“ਗੁਨਾਹਾਂ ਦੀ ਪੋਲ “

“ਗੁਨਾਹਾਂ ਦੀ ਪੋਲ “

ਅੱਜ ਰਿਸ਼ਤੇਦਾਰਾਂ ਦਾ ਘਰ ਵਿੱਚ ਬਹੁਤ ਇਕੱਠ ਸੀ ,  ਅੱਜ ਫਿਰ ਦਾਰੂ ਨਾਲ  ਰੱਜ਼ ਕੇ ਆਇਆ । ” ਸੋਨੂੰ ” ਨੇ ਦੇਖ ਕੇ ਦੌੜ ਕੇ ਆ ਕੇ ਕਿਹਾ ਤੁਸੀਂ ਸਾਈਡ ਤੇ ਹੋ ਜਾਓ , ਅੱਜ ਆਪਣੇ ਸਾਰੇ  ਰਿਸ਼ਤੇਦਾਰ  ਇਕੱਠੇ  ਹੋਏ ਨੇ ਅੱਜ ਫਿਰ ਦਾਰੂ ਪੀ ਕੇ ਆਇਆ । ਇੰਨੀ ਗੱਲ ਕਹਿ ਕੇ ਵਾਪਸ ਮੁੜ ਗਿਆ  ।

        ਟੇਬਲ ਉਪਰ  ਕੇਕ ਰੱਖਿਆ ਸੀ ਅਤੇ ਮੋਮਬੱਤੀਆਂ ਜਗ ਰਹੀਆਂ ਸੀ । ” ਚਮਕੀਲੇ ” ਨੇ ‘ ਸੋਨੂੰ ‘ ਨੂੰ ਗੋਦੀ ਚੁੱਕ ਦਿਆ ਕਿਹਾ ਅੱਜ ਤੇਰਾ ਜਨਮ ਦਿਨ ਹੈ ਕੇਕ ਕੱਟਕੇ ਮੋਮਬੱਤੀਆਂ ਨੂੰ  ਫੂਕ ਮਾਰ ਕੇ ਵਜ੍ਹਾਦੀ , ਇਹ ਗੱਲ  ਸੁਣਦਿਆਂ ਸਾਰ ਹੀ ” ਸੋਨੂੰ ” ਨੇ ਦੋਹਨੇ ਹੱਥਾਂ ਨਾਲ ਦਾੜੀ
ਫੜ ਲਈਆਂ ਉਹ ਪਾਗਲਾਂ ਬਾਪ ਦੀ ਦਾੜ੍ਹੀ ਨੀ ਪੱਟੀ ਦੀ  ਤੁਸੀਂ  ਹਰ ਰੋਜ਼ ਦਾਰੂ ਪੀ ਕੇ ਦਾਦਾ ਜੀ ਨੂੰ  ਪਾਗਲ ਕਹਿਕੇ ਉਸਦੀ  ਦਾੜ੍ਹੀ ਪੱਟ ਦਿੰਦੇ ਹੋ , ਅੱਜ ਮੈਨੂੰ ਤੁਸੀਂ ਪਾਗਲ ਲੱਗਦੇ ਹੋ ਇਸ ਕਰਕੇ ਮੈਂ ਤੁਹਾਡੀ ਦਾੜ੍ਹੀ ਪੱਟ ਰਿਹਾ ਹਾਂ । ਹੁਣ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਉਸਦੇ ਗੁਨਾਹਾਂ ਦੀ ਪੋਲ ਖੁਲ ਗਈ ਸੀ ।” ਸੋਨੂ ” ਦੇ ਇਕ ਸਾਈਡ ਤੇ ਬੈਠਾਏ ਹੋਏ  ਦਾਦਾ ਜੀ ਜਦ ਰਿਸ਼ਤੇਦਾਰਾਂ ਦੇ ਸਾਹਮਣੇ ਆਏ ਤਾਂ ਉਨ੍ਹਾਂ ਦੀਆਂ  ਅੱਖਾਂ ਚੋ ਅਣਮੂਲੇ ਮੋਤੀ ਗਿਰ ਰਹੇ ਜੋ ਕੇ ਬੰਦ ਹੋਣ ਦਾ ਨਾ ਨਹੀ ਸੀ ਲੈ ਰਹੇ। ਸਾਰੇ  ਰਿਸ਼ਤੇਦਾਰ ਉਸ ਨੂੰ  ਫਿਟ ਲਾਹਨਤੀਂ ਦੇ ਰਹੇ ਸਨ ਹੁਣ ” ਚਮਕੀਲਾ ” ਆਏ ਰਿਸ਼ਤੇਦਾਰਾਂ ਦੇ ਸਾਹਮਣੇ ਆਪਣਾ ਸ਼ਰਮ ਨਾਲ ਸਿਰ ਨੀਵਾਂ ਕਰਕੇ ਬੈਠੇ ਗਿਆ ਸੀ । ਹੁਣ ਆਪਣੀ ਗਲਤੀ ਦਾ ਅਹਿਸਾਸ ਕਰ ਰਿਹਾ ਸੀ।
ਹਾਕਮ ਸਿੰਘ ਮੀਤ 
” ਮੰਡੀ ਗੋਬਿੰਦਗੜ੍ਹ “
Share Button

Leave a Reply

Your email address will not be published. Required fields are marked *