ਗੁਰਜੀਤ ਸ਼ੀਂਹ ਪੱਤਰਕਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਕਾਂਗਰਸ ਦੇ ਮੀਤ ਪ੍ਰਧਾਂਨ ਖਿਲਾਫ ਮਾਮਲਾ ਦਰਜ

ss1

ਗੁਰਜੀਤ ਸ਼ੀਂਹ ਪੱਤਰਕਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਕਾਂਗਰਸ ਦੇ ਮੀਤ ਪ੍ਰਧਾਂਨ ਖਿਲਾਫ ਮਾਮਲਾ ਦਰਜ
ਕਾਂਗਰਸ ਦੇ ਜ਼ਿਲਾਂ ਪ੍ਰਧਾਨ ਨੇ ਇਸ ਮਾਮਲੇ ਤੋ ਪਾਸਾ ਵੱਟਿਆ
ਐਸ ਐਸ ਪੀ ਨੇ ਪੱਤਰਕਾਰਾਂ ਦੇ ਬਫਦ ਨੂੰ ਇਨਸਾਫ ਦਿੱਤਾ

11-18ਸਰਦੂਲਗੜ੍ਹ 11 ਮਈ (ਪੱਤਰ ਪ੍ਰੇਰਕ) ਸੀਨੀਅਰ ਪੱਤਰਕਾਰ ਗੁਰਜੀਤ ਸ਼ੀਂਹ ਨੂੰ ਧਮਕੀਆਂ ਦੇਣ ਵਾਲੇ ਕਾਂਗਰਸੀ ਆਗੂ ਨੂੰ ਪੁਲਿਸ ਨੇ ਗਿਰਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਬਲਾਕ ਝੁਨੀਰ ਤੋ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨੇ ਪਾਰਟੀ ਨਾਲ ਕਿਸੇ ਗੱਲੋ ਨਰਾਜ ਹੁੰਦਿਆਂ ਆਪਣੇ ਅਹੁਦੇ ਤੋ ਅਸਤੀਫਾ ਦੇਣ ਦਾ ਪ੍ਰੈਸ ਨੋਟ ਆਪਣੇ ਦਸਖਤਾਂ ਰਾਹੀ ਦੋ ਹੋਰ ਪਾਰਟੀ ਦੇ ਮੋਹਤਵਾਰ ਵਿਅਕਤੀਆਂ ਦੀ ਹਾਜਰੀ ਚ ਝੁਨੀਰ ਵਿਖੇ ਦਿੱਤਾ ਸੀ।ਜਿਸ ਦੀ ਖਬਰ ਛਪਣ ਉਪਰੰਤ ਝੁਨੀਰ ਬਲਾਕ ਦਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਉਰਫ ਭਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਚਚੋਹਰ ਇੱਕ ਸਾਜਿਸ ਤਹਿਤ ਪਹਿਲਾਂ ਝੁਨੀਰ ਪੁਲਿਸ ਕੋਲ ਪੱਤਰਕਾਰ ਖਿਲਾਫ ਦਰਖਾਸਤ ਦੇ ਕੇ ਫੋਨ ਰਾਹੀ ਅਤੇ ਵੀਡੀਓ ਰਿਕਾਰਡਿੰਗ ਪਾ ਕੇ ਧਮਕੀਆਂ ਦੇਣ ਲੱਗ ਪਿਆ।ਜਿਸ ਰਿਕਾਰਡਿੰਗ ਚ ਉਸ ਨੇ ਝੁਨੀਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਕੁਝ ਹੋਰ ਨੇਤਾਵਾਂ ਦੇ ਨਾਂ ਅਤੇ ਕੁਝ ਹੋਰ ਗੁੰਡਾ ਅਨਸਰਾਂ ਦੀ ਸ਼ੈਅ ਨਾਲ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਜਿਸ ਸੰਬੰਧੀ ਗੁਰਜੀਤ ਸਿੰਘ ਪੱਤਰਕਾਰ ਨੇ ਇਹ ਸਾਰੀ ਵੀਡੀਓ ਅਤੇ ਫੋਟੋਆਂ ਪੁਖਤਾ ਸਬੂਤ ਸਮੇਤ ਐਸ ਐਸ ਪੀ ਮਾਨਸਾ ਨੂੰ ਭੇਜ ਦਿੱਤੀਆਂ ਗਈਆਂ ਅਤੇ ਆਪਣੀ ਲਿਖਤੀ ਸ਼ਕਾਇਤ ਭੁਪਿੰਦਰ ਸਿੰਘ ਖਿਲਾਫ ਪੁਲਿਸ ਥਾਣਾ ਝੁਨੀਰ ਵਿਖੇ ਕਰ ਦਿੱਤੀ।ਮਾਮਲੇ ਦੀ ਪੜਤਾਲ ਕਰਨ ਚ ਝੁਨੀਰ ਪੁਲਿਸ ਵੱਲੋ ਹੋਈ ਦੇਰੀ ਕਾਰਨ ਜ਼ਿਲੇ ਦੇ ਸਮੂਹ ਪੱਤਰਕਾਰ ਢਿੱਲੀ ਕਾਰਵਾਈ ਨੂੰ ਵੇਖਦਿਆਂ ਐਸ ਐਸ ਪੀ ਮਾਨਸਾ ਮੁਖਵਿੰਦਰ ਸਿੰਘ ਭੁੱਲਰ ਨੂੰ ਮਿਲ ਕੇ ਜਾਣੂੰ ਕਰਵਾਇਆ ਤਾਂ ਉਹਨਾਂ ਫੋਰਨ ਕਾਰਵਾਈ ਕਰਦਿਆਂ ਪੱਤਰਕਾਰ ਗੁਰਜੀਤ ਸਿੰਘ ਨੂੰ ਮੋਬਾਇਲ ਰਾਹੀ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਭੁਪਿੰਦਰ ਸਿੰਘ ਉਰਫ ਭਿੰਦਰ ਪੁੱਤਰ ਅਜੈਬ ਸਿੰਘ ਆਦਿ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।ਇਸ ਮਾਮਲੇ ਸੰਬੰਧੀ ਜਦੋ ਜ਼ਿਲਾਂ ਕਾਂਗਰਸ ਦੇ ਪ੍ਰਧਾਨ ਵਿਕਰਮ ਮੋਫਰ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਇਸ ਮਾਮਲੇ ਚ ਕਿਸੇ ਵੀ ਗੱਲੋ ਕਮੈਂਟ ਕਰਨ ਤੋ ਨਾ ਕਰ ਦਿੱਤੀ।ਜਦੋ ਇਸ ਸੰਬੰਧੀ ਪੁਲਿਸ ਥਾਣਾ ਝੁਨੀਰ ਦੇ ਮੁਖੀ ਜਸਕਰਨ ਸਿੰਘ ਬਰਾੜ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Share Button

Leave a Reply

Your email address will not be published. Required fields are marked *