ਗੁਰਤੇਜ ਸ਼ਰਮਾ ਬਣੇ ਸ਼ੋ੍ਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ

ਗੁਰਤੇਜ ਸ਼ਰਮਾ ਬਣੇ ਸ਼ੋ੍ਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ
ਸੁਰੇਸ਼, ਪਰਮਜੀਤ ਅਤੇ ਸੁਰਿੰਦਰ ਬਣੇ ਜਨਰਲ ਸਕੱਤਰ

30-28
ਰਾਮਪੁਰਾ ਫੂਲ, 30 ਅਗਸਤ (ਕੁਲਜੀਤ ਸਿੰਘ ਢੀਂਗਰਾ): ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਸਥਾਨਕ ਨਾਭਾ ਮੰਡੀ ਲਈ ਆਹੁਦੇਦਾਰਾਂ ਦਾ ਐਲਾਨ ਕੀਤਾ ਹੈ। ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੌਕੀ ਨੇ ਦੱਸਿਆ ਕਿ ਸ਼: ਮਲੂਕਾ ਨੇ ਪ੍ਰਸ਼ੋਤਮ ਨਾਲ ਗਰਗ ਨੂੰ ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ ( ਨਾਭਾ ਮੰਡੀ) ਦਾ ਚੇਅਰਮੈਨ ਨਿਯੁਕਤ ਕੀਤਾ ਹੈ ਜਦਕਿ ਗੁਰਤੇਜ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤਰ੍ਹਾਂ ਹੀ ਸੁਰੇਸ਼ ਕੁਮਾਰ ਲੀਲਾ, ਪਰਮਜੀਤ ਸਿੰਘ ਬਰਾੜ ਅਤੇ ਸੁਰਿੰਦਰ ਗਰਗ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਸ਼੍ਰੀ ਕਾਂਸਲ ਨੇ ਦੱਸਿਆ ਕਿ ਪ੍ਰਸ਼ੋਤਮ ਗੁਪਤਾ, ਗੁਰਤੇਜ ਸਿੰਘ ਸਰਪੰਚ, ਖੂਨਦਾਨੀ ਸੁਰਿੰਦਰ ਕੁਮਾਰ ਅਤੇ ਅਸ਼ੋਕ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸ ਤਰ੍ਹਾਂ ਹੀ ਗਿਆਨ ਚੰਦ, ਅਵਤਾਰ ਬਿੰਦਰਾ, ਗੁਰਤੇਜ ਗੋਗੀ, ਮਨਮੋਹਨ ਟਾਇਲਜ਼, ਕੁੱਕੂ ਖਾਨ, ਮਨਜੀਤ ਸਿੰਘ, ਡਾ: ਸੱਤਪਾਲ, ਪੰਕਜ ਵਰਮਾ, ਲਾਭ ਚੰਦ ਸ਼ਰਮਾ, ਦਰਸ਼ਨ ਸਿੰਘ, ਕ੍ਰਿਸ਼ਨ ਗਿੱਲ ਬਜ਼ਾਰ, ਸੁਖਵਿੰਦਰ ਸ਼ਰਮਾ, ਲਕਸ਼ਮੀ ਨਰਾਇਣ ਸ਼ਰਮਾ ਅਤੇ ਅਸ਼ਵਨੀ ਕੁਮਾਰ ਮਿੰਟੂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਿਨੈ ਕਾਂਤ, ਸੁਰਿੰਦਰ ਆਰੇ ਵਾਲੇ, ਹਰੀਸ਼ ਕੁਮਾਰ, ਭੋਲਾ ਸ਼ਰਮਾ, ਓਮ ਪ੍ਰਕਾਸ਼ ਅਤੇ ਦੇਵ ਰਾਜ ਆਰੇ ਵਾਲੇ ਨੂੰ ਸਕੱਤਰ ਜਦਕਿ ਨੋਨੀ ਗਰਗ, ਮਹੇਸ਼ ਰੋਮੀ, ਅਸ਼ੋਕ ਸੱਚਦੇਵਾ, ਨਵਜੋਤ ਸਿਤਾਰਾ, ਰਾਕੇਸ਼ ਤਾਇਲ, ਜਸਵੀਰ ਸਿੰਘ ਜੱਸੀ ਅਤੇ ਹਰਿੰਦਰ ਸਿੰਘ ਸੱਤੋ ਨੂੰ ਪੀ.ਆਰ.ਓ. ਬਣਾਇਆ ਗਿਆ ਹੈ। ਇਸ ਤਰ੍ਹਾਂ ਹੀ ਨਰੇਸ਼ ਤਾਇਲ, ਜਗਦੀਸ਼ ਸਿੰਗਲਾ, ਰਮੇਸ਼ ਘਈ, ਮਹਿੰਦਰ ਪਾਲ, ਆਸ਼ਾ ਕਰਨ ਸ਼ਰਮਾ, ਰਵੀ ਕੁਮਾਰ, ਕੇਸ਼ੋ ਰਾਮ, ਅਸੋਕ ਆਸਟ੍ਰੇਲੀਆ, ਜਗਦੀਸ਼ ਤਾਇਲ, ਲੱਬੀ ਕੁਮਾਰ, ਸੰyਭੂ ਕੁਮਾਰ, ਵਿਪਨ ਕੁਮਾਰ, ਵਿਜੈ ਗੋਇਲ, ਮੋਹਨ ਨਾਲ ਅੱਗਰਵਾਲ, ਜਤਿੰਦਰ ਕੁਮਾਰ ਅਤੇ ਰਾਜ ਕੁਮਾਰ ਨੂੰ ਕਾਰਜਕਾਰੀ ਮੈਂਬਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 35 ਮੈਂਬਰੀ ਸਲਾਹਕਾਰ ਕਮੇਟੀ ਬਣਾਈ ਗਈ ਹੈ, ਜਿਸ ਦਾ ਚੀਫ ਕੁਆਰਡੀਨੇਟਰ ਸੁਭਾਸ਼ ਮੰਗਲਾ ਨੂੰ ਲਾਇਆ ਗਿਆ ਹੈ। ਇਸ ਕਮੇਟੀ ਵਿੱਚ ਵੱਖਵੱਖ ਵਰਗਾਂ ਨਾਲ ਸਬੰਧਿਤ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸ਼੍ਰੀ ਕਾਂਸਲ ਨੇ ਨਵੇਂ ਬਣੇ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਸ਼ਹਿਰ ਵਿੱਚ ਅਕਾਲੀ ਦਲ ਹੋਰ ਪੱਕੇ ਪੈਰੀਂ ਹੋਵੇਗਾ।

Share Button

Leave a Reply

Your email address will not be published. Required fields are marked *

%d bloggers like this: