Thu. Apr 18th, 2019

ਗੁਰਜਤਿੰਦਰ ਸਿੰਘ ਰੰਧਾਵਾ ਮਲਟੀਕਲਚਰਲ ਕਮੇਟੀ ਦੇ ਕਮਿਸ਼ਨਰ ਨਿਯੁਕਤ

ਗੁਰਜਤਿੰਦਰ ਸਿੰਘ ਰੰਧਾਵਾ ਮਲਟੀਕਲਚਰਲ ਕਮੇਟੀ ਦੇ ਕਮਿਸ਼ਨਰ ਨਿਯੁਕਤ

ਸੈਕਰਾਮੈਂਟੋ, 19 ਜੁਲਾਈ (ਰਾਜ ਗੋਗਨਾ )- ਸਮਾਜ ਸੇਵੀ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਐਲਕ ਗਰੋਵ ਸਿਟੀ ਦੀ ਮਲਟੀਕਲਚਰਲ ਕਮੇਟੀ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।ਐਲਕ ਗਰੋਵ ਸਿਟੀ ਦੇ ਮੇਅਰ ਸਟੀਵ ਲੀ ਵੱਲੋਂ ਸ. ਰੰਧਾਵਾ ਦਾ ਨਾਮ ਇਸ ਅਹੁਦੇ ਲਈ ਪੇਸ਼ ਕੀਤਾ ਗਿਆ। ਸਿਟੀ ਦੇ ਸਮੂਹ ਕੌਂਸਲ ਮੈਂਬਰਾਂ ਨੇ ਇਕ ਮਤ ਹੋ ਕੇ ਸ. ਰੰਧਾਵਾ ਨੂੰ ਇਸ ਅਹੁਦੇ ਲਈ ਆਪਣੀ ਸਹਿਮਤੀ ਦੇ ਦਿੱਤੀ। ਇਸ ਅਹੁਦੇ ਲਈ ਕੁੱਲ 8 ਉਮੀਦਵਾਰ ਮੈਦਾਨ ਵਿਚ ਸਨ। ਪਰ ਸ. ਰੰਧਾਵਾ ਨੂੰ ਇਸ ਦੇ ਲਈ 100 ਫੀਸਦੀ ਵੋਟਾਂ ਪ੍ਰਾਪਤ ਹੋਈਆਂ। ਗੁਰਜਤਿੰਦਰ ਸਿੰਘ ਰੰਧਾਵਾ ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਸਿਆਸਤ ਵਿਚ ਪੂਰੀ ਤਰਾਂ ਸਰਗਰਮ ਹਨ। ਉਹ 2016 ਵਿਚ ਡੈਮੋਕਰੇਟਿਕ ਪਾਰਟੀ ਦੇ ਨੈਸ਼ਨਲ ਡੈਲੀਗੇਟ ਭਾਰੀ ਬਹੁਮਤ ਨਾਲ ਜਿੱਤੇ ਸਨ। ਉਸ ਵਕਤ ਉਨਾਂ ਫਿਲਾਡੇਲਫੀਆ ਵਿਖੇ ਡੈਮੋਕਰੇਟਿਕ ਪਾਰਟੀ ਲਈ ਹੋਈ ਕਨਵੈਨਸ਼ਨ ਵਿਚ ਹਿੱਸਾ ਲਿਆ ਸੀ। ਉਥੇ ਬਤੌਰ ਡੈਲੀਗੇਟ ਉਨਾਂ ਆਪਣੀ ਵੋਟ ਅਮਰੀਕਾ ਦੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਪਾਈ ਸੀ। ਸ. ਰੰਧਾਵਾ ਨੇ ਕਿਹਾ ਹੈ ਕਿ ਇਥੇ ਵੱਖ-ਵੱਖ ਧਰਮਾਂ ਅਤੇ ਜਾਤੀਆਂ ਦੇ ਲੋਕ ਰਹਿੰਦੇ ਹਨ। ਇਸ ਕਮਿਸ਼ਨ ਵਿਚ ਆਉਣ ਨਾਲ ਮੈਨੂੰ ਸਮੂਹ ਭਾਈਚਾਰੇ ਲਈ ਕੰਮ ਕਰਨ ਦਾ ਮੌਕਾ ਮਿਲੇਗਾ। ਇਥੇ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਗੁਰਜਤਿੰਦਰ ਸਿੰਘ ਰੰਧਾਵਾ ਦੀ ਇਸ ਨਿਯੁਕਤੀ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।

Share Button

Leave a Reply

Your email address will not be published. Required fields are marked *

%d bloggers like this: