ਗੁਰਦਾਸਪੁਰ ‘ਚ ਉੱਘੇ ਅਕਾਲੀ ਆਗੂ ਦੇ ਬੇਟੇ ‘ਤੇ ਜਾਨਲੇਵਾ ਹਮਲਾ, ਪਹਿਲਾਂ ਚਲਾਈਆਂ ਗੋਲੀਆਂ ਫਿਰ ਮਾਰੀ ਕਿਰਚ

ss1

ਗੁਰਦਾਸਪੁਰ ‘ਚ ਉੱਘੇ ਅਕਾਲੀ ਆਗੂ ਦੇ ਬੇਟੇ ‘ਤੇ ਜਾਨਲੇਵਾ ਹਮਲਾ, ਪਹਿਲਾਂ ਚਲਾਈਆਂ ਗੋਲੀਆਂ ਫਿਰ ਮਾਰੀ ਕਿਰਚ

ਗੁਰਦਾਸਪੁਰ ਦੇ ਉੱਘੇ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਮਰਜੀਤ ਸਿੰਘ ਬੱਬੇਹਾਲੀ ਜੋ ਕਿ ਪਿੰਡ ਦਾ ਸਰਪੰਚ ਵੀ ਹੈ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਵਲੋਂ ਪਹਿਲਾਂ ਅਮਰਜੀਤ ਬੱਬੇਹਾਲੀ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਫਿਰ ਕਿਰਚ ਨਾਲ ਵਾਰ ਕੀਤੇ ਗਏ। ਹਮਲੇ ਵਿਚ ਜ਼ਖਮੀ ਹੋਏ ਅਮਰਜੀਤ ਬੱਬੇਹਾਲੀ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਮਲੇ ਵਿਚ ਦੋ ਹੋਰ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

Share Button

Leave a Reply

Your email address will not be published. Required fields are marked *