣਗੀਆਂ ਤਾਂ ਜ਼ੋ ਪੋਲਿੰਗ ਡਿਊਟੀ ਕਰਕੇ ਆਏ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮੇਂ ਸਿਰ ਘਰ ਪਹੁੰਚਣ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।ਉਨਾਂ ਕਿਹਾ ਕਿ 11 ਅਕਤੂਬਰ ਨੂੰ ਵੋਟ ਪਾਉਣ ਵਾਲੇ ਹਰ ਕਰਮਚਾਰੀ ਨੂੰ ਇਸ ਦਿਨ ਦੀ ਪੇਡ ਛੁੱਟੀ ਰਹੇਗੀ। ਉਨਾਂ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਹੈ ਕਿ ਉਹ ਕਰਮਚਾਰੀ ਜਿੰਨਾਂ ਨੇ ਜ਼ਿਲਾ ਪਠਾਨਕੋਟ ਵਿਖੇ ਵੋਟ ਪਾਉਣੀ ਹੈ ਅਤੇ ਉਹ ਜ਼ਿਲਾ ਪਠਾਨਕੋਟ ਤੋਂ ਬਾਹਰ ਕਿਸੇ ਵੀ ਸਰਕਾਰੀ/ਗੈਰ ਸਰਕਾਰੀ, ਫੈਕਟਰੀ ਆਦਿ ਵਿੱਚ ਕੰਮ ਕਰਦੇ ਹਨ, ਉਹ ਵੀ ਇਸ ਪੇਡ ਛੁੱਟੀ ਦਾ ਲਾਭ ਵੋਟ ਪਾਉਣ ਲਈ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਦਿਨ ਵੋਟ ਪਾਉਣ ਲਈ ਇਹ ਛੁੱਟੀ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਲਾ ਪਠਾਨਕੋਟ ਦੀ ਸਬਜੀ ਮੰਡੀ, ਦਾਨਾ ਮੰਡੀਆਂ ਅਤੇ ਜਿਲੇ ਦੇ ਖੇਤਰ ਅੰਦਰ ਆਉਂਣ ਵਾਲੀਆਂ ਫੈਕਟਰੀਆਂ ਵੀ ਬੰਦ ਰਹਿਣਗੀਆਂ ਤਾਂ ਜੋ ਜਿਲਾ ਪਠਾਨਕੋਟ ਵਿਖੇ ਪੂਰਨ ਰੂਪ ਵਿੱਚ ਮੱਤਦਾਨ ਹੋ ਸਕੇ ।

Leave a Reply

Your email address will not be published. Required fields are marked *

%d bloggers like this: